MS Dhoni Captainship: MS ਧੋਨੀ ਨੇ ਸੁੱਟਿਆ ਟ੍ਰੈਪ, ਹਾਰਦਿਕ ਪੰਡਯਾ ਫਸ ਗਏ, ਅਗਲੀ ਹੀ ਗੇਂਦ ‘ਤੇ ਦੇ ਦਿੱਤਾ ਵਿਕਟ
ਐੱਮ.ਐੱਸ.ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਇਕ ਵਾਰ ਫਿਰ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਗੁਜਰਾਤ ਟਾਈਟਨਸ ਵਰਗੀ ਟੀਮ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਕੇ 10ਵੀਂ ਵਾਰ ਫਾਈਨਲ 'ਚ ਜਗ੍ਹਾ ਬਣਾਈ।

CSK vs GT: ਚੇਨਈ ਸੁਪਰ ਕਿੰਗਜ਼ ਨੇ IPL-2023 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਹ 10ਵੀਂ ਵਾਰ ਹੈ ਜਦੋਂ ਚੇਨਈ ਖਿਤਾਬੀ ਮੈਚ ਖੇਡੇਗੀ। ਚੇਨਈ ਦੀ ਕਾਮਯਾਬੀ ਦਾ ਇੱਕ ਵੱਡਾ ਅਤੇ ਅਹਿਮ ਕਾਰਨ ਇਸ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਹੈ। ਧੋਨੀ ਨੂੰ ਬਹੁਤ ਚਲਾਕ ਕਪਤਾਨ ਕਿਹਾ ਜਾਂਦਾ ਹੈ। ਉਹ ਬੱਲੇਬਾਜ਼ਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ। ਧੋਨੀ ਦਾ ਦਿਮਾਗ ਬਹੁਤ ਤਿੱਖਾ ਹੈ ਅਤੇ ਇਸੇ ਕਾਰਨ ਉਹ ਦੁਨੀਆ ਦੇ ਮਹਾਨ ਕਪਤਾਨਾਂ ‘ਚ ਗਿਣਿਆ ਜਾਂਦਾ ਹੈ। ਕੁਆਲੀਫਾਇਰ-1 ‘ਚ ਗੁਜਰਾਤ ਟਾਈਟਨਸ (Gujarat Titans) ਦੇ ਖਿਲਾਫ ਵੀ ਧੋਨੀ ਦੀ ਸ਼ਾਨਦਾਰ ਕਪਤਾਨੀ ਦੇਖਣ ਨੂੰ ਮਿਲੀ।
ਚੇਨਈ ਸੁਪਰ ਕਿੰਗਜ਼ (Chennai super kings) ਨੇ IPL-2023 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਹ 10ਵੀਂ ਵਾਰ ਹੈ ਜਦੋਂ ਚੇਨਈ ਖਿਤਾਬੀ ਮੈਚ ਖੇਡੇਗੀ। ਚੇਨਈ ਦੀ ਕਾਮਯਾਬੀ ਦਾ ਇੱਕ ਵੱਡਾ ਅਤੇ ਅਹਿਮ ਕਾਰਨ ਇਸ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਹੈ। ਧੋਨੀ ਨੂੰ ਬਹੁਤ ਚਲਾਕ ਕਪਤਾਨ ਕਿਹਾ ਜਾਂਦਾ ਹੈ।ਉਹ ਬੱਲੇਬਾਜ਼ਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ। ਧੋਨੀ ਦਾ ਦਿਮਾਗ ਬਹੁਤ ਤਿੱਖਾ ਹੈ ਅਤੇ ਇਸੇ ਕਾਰਨ ਉਹ ਦੁਨੀਆ ਦੇ ਮਹਾਨ ਕਪਤਾਨਾਂ ‘ਚ ਗਿਣਿਆ ਜਾਂਦਾ ਹੈ। ਕੁਆਲੀਫਾਇਰ-1 ‘ਚ ਗੁਜਰਾਤ ਟਾਈਟਨਸ ਦੇ ਖਿਲਾਫ ਵੀ ਧੋਨੀ ਦੀ ਸ਼ਾਨਦਾਰ ਕਪਤਾਨੀ ਦੇਖਣ ਨੂੰ ਮਿਲੀ।
ਇਕ ਕਦਮ ਨੇ ਪੰਡਯਾ ਨੂੰ ਕੀਤਾ ਢੇਰ
173 ਦੌੜਾਂ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ ਤੀਜੇ ਓਵਰ ਦੀ ਆਖਰੀ ਗੇਂਦ ‘ਤੇ ਰਿਧੀਮਾਨ ਸਾਹਾ ਦੇ ਰੂਪ ‘ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਉਸ ਤੋਂ ਬਾਅਦ ਹਾਰਦਿਕ ਪੰਡਯਾ ਆਏ। ਜਦੋਂ ਪੰਡਯਾ ਫਾਰਮ ‘ਚ ਹੁੰਦਾ ਹੈ ਤਾਂ ਉਹ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਪਰੇਸ਼ਾਨ ਕਰ ਸਕਦਾ ਹੈ। ਪਰ ਧੋਨੀ ਨੇ ਅਜਿਹਾ ਨਹੀਂ ਹੋਣ ਦਿੱਤਾ। ਪੰਡਯਾ ਪੈਰ ਰੱਖਣ ਤੋਂ ਪਹਿਲਾਂ ਹੀ ਧੋਨੀ ਨੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਇੱਥੇ ਧੋਨੀ ਨੇ ਪੰਡਯਾ ਦੇ ਮਨ ਨਾਲ ਖੇਡਿਆ। ਪੰਡਯਾ ਛੇਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਆਊਟ ਹੋ ਗਏ। ਰਵਿੰਦਰ ਜਡੇਜਾ ਨੇ ਮਹਿਸ਼ ਤਿਕਸ਼ਾਨਾ ਦੀ ਗੇਂਦ ‘ਤੇ ਉਨ੍ਹਾਂ ਦਾ ਕੈਚ ਫੜਿਆ।
ਜਡੇਜਾ ਨੇ ਪੁਆਇੰਟ ‘ਤੇ ਉਸ ਦਾ ਕੈਚ ਫੜਿਆ। ਪੰਡਯਾ ਦੇ ਆਊਟ ਹੋਣ ਤੋਂ ਪਹਿਲਾਂ ਧੋਨੀ ਨੇ ਫੀਲਡਿੰਗ ਬਦਲ ਦਿੱਤੀ ਸੀ। ਉਸ ਨੇ ਫੀਲਡਰ ਨੂੰ ਸਕਵਾਇਰ ਲੈੱਗ ਤੋਂ ਹਟਾ ਕੇ ਕਵਰ ਦੇ ਕੋਲ ਰੱਖਿਆ। ਧੋਨੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਪੰਡਯਾ ਆਫ ਸਟੰਪ ‘ਤੇ ਸਰਕਲ ਦੇ ਉੱਪਰ ਹਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਹੀ ਧੋਨੀ ਨੇ ਦੂਜੇ ਫੀਲਡਰ ਨੂੰ ਆਫ ਸਾਈਡ ‘ਤੇ ਲਗਾਇਆ ਤਾਂ ਅਗਲੀ ਗੇਂਦ ‘ਤੇ ਪੰਡਯਾ ਆਊਟ ਹੋ ਗਏ। ਪੰਡਯਾ ਪਹਿਲਾਂ ਕਰਵ ਉੱਤੇ ਹਿੱਟ ਕਰਨ ਬਾਰੇ ਸੋਚ ਰਿਹਾ ਸੀ ਪਰ ਉੱਥੇ ਫੀਲਡਰ ਨੂੰ ਦੇਖ ਕੇ ਉਸ ਨੇ ਗੇਂਦ ਨੂੰ ਪੁਆਇੰਟ ਉੱਤੇ ਖੇਡਣ ਦਾ ਸੋਚਿਆ ਅਤੇ ਇੱਥੇ ਹੀ ਫਸ ਗਿਆ।
👀 Dhoni moved a fielder to the off-side a ball prior to Hardik getting dismissed! #GTvCSK #TATAIPL #Qualifier1 #IPLonJioCinema pic.twitter.com/oJow2Vp2rj
— JioCinema (@JioCinema) May 23, 2023
ਗੇਂਦਬਾਜ਼ਾਂ ਦੀ ਚੰਗੀ ਵਰਤੋਂ
ਚੇਨਈ ਦੀ ਇਹ ਜਿੱਤ ਖਾਸ ਹੈ ਕਿਉਂਕਿ ਉਸ ਨੇ 200 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਦੀ ਸਮਰੱਥਾ ਰੱਖਣ ਵਾਲੀ ਟੀਮ ਦੇ ਸਾਹਮਣੇ 173 ਦੌੜਾਂ ਦਾ ਬਚਾਅ ਕੀਤਾ ਹੈ ਅਤੇ ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਚੇਨਈ ਦੇ ਗੇਂਦਬਾਜ਼ਾਂ ਨੇ ਆਪਣਾ ਕੰਮ ਬਾਖੂਬੀ ਕੀਤਾ ਹੈ। ਧੋਨੀ ਨੇ ਉਸ ਦਾ ਸਹੀ ਸਮੇਂ ‘ਤੇ ਇਸਤੇਮਾਲ ਕੀਤਾ ਜਿਸ ਨਾਲ ਉਸ ਨੂੰ ਸਫਲਤਾ ਮਿਲੀ।
ਰਵਿੰਦਰ ਜਡੇਜਾ ਨੇ ਅਹਿਮ ਸਮੇਂ ‘ਤੇ ਡੇਵਿਡ ਮਿਲਰ ਅਤੇ ਦਾਸੁਨ ਸ਼ਨਾਕਾ ਦੀਆਂ ਵਿਕਟਾਂ ਲੈ ਕੇ ਗੁਜਰਾਤ ਨੂੰ ਹੈਰਾਨ ਕਰ ਦਿੱਤਾ। ਮਥੀਸਾ ਪਤਿਰਾਨਾ ਨੇ ਆਖਰੀ ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਵਿਜੇ ਸ਼ੰਕਰ ਦਾ ਵਿਕਟ ਲਿਆ। ਪੰਡਯਾ ਤੋਂ ਇਲਾਵਾ ਤੀਕਸ਼ਾਨਾ ਨੇ ਰਾਹੁਲ ਤਿਵਾਤੀਆ ਵਰਗੇ ਫਿਨਿਸ਼ਰਾਂ ਨੂੰ ਆਊਟ ਕੀਤਾ। ਤੁਸ਼ਾਰ ਦੇਸ਼ਪਾਂਡੇ ਨੇ ਸਿਰਫ ਇਕ ਵਿਕਟ ਲਈ ਪਰ ਉਸ ਦੀ ਇਸ ਵਿਕਟ ਨੇ ਚੇਨਈ ਦੀ ਜਿੱਤ ਪੱਕੀ ਕਰ ਦਿੱਤੀ ਸੀ ਕਿਉਂਕਿ ਇਹ ਵਿਕਟ ਰਾਸ਼ਿਦ ਖਾਨ ਦੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