ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

One Day World Cup: ਵਿਸ਼ਵ ਕੱਪ ‘ਚ ਹੋਵੇਗਾ ਭਾਰਤ-ਪਾਕਿ ਮੁਕਾਬਲਾ, ਵਨਡੇ ਵਰਲਡ ਕੱਪ ਦਾ ਸ਼ੈਡਿਊਲ ਜਾਰੀ, 46 ਦਿਨਾਂ ‘ਚ 48 ਮੈਚ

ਟੂਰਨਾਮੈਂਟ ਦੇ ਨਾਕਆਊਟ ਮੈਚਾਂ ਲਈ ਸ਼ੈਡਿਊਲ ਵਿੱਚ ਰਿਜ਼ਰਵ ਦਿਨ ਰੱਖੇ ਗਏ ਹਨ। ਯਾਨੀ ਸੈਮੀਫਾਈਨਲ ਅਤੇ ਫਾਈਨਲ ਦੋਵਾਂ ਮੈਚਾਂ ਲਈ ਰਿਜ਼ਰਵ ਡੇਅ ਹੋਵੇਗਾ। ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਵੀ ਨਾਕਆਊਟ ਮੈਚਾਂ ਲਈ ਰਿਜ਼ਰਵ ਡੇਅ ਰੱਖੇ ਗਏ ਹਨ।

One Day World Cup: ਵਿਸ਼ਵ ਕੱਪ 'ਚ ਹੋਵੇਗਾ ਭਾਰਤ-ਪਾਕਿ ਮੁਕਾਬਲਾ, ਵਨਡੇ ਵਰਲਡ ਕੱਪ ਦਾ ਸ਼ੈਡਿਊਲ ਜਾਰੀ, 46 ਦਿਨਾਂ 'ਚ 48 ਮੈਚ
Follow Us
tv9-punjabi
| Updated On: 27 Jun 2023 14:58 PM IST
Cricket World Cup: ਭਾਰਤ ‘ਚ ਅਕਤੂਬਰ ਅਤੇ ਨਵੰਬਰ ਵਿਚਾਲੇ 46 ਦਿਨਾਂ ਤੱਕ ਵਨਡੇ ਵਿਸ਼ਵ ਕੱਪ (One Day World Cup) ਦੇ 48 ਮੈਚ ਖੇਡੇ ਜਾਣਗੇ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਨਿਊਜ਼ੀਲੈਂਡ-ਇੰਗਲੈਂਡ ਮੈਚ ਨਾਲ ਹੋਵੇਗੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਫਾਈਨਲ 19 ਨਵੰਬਰ ਨੂੰ ਇਸੇ ਮੈਦਾਨ ‘ਤੇ ਹੀ ਹੋਵੇਗਾ। ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ ‘ਚ ਕਰਵਾਏ ਜਾਣਗੇ। ਇਹ ਸਾਰੇ ਮੁਕਾਬਲੇ ਭਾਰਤ ਦੇ 10 ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਨ੍ਹਾਂ ਚ ਅਹਿਮਦਾਬਾਦ (ਨਰਿੰਦਰ ਮੋਦੀ ਸਟੇਡੀਅਮ), ਬੈਂਗਲੁਰੂ (ਐੱਮ ਚਿੰਨਾਸਵਾਮੀ ਸਟੇਡੀਅਮ), ਚੇਨਈ (ਐੱਮ. ਏ. ਚਿਦੰਬਰਮ ਸਟੇਡੀਅਮ), ਦਿੱਲੀ (ਅਰੁਣ ਜੇਤਲੀ ਕ੍ਰਿਕਟ ਸਟੇਡੀਅਮ), ਧਰਮਸ਼ਾਲਾ (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ), ਹੈਦਰਾਬਾਦ (ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਉੱਪਲ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੋਲਕਾਤਾ (ਈਡਨ ਗਾਰਡਨ), ਲਖਨਊ (ਏਕਾਨਾ ਕ੍ਰਿਕਟ ਸਟੇਡੀਅਮ), ਮੁੰਬਈ (ਵਾਨਖੇੜੇ ਸਟੇਡੀਅਮ), ਪੁਣੇ (ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ) ਸ਼ਾਮਲ ਹਨ। ਹੈਦਰਾਬਾਦ ਤੋਂ ਇਲਾਵਾ ਗੁਹਾਟੀ ਅਤੇ ਤਿਰੂਵਨੰਤਪੁਰਮ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨਗੇ।

ਨਰੇਂਦਰ-ਮੋਦੀ ਸਟੇਡੀਅਮ ‘ਚ ਹੋਵੇਗਾ ਭਾਰਤ-ਪਾਕਿ ਮੁਕਾਬਲਾ

ਟੂਰਨਾਮੈਂਟ ਦਾ ਸਭ ਤੋਂ ਚਰਚਿਤ ਅਤੇ ਵਿਵਾਦਿਤ ਮੈਚ ਯਾਨੀ ਭਾਰਤ-ਪਾਕਿਸਤਾਨ ਮੈਚ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ। ਹਾਲਾਂਕਿ ਭਾਰਤ ਦੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਖਿਲਾਫ ਮੁਕਾਬਲੇ ਨਾਲ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਇਹ ਮੁਕਾਬਲਾ 8 ਅਕਤੂਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ।

8 ਟੀਮਾਂ ਨੇ ਕੀਤਾ ਕੁਆਲੀਫਾਈ, ਬਾਕੀ 2 ਸਥਾਨਾਂ ਲਈ ਜਾਰੀ ਨੇ ਮੁਕਾਬਲੇ

ਇਸ ਵਾਰ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਮੇਜ਼ਬਾਨ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਨੇ 2023 ਵਨਡੇ ਵਿਸ਼ਵ ਕੱਪ ਲਈ ਸਿੱਧੇ ਤੌਰ ‘ਤੇ ਕੁਆਲੀਫਾਈ ਕਰ ਲਿਆ ਹੈ। ਹੁਣ ਬਾਕੀ ਦੋ ਟੀਮਾਂ ਕੁਆਲੀਫਾਇਰ ਰਾਊਂਡ ਤੋਂ ਉਤਰਨਗੀਆਂ। ਇਨ੍ਹਾਂ ਦੋ ਸਥਾਨਾਂ ਲਈ 10 ਟੀਮਾਂ ਆਇਰਲੈਂਡ, ਸ੍ਰੀਲੰਕਾ, ਵੈਸਟਇੰਡੀਜ਼, ਨੇਪਾਲ, ਨੀਦਰਲੈਂਡ, ਓਮਾਨ, ਸਕਾਟਲੈਂਡ, ਯੂਏਈ, ਅਮਰੀਕਾ, ਜ਼ਿੰਬਾਬਵੇ ਭਿੜ ਰਹੀਆਂ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ...
Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ......
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ...
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?...
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ...
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ...
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ...
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ......
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ...