AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Sawan First Somwar 2026: ਸਾਵਣ ਦਾ ਪਹਿਲਾ ਸੋਮਵਾਰ ਕੱਲ੍ਹ, ਇਸ ਵਿਧੀ ਨਾਲ ਕਰੋ ਮਹਾਦੇਵ ਦਾ ਅਭਿਸ਼ੇਕ, ਦੂਰ ਹੋਣਗੇ ਸਾਰੇ ਕਸ਼ਟ

Sawan First Somwar 2026: ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਵਿੱਚ ਭੋਲੇਨਾਥ ਦੀ ਪੂਜਾ-ਅਰਚਨਾ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ, ਪਰ ਸਾਵਣ ਦਾ ਸੋਮਵਾਰ ਸ਼ਿਵ ਭਗਤਾਂ ਲਈ ਸਭ ਤੋਂ ਅਹਿਮ ਹੁੰਦਾ ਹੈ। ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਕੱਲ੍ਹ ਯਾਨੀ 3 ਅਗਸਤ 2026 ਨੂੰ ਹੈ। ਇਸ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਵ੍ਰਤ ਰੱਖਦੇ ਹਨ ਅਤੇ ਮੰਦਰਾਂ ਵਿੱਚ ਜਾ ਕੇ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਅਤੇ ਪੂਜਾ ਕਰਦੇ ਹਨ।

Sawan First Somwar 2026: ਸਾਵਣ ਦਾ ਪਹਿਲਾ ਸੋਮਵਾਰ ਕੱਲ੍ਹ, ਇਸ ਵਿਧੀ ਨਾਲ ਕਰੋ ਮਹਾਦੇਵ ਦਾ ਅਭਿਸ਼ੇਕ, ਦੂਰ ਹੋਣਗੇ ਸਾਰੇ ਕਸ਼ਟ
tv9-punjabi
| Published: 02 Aug 2026 11:03 AM IST
Share

ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਵਿੱਚ ਭੋਲੇਨਾਥ ਦੀ ਪੂਜਾ-ਅਰਚਨਾ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ, ਪਰ ਸਾਵਣ ਦਾ ਸੋਮਵਾਰ ਸ਼ਿਵ ਭਗਤਾਂ ਲਈ ਸਭ ਤੋਂ ਅਹਿਮ ਹੁੰਦਾ ਹੈ। ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਕੱਲ੍ਹ ਯਾਨੀ 3 ਅਗਸਤ 2026 ਨੂੰ ਹੈ। ਇਸ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਵ੍ਰਤ ਰੱਖਦੇ ਹਨ ਅਤੇ ਮੰਦਰਾਂ ਵਿੱਚ ਜਾ ਕੇ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਅਤੇ ਪੂਜਾ ਕਰਦੇ ਹਨ।

ਧਾਰਮਿਕ ਮਾਨਤਾ ਹੈ ਕਿ ਸਾਵਣ ਦੇ ਸੋਮਵਾਰ ਵਾਲੇ ਦਿਨ ਸੱਚੇ ਮਨ ਨਾਲ ਭਗਵਾਨ ਸ਼ਿਵ ਦੀ ਪੂਜਾ ਅਤੇ ਅਭਿਸ਼ੇਕ ਕਰਨ ਨਾਲ ਮਹਾਦੇਵ ਪ੍ਰਸੰਨ ਹੁੰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਿਵਲਿੰਗ ‘ਤੇ ਜਲ, ਦੁੱਧ ਅਤੇ ਹੋਰ ਪੂਜਾ ਸਮੱਗਰੀ ਅਰਪਿਤ ਕਰਨ ਨਾਲ ਭੋਲੇਨਾਥ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਜੀਵਨ ਦੇ ਦੁੱਖ-ਕਲੇਸ਼ ਦੂਰ ਹੁੰਦੇ ਹਨ। ਜੇਕਰ ਤੁਸੀਂ ਵੀ ਸਾਵਣ ਦੇ ਪਹਿਲੇ ਸੋਮਵਾਰ ‘ਤੇ ਮਹਾਦੇਵ ਦੀ ਵਿਸ਼ੇਸ਼ ਪੂਜਾ ਕਰਨਾ ਚਾਹੁੰਦੇ ਹੋ, ਤਾਂ ਅਭਿਸ਼ੇਕ ਦੀ ਸਹੀ ਵਿਧੀ ਬਾਰੇ ਜਾਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ।

ਸਾਵਣ ਦਾ ਪਹਿਲਾ ਸੋਮਵਾਰ ਕਦੋਂ ਹੈ?

ਸਾਲ 2026 ਵਿੱਚ ਸਾਵਣ ਮਹੀਨੇ ਦੀ ਸ਼ੁਰੂਆਤ 30 ਜੁਲਾਈ ਤੋਂ ਹੋਈ ਹੈ। ਇਸ ਵਾਰ ਸਾਵਣ ਦਾ ਪਹਿਲਾ ਸੋਮਵਾਰ 3 ਅਗਸਤ ਨੂੰ ਪੈ ਰਿਹਾ ਹੈ। ਇਸ ਤੋਂ ਬਾਅਦ 10 ਅਗਸਤ, 17 ਅਗਸਤ ਅਤੇ 24 ਅਗਸਤ ਨੂੰ ਸਾਵਣ ਦੇ ਸੋਮਵਾਰ ਦੇ ਵ੍ਰਤ ਰੱਖੇ ਜਾਣਗੇ। ਸਾਵਣ ਦੇ ਸੋਮਵਾਰ ਨੂੰ ਲੈ ਕੇ ਸ਼ਿਵ ਭਗਤਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਅਤੇ ਸਵੇਰ ਤੋਂ ਹੀ ਮੰਦਰਾਂ ਵਿੱਚ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜੋ ਲੋਕ ਮੰਦਰ ਨਹੀਂ ਜਾ ਸਕਦੇ, ਉਹ ਘਰ ਵਿੱਚ ਹੀ ਸ਼ਿਵਲਿੰਗ ਦੀ ਪੂਜਾ ਕਰ ਸਕਦੇ ਹਨ।

ਇੰਜ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ

ਸਾਵਣ ਸੋਮਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਵਾਲੀ ਥਾਂ ਨੂੰ ਸਾਫ਼-ਸੁਥਰਾ ਕਰੋ। ਜੇਕਰ ਘਰ ਵਿੱਚ ਸ਼ਿਵਲਿੰਗ ਸਥਾਪਿਤ ਹੈ, ਤਾਂ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਦਾ ਧਿਆਨ ਧਰੋ ਅਤੇ ਪੂਜਾ ਦਾ ਸੰਕਲਪ ਲਓ। ਇਸ ਤੋਂ ਬਾਅਦ ਸ਼ਿਵਲਿੰਗ ਨੂੰ ਸਾਫ਼ ਜਲ ਨਾਲ ਇਸ਼ਨਾਨ ਕਰਵਾਓ। ਫਿਰ ਸ਼ਿਵਲਿੰਗ ‘ਤੇ ਹੌਲੀ-ਹੌਲੀ ਜਲ ਅਰਪਿਤ ਕਰੋ। ਧਾਰਮਿਕ ਮਾਨਤਾਵਾਂ ਅਨੁਸਾਰ, ਸਾਵਣ ਵਿੱਚ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਚਾਹੋ ਤਾਂ ਜਲ ਵਿੱਚ ਥੋੜ੍ਹਾ ਜਿਹਾ ਗੰਗਾਜਲ ਮਿਲਾ ਕੇ ਵੀ ਅਭਿਸ਼ੇਕ ਕਰ ਸਕਦੇ ਹੋ।

