Australia Squad Vs India: ਆਸਟ੍ਰੇਲੀਆ ਨੇ 5 ਖਿਡਾਰੀਆਂ ਨੂੰ ਕੀਤਾ ਬਾਹਰ, ਭਾਰਤ ਖਿਲਾਫ ਵਨ ਡੇਅ ਤੇ ਟੀ-20 ਮੈਚਾਂ ਲਈ ਟੀਮ ਦੀ ਚੋਣ
Australia Team for ODI & T20I series vs India: ਆਸਟ੍ਰੇਲੀਆ ਨੇ ਅਕਤੂਬਰ-ਨਵੰਬਰ ਵਿੱਚ ਭਾਰਤ ਖਿਲਾਫ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਮਿਸ਼ੇਲ ਮਾਰਸ਼ ਦੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ, ਜਦੋਂ ਕਿ ਰੇਨਸ਼ਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜ ਹੋਰ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ।
Australia Team for ODI & T20I series vs India: ਆਸਟ੍ਰੇਲੀਆ ਨੇ ਅਕਤੂਬਰ-ਨਵੰਬਰ ਵਿੱਚ ਭਾਰਤ ਖਿਲਾਫ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਮਿਸ਼ੇਲ ਮਾਰਸ਼ ਦੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ, ਜਦੋਂ ਕਿ ਰੇਨਸ਼ਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜ ਹੋਰ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਨੇ ਭਾਰਤ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਟੀਮਾਂ ਵਿੱਚੋਂ ਆਸਟ੍ਰੇਲੀਆ ਨੇ ਕੁੱਲ ਪੰਜ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਹੈ। ਮਿਸ਼ੇਲ ਮਾਰਸ਼ ਦੋਵਾਂ ਸੀਰੀਜ਼ਾਂ ਵਿੱਚ ਆਸਟ੍ਰੇਲੀਆ ਦੀ ਕਪਤਾਨੀ ਕਰਨਗੇ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਲੜੀ ਵਿੱਚ ਤਿੰਨ ਵਨਡੇ ਅਤੇ ਪੰਜ ਟੀ-20 ਮੈਚ ਹੋਣਗੇ। ਆਸਟ੍ਰੇਲੀਆ ਨੇ ਇਸ ਸਮੇਂ ਵਨਡੇ ਸੀਰੀਜ਼ ਅਤੇ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਦੀ ਚੋਣ ਕੀਤੀ ਹੈ।
ਸਟਾਰਕ ਦੀ ਵਾਪਸੀ, ਰੇਨਸ਼ਾ ਨੂੰ ਵੀ ਮਿਲਿਆ ਮੌਕਾ
ਆਸਟ੍ਰੇਲੀਆ ਦੀ ਵਨ ਡੇਅ ਟੀਮ ਦੀ ਇੱਕ ਮੁੱਖ ਵਿਸ਼ੇਸ਼ਤਾ 11 ਮਹੀਨਿਆਂ ਬਾਅਦ ਮਿਸ਼ੇਲ ਸਟਾਰਕ ਦੀ ਵਾਪਸੀ ਹੈ। ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਇਹ ਸਟਾਰਕ ਦੀ ਪਹਿਲੀ ਵਾਈਟ-ਬਾਲ ਸੀਰੀਜ਼ ਹੋਵੇਗੀ। ਸਟਾਰਕ ਤੋਂ ਇਲਾਵਾ, ਮੈਟ ਰੇਨਸ਼ਾ ਨੇ ਵੀ ਇੱਕ ਰੋਜ਼ਾ ਟੀਮ ਵਿੱਚ ਜਗ੍ਹਾ ਪੱਕੀ ਕੀਤੀ ਹੈ। ਰੇਨਸ਼ਾ ਨੇ ਅਜੇ ਤੱਕ ਆਪਣਾ ਇੱਕ ਰੋਜ਼ਾ ਡੈਬਿਊ ਨਹੀਂ ਕੀਤਾ ਹੈ।
