Hola Mohalla: ਕਿਊਂ ਮਣਾਇਆ ਜਾਂਦਾ ਹੈ ਹੋਲਾ ਮਹੱਲਾ? ਕਿਸਨੇ ਕੀਤੀ ਸ਼ੁਰੂਆਤ? ਜਾਣੋ ਪੂਰਾ ਇਤਿਹਾਸ
Hola Mohalla:ਸਿੱਖ ਧਰਮ ਵਿੱਚ ਹੋਲੇ ਮਹੱਲੇ ਦਾ ਬਹੁਤ ਮਹੱਤਵ ਹੈ,, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲ ਮਹੱਲੇ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸੀ,, ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚਦੀ ਹੈ। ਤਿੰਨ ਦਿਨਾਂ ਦੇ ਇਸ ਉੱਤਸਵ ਦੌਰਾਨ ਕਈ ਤਰ੍ਹਾਂ ਦੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

Hola Mohalla: ਹੋਲੀ ਦਾ ਨਾਂ ਸੁਣਦੇ ਹੀ ਮਨ ਅੰਦਰ ਉਤਸ਼ਾਹ ਅਤੇ ਖੁਸ਼ੀ ਹਿਲੌਰੇ ਮਾਰਨ ਲੱਗਦੀ ਹੈ। ਇਸ ਤਿਊਹਾਰ ਮੌਕੇ ਇਸਤੇਮਾਲ ਹੋਣ ਵਾਲੇ ਵੱਖੋ-ਵੱਖਰੇ ਰੰਗ ਅਤੇ ਇਨ੍ਹਾਂ ਰੰਗਾਂ ਅੰਦਰ ਭਰਿਆ ਉਤਸ਼ਾਹ ਹਰ ਕਿਸੇ ਨੂੰ ਇਸ ਤਿਊਹਾਰ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ । ਇਸ ਤਿਉਹਾਰ ਨੂੰ ਨਵੇਕਲੇ ਤਰੀਕੇ ਨਾਲ ਮਨਾਉਣ ਦੀ ਪਰੰਪਰਾ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ।
ਗੁਰੂ ਸਾਹਿਬ ਜੀ ਨੇ 1680 ਵਿੱਚ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਹੋਲੀ ਨੂੰ ਹੋਲਾ ਮਹੱਲਾ ਵਜੋਂ ਮਨਾਉਣ ਦੀ ਸ਼ੁਰੂਆਤ ਸ਼ੁਰੂ ਕੀਤੀ ਸੀ। ਇਸ ਦਾ ਮੁੱਖ ਉਦੇਸ਼ ਸਿੱਖਾਂ ਨੂੰ ਤਨ ਅਤੇ ਮਨ ਤੋਂ ਬਲਵਾਨ ਬਣਾ ਕੇ ਉਨ੍ਹਾਂ ਵਿਚ ਜਿੱਤ ਅਤੇ ਬਹਾਦਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।
ਹੋਲਾ ਮੁਹੱਲਾ ਦਾ ਇਤਿਹਾਸ
ਹੋਲਾ ਮਹੱਲਾ ਦੇ ਤਿਊਹਾਰ ਤੋਂ ਤਾਂ ਅਸੀਂ ਸਾਰੇ ਜਾਣੂ ਹਾਂ ਪਰ ਕੀ ਕਦੇ ਇਸਦੇ ਨਾਂ ਦਾ ਮਤਲਬ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਇਸਦਾ ਅਸਲ ਮਤਬਤ ਕੀ ਹੈ। ਹੋਲਾ ਦਰਅਸਲ ਇੱਕ ਅਰਬੀ ਸ਼ਬਦ ਹੈ ‘ਜੋ ਹੁਲ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਚੰਗੇ ਕੰਮਾਂ ਲਈ ਲੜਨਾ’ ਅਤੇ ਮਹੱਲਾ ਦਾ ਅਰਥ ਹੈ ‘ਜਿੱਤ ਤੋਂ ਬਾਅਦ ਵਸਣ ਦੀ ਥਾਂ।’
ਇਹ ਵੀ ਪੜ੍ਹੋ – ਇਟਲੀ ਦੇ ਕੋਰਤੇਨੋਵਾ ਵਿਖੇ 30 ਤੇ 31 ਮਾਰਚ ਨੂੰ ਮਨਾਇਆ ਜਾਵੇਗਾ ਹੋਲਾ ਮਹੱਲਾ