ਜਲਾਭਿਸ਼ੇਕ ਤੋਂ ਬਾਅਦ ਸ਼ਿਵਲਿੰਗ ‘ਤੇ ਦੁੱਧ ਚੜ੍ਹਾਓ। ਇਸ ਤੋਂ ਬਾਅਦ ਮੁੜ ਸਾਫ਼ ਜਲ ਨਾਲ ਅਭਿਸ਼ੇਕ ਕਰੋ। ਇਸ ਉਪਰੰਤ ਭਗਵਾਨ ਸ਼ਿਵ ਨੂੰ ਬਿਲਪੱਤਰ (ਬੇਲਪੱਤਰ), ਧਤੂਰਾ, ਅੱਕ ਦੇ ਫੁੱਲ ਅਤੇ ਚਿੱਟੇ ਫੁੱਲ ਅਰਪਿਤ ਕੀਤੇ ਜਾ ਸਕਦੇ ਹਨ। ਪੂਜਾ ਦੌਰਾਨ ਧਿਆਨ ਰੱਖੋ ਕਿ ਬਿਲਪੱਤਰ ਸਾਫ਼-ਸੁਥਰਾ ਅਤੇ ਅਖੰਡਿਤ (ਕੱਟਿਆ-ਵੱਢਿਆ ਨਾ) ਹੋਵੇ। ਇਸ ਤੋਂ ਬਾਅਦ ਭਗਵਾਨ ਸ਼ਿਵ ਨੂੰ ਚੰਦਨ, ਚਾਵਲ ਅਤੇ ਫੁੱਲ ਚੜ੍ਹਾਓ। ਧੂਫ਼-ਦੀਪ ਜਗਾ ਕੇ ਮਹਾਦੇਵ ਦੀ ਆਰਤੀ ਕਰੋ।

ਅਭਿਸ਼ੇਕ ਦੌਰਾਨ ਕਰੋ ਮੰਤਰਾਂ ਦਾ ਜਾਪ

ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦੇ ਸਮੇਂ ਉਨ੍ਹਾਂ ਦੇ ਪਵਿੱਤਰ ਮੰਤਰਾਂ ਦਾ ਜਾਪ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਸ਼ਰਧਾ ਅਨੁਸਾਰ ਓਮ ਨਮੋ ਸ਼ਿਵਾਏ ਮੰਤਰ ਦਾ ਜਾਪ ਕਰ ਸਕਦੇ ਹੋ। ਇਸ ਤੋਂ ਇਲਾਵਾ ਮਹਾਮ੍ਰਿਤੁੰਜਯ ਮੰਤਰ ਦਾ ਜਾਪ ਕਰਨਾ ਵੀ ਉੱਤਮ ਫਲਦਾਈ ਮੰਨਿਆ ਜਾਂਦਾ ਹੈ।

ਸ਼ਿਵਲਿੰਗ ‘ਤੇ ਕੀ-ਕੀ ਚੜ੍ਹਾਈਏ?

ਸਾਵਣ ਸੋਮਵਾਰ ‘ਤੇ ਭਗਵਾਨ ਸ਼ਿਵ ਨੂੰ ਜਲ ਅਤੇ ਦੁੱਧ ਅਰਪਿਤ ਕਰਨ ਦੀ ਮੁੱਖ ਪਰੰਪਰਾ ਹੈ। ਇਸ ਤੋਂ ਇਲਾਵਾ ਬਿਲਪੱਤਰ, ਧਤੂਰਾ, ਅੱਕ ਦੇ ਫੁੱਲ ਅਤੇ ਚਿੱਟੇ ਫੁੱਲ ਵੀ ਚੜ੍ਹਾਏ ਜਾਂਦੇ ਹਨ। ਬਹੁਤ ਸਾਰੇ ਸ਼ਰਧਾਲੂ ਸ਼ਿਵਲਿੰਗ ‘ਤੇ ਵਿਸ਼ੇਸ਼ ਤੌਰ ‘ਤੇ ਗੰਗਾਜਲ ਵੀ ਅਰਪਿਤ ਕਰਦੇ ਹਨ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...