ਆਸਟ੍ਰੇਲੀਆ ਨੇ 5 ਖਿਡਾਰੀਆਂ ਨੂੰ ਕੀਤਾ ਬਾਹਰ
ਆਸਟ੍ਰੇਲੀਆ ਨੇ ਵਨ ਡੇਅ ਲਈ 15 ਖਿਡਾਰੀਆਂ ਦਾ ਐਲਾਨ ਕੀਤਾ ਹੈ। ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ 14 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਦੱਖਣੀ ਅਫਰੀਕਾ ਖਿਲਾਫ ਪਿਛਲੀ ਵਾਈਟ-ਬਾਲ ਲੜੀ ਦੇ ਮੁਕਾਬਲੇ ਭਾਰਤ ਲਈ ਚੁਣੀ ਗਈ ਟੀਮ ਵਿੱਚੋਂ ਪੰਜ ਖਿਡਾਰੀ ਗਾਇਬ ਹਨ। ਉਥੇ ਹੀ ਇਨ੍ਹਾਂ ਤਿੰਨਾਂ ਦੀ ਥਾਂ 4 ਖਿਡਾਰੀ ਵਨ ਡੇਅ ਟੀਮ ਨਾਲ ਜੁੜੇ ਹਨ, ਜਿਨ੍ਹਾਂ ਵਿੱਚ ਸਟਰਾਰਕ ਤੋਂ ਇਲਾਵਾ ਮਿਸ਼ੇਲ ਓਵਨ, ਮੈਟ ਰੇਨਸ਼ਾ ਅਤੇ ਮੈਥਿਊ ਸ਼ਾਰਟ ਸ਼ਾਮਲ ਹਨ।
ਭਾਰਤ ਖਿਲਾਫ ਟੀ-20 ਸੀਰੀਜ਼ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਆਸਟ੍ਰੇਲੀਆ ਨੇ ਇਸ ਸਮੇਂ ਪਹਿਲੇ ਦੋ ਟੀ-20 ਮੈਚਾਂ ਲਈ ਇੱਕ ਟੀਮ ਚੁਣੀ ਹੈ, ਜਿਸ ਵਿੱਚ ਦੋ ਖਿਡਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਐਲੇਕਸ ਕੈਰੀ ਅਤੇ ਜੋਸ਼ ਫਿਲਿਪਸ ਨੂੰ ਟੀਮ ਵਿੱਚੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਨਾਥਨ ਐਲਿਸ ਅਤੇ ਜੋਸ਼ ਇੰਗਲਿਸ ਨੂੰ ਸ਼ਾਮਲ ਕੀਤਾ ਗਿਆ ਹੈ।
ਆਸਟ੍ਰੇਲੀਆ ਦੀ ਵਨ ਡੇਅ ਟੀਮ VS ਇੰਡੀਆ
ਮਿਸ਼ੇਲ ਮਾਰਸ਼ (ਕਪਤਾਨ), ਜ਼ੇਵੀਅਰ ਬਾਰਟਲੇਟ, ਐਲੇਕਸ ਕੈਰੀ, ਕੂਪਰ ਕੌਨੋਲੀ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਬੇਨ ਡਵਾਰਸ਼ੂਇਸ, ਟ੍ਰੈਵਿਸ ਹੈੱਡ, ਮਿਸ਼ੇਲ ਓਵਨ, ਜੋਸ਼ ਇੰਗਲਿਸ, ਮੈਟ ਰੇਨਸ਼ਾ, ਮੈਥਿਊ ਸ਼ਾਰਟ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ
ਇਹ ਵੀ ਪੜ੍ਹੋ
ਆਸਟ੍ਰੇਲੀਆ ਦੀ ਟੀ-20 ਟੀਮ ਬਨਾਮ ਭਾਰਤ (ਪਹਿਲੇ ਦੋ ਮੈਚ)
ਮਿਸ਼ੇਲ ਮਾਰਸ਼ (ਕਪਤਾਨ), ਸ਼ੌਨ ਐਬੋਟ, ਜ਼ੇਵੀਅਰ ਬਾਰਟਲੇਟ, ਟਿਮ ਡੇਵਿਡ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਨਹੇਮੈਨ, ਮਿਸ਼ੇਲ ਓਵਨ, ਬੇਨ ਡਵਾਰਸ਼ੁਇਸ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ਾਂਪਾ