ਹੋਲਾ ਮਹੱਲਾ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਈ. (1757 ਬਿ. ਚੇਤਵਦੀ੧) ਵਿੱਚ ਹੋਲਗੜ੍ਹ ਕਿਲ੍ਹੇ ਤੋਂ ਕੀਤੀ ਸੀ। ਇਸਦੇ ਪਿੱਛੇ ਉਨ੍ਹਾਂ ਦਾ ਮਕਸਦ ਆਪਣੀ ਫੌਜ ਵਿੱਚ ਉਤਸ਼ਾਹ ਭਰਨਾ ਸੀ। ਇਸ ਵਿਚ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀ ਪਿਆਰੀ ਫੌਜ ਭਾਵ ਨਿਹੰਗ ਵੀ ਸ਼ਾਮਲ ਸਨ, ਜੋ ਪੈਦਲ ਅਤੇ ਘੋੜੇ ‘ਤੇ ਹਥਿਆਰਾਂ ਦੀ ਵਰਤੋਂ ਕਰਨ ਦਾ ਅਭਿਆਸ ਕਰਦੇ ਸਨ। ਗੁਰੂ ਸਾਹਿਬ ਆਪਣੀ ਫੌਜ ਵਿੱਚ ਜੋਸ਼ ਅਤੇ ਜੰਗ ਦੇ ਜਜ਼ਬੇ ਦੀ ਭਾਵਨਾ ਜਗਾਉਣ ਲਈ ਨਕਲੀ ਲੜਾਈਆਂ ਕਰਵਾਉਂਦੇ ਸਨ ਅਤੇ ਫੇਰ ਜੇਤੂ ਫੌਜ ਦੀ ਟੁਕੜੀ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕਰਦੇ ਸਨ।
ਇਹ ਵੀ ਪੜ੍ਹੋ
ਸਿੱਖ ਇਤਿਹਾਸਕਾਰ ਦੱਸਦੇ ਹਨ ਕਿ ਹੋਲਾ ਮਹੱਲਾ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾਂ ਹੋਲੀ ਵਾਲੇ ਦਿਨ ਵੱਖੋ-ਵੱਖਰੇ ਰੰਗਾਂ ਦੇ ਫੁੱਲ ਇੱਕ ਦੂਜੇ ‘ਤੇ ਸੁੱਟਣ ਦੀ ਪਰੰਪਰਾ ਸੀ। ਇਸ ਤਰ੍ਹਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਲੇ ਮੁਹੱਲੇ ਦੇ ਸ਼ੁਭ ਤਿਉਹਾਰ ‘ਤੇ ਅਬੀਰ ਅਤੇ ਗੁਲਾਲ ਵਿਚਕਾਰ ਇਸ ਸੂਰਬੀਰਤਾ ਦਾ ਰੰਗ ਦੇਖਣ ਨੂੰ ਮਿਲਦਾ ਹੈ।ਇਸ ਤਰ੍ਹਾਂ ਉਦੋਂ ਤੋਂ ਲੈ ਕੇ ਅੱਜ ਤੱਕ ਹੋਲਾ ਸਿੱਖਾਂ ਦਾ ਪਵਿੱਤਰ ਤਿਉਹਾਰ ਹੈ।
ਇਸ ਤਰ੍ਹਾਂ ਮਨਾਇਆ ਜਾਂਦਾ ਹੈਹੋਲਾ ਮੁਹੱਲਾ ਦਾ ਤਿਉਹਾਰ
ਪਹਿਲਾਂ ਇਹ ਪਵਿੱਤਰ ਤਿਉਹਾਰ ਛੇ ਦਿਨ ਤੱਕ ਮਨਾਇਆ ਜਾਂਦਾ ਸੀ, ਜਿਸ ਵਿੱਚ ਗੁਰਦੁਆਰਾ ਕੀਰਤਪੁਰ ਸਾਹਿਬ ਅਤੇ ਤਿੰਨ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਹੁੰਦੇ ਸਨ। ਪਰ ਹੁਣ ਇਹ ਤਿਊਹਾਰ ਤਿੰਨ ਦਿਨਾਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਆਨੰਦਪੁਰ ਸਾਹਿਬ ਪਹੁੰਚਦੇ ਹਨ। ਇਸ ਦਿਨ ਤੁਸੀਂ ਹਰ ਤਰ੍ਹਾਂ ਦੇ ਪੁਰਾਤਨ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਨਿਹੰਗਾਂ ਨੂੰ ਹਾਥੀਆਂ ਅਤੇ ਘੋੜਿਆਂ ‘ਤੇ ਸਵਾਰ ਹੋ ਕੇ ਇੱਕ ਦੂਜੇ ‘ਤੇ ਰੰਗ ਸੁੱਟਦੇ ਦੇਖ ਸਕਦੇ ਹੋ। ਆਨੰਦਪੁਰ ਸਾਹਿਬ ਦੇ ਹੋਲਾ ਮਹੱਲੇ ‘ਚ ਤੁਹਾਨੂੰ ਨਾ ਸਿਰਫ ਬਹਾਦਰੀ ਦੇ ਰੰਗ ਦੇਖਣ ਨੂੰ ਮਿਲਣਗੇ, ਸਗੋਂ ਇੱਥੇ ਵਰਤਾਏ ਜਾਣ ਵਾਲੇ ਛੋਟੇ-ਵੱਡੇ ਸਾਰੇ ਲੰਗਰਾਂ ‘ਚ ਤੁਹਾਨੂੰ ਸੁਆਦਲਾ ਪ੍ਰਸ਼ਾਦ ਵੀ ਖਾਣ ਨੂੰ ਮਿਲੇਗਾ।