
ਹੋਲਾ ਮਹੱਲਾ 2024
ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੀ ਦੇ ਅਗਲੇ ਦਿਨ ਤੋਂ ਲੱਗਣ ਵਾਲੇ ਮੇਲੇ ਨੂੰ ਹੋਲਾ ਮੁਹੱਲਾ ਕਿਹਾ ਜਾਂਦਾ ਹੈ। ਹੋਲਾ ਮੁਹੱਲਾ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ। ਇੱਥੇ ਹੋਲੀ ਨੂੰ ਮਰਦਾਨਗੀ ਦੇ ਪ੍ਰਤੀਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸੇ ਲਈ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਲਈ ਪੁਲਿੰਗ ਸ਼ਬਦ ਹੋਲਾ ਮੁਹੱਲਾ ਵਰਤਿਆ ਹੈ।
Hola Mohalla 2024: ਹੋਲੇ ਮਹੱਲੇ ਦਾ ਆਖਰੀ ਦਿਨ, ਅਨੰਦਪੁਰ ਸਾਹਿਬ ‘ਚ ਸੰਗਤਾਂ ਦਾ ਆਇਆ ਹੜ੍ਹ
Hola Mohalla: ਹੋਲੇ ਮਹੱਲੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਕਮਜ਼ੋਰ ਵਰਗ ਚ ਦਲੇਰੀ ਅਤੇ ਬਹਾਦਰੀ ਦੇ ਗੁਣ ਪੈਦਾ ਕਰਨ ਦੀ ਸ਼ੁਰੂਆਤ ਕੀਤੀ ਸੀ, ਅੱਜ ਵੀ ਇਸ ਪਵਿੱਤਰ ਤਿਉਹਾਰ ਤੇ ਬਹਾਦਰੀ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ ਜਾਂਦੀਆਂ ਹਨ। ਹੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਤੇ ਆਨੰਦਪੁਰ ਸਾਹਿਬ ਵਿਖੇ ਗੁਰੂਬਾਣੀ ਦਾ ਵਿਸ਼ੇਸ਼ ਪਾਠ ਕੀਤਾ ਜਾਂਦਾ ਹੈ। ਤਿਉਹਾਰ ਦਾ ਉਦੇਸ਼ ਏਕਤਾ, ਭਾਈਚਾਰਾ, ਬਹਾਦਰੀ ਅਤੇ ਆਪਸੀ ਪਿਆਰ ਫੈਲਾਉਣਾ ਹੈ। ਇਸ ਲਈ ਸਿੱਖ ਕੌਮ ਲਈ ਇਹ ਤਿਉਹਾਰ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਤਿਉਹਾਰ ਨੂੰ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
- TV9 Punjabi
- Updated on: Mar 26, 2024
- 10:21 am
ਹੋਲੇ ਮਹੱਲੇ ਦਾ ਆਖਰੀ ਦਿਨ, ਵੱਡੀ ਗਿਣਤੀ ‘ਚ ਅਨੰਦਪੁਰ ਸਾਹਿਬ ਪਹੁੰਚੀ ਸੰਗਤ
ਤਿਉਹਾਰ ਦਾ ਉਦੇਸ਼ ਏਕਤਾ, ਭਾਈਚਾਰਾ, ਬਹਾਦਰੀ ਅਤੇ ਆਪਸੀ ਪਿਆਰ ਫੈਲਾਉਣਾ ਹੈ। ਇਸ ਲਈ ਸਿੱਖ ਕੌਮ ਲਈ ਇਹ ਤਿਉਹਾਰ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਤਿਉਹਾਰ ਨੂੰ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
- TV9 Punjabi
- Updated on: Mar 26, 2024
- 9:47 am
ਹੋਲਾ ਮਹੱਲਾ ਵੇਖਣ ਗਏ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ 7 ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਪੰਜਾਬ ਅਤੇ ਬਲਵੀਰ ਚੰਦ ਪੁੱਤਰ ਵਤਨਾ ਰਾਮ ਵਾਸੀ ਫਰੀਦਪੁਰ ਜ਼ਿਲਾ ਜਲੰਧਰ ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Davinder Kumar
- Updated on: Mar 25, 2024
- 6:02 am
ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਨਿਹੰਗ ਸਿੰਘ, ਗਤਕੇ ਦੇ ਨਾਲ-ਨਾਲ ਘੋੜਿਆਂ ਦੇ ਦਿਖਾਏ ਕਰਤਬ
ਹੋਲਾ ਮੁਹੱਲਾ ਇੱਕ ਨਕਲੀ ਹਮਲਾ ਹੈ, ਜਿਸ ਵਿੱਚ ਪੈਦਲ ਅਤੇ ਘੋੜੇ ਉੱਤੇ ਹਥਿਆਰਾਂ ਨਾਲ ਲੈਸ ਸ਼ੇਰ ਦੋ ਗਰੁੱਪ ਬਣਾ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਹਨ। ਹੋਲੇ ਮੁਹੱਲੇ ਦੀ ਸ਼ੁਰੂਆਤ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਸਮੂਹ ਨਿਰਮਲ ਭੇਖ ਵੱਲੋਂ ਹੋਲੇ ਮੁਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।
- TV9 Punjabi
- Updated on: Mar 25, 2024
- 9:18 am
ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ ਮੁਹੱਲਾ ਦੀ ਸ਼ੁਰੂਆਤ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਅਰਦਾਸ; ਨਿਹੰਗ ਸਿੰਘਾਂ ਨੇ ਦਿਖਾਏ ਕਰਤੱਬ
ਤਿੰਨ ਰੋਜ਼ਾ ਜੋੜ ਮੇਲੇ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਨਾਲ ਹੋਈ। ਹੋਲੇ ਮੁਹੱਲੇ ਦੀ ਆਰੰਭਤਾ ਦੀ ਅਰਦਾਸ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪੁੱਜੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਕੀਰਤਪੁਰ ਸਾਹਿਬ ਵਿਖੇ ਮੇਲਾ ਮੁਕੰਮਲ ਕਰ ਲਿਆ ਗਿਆ ਹੈ।
- TV9 Punjabi
- Updated on: Mar 24, 2024
- 10:58 am
Hola Mohalla Importance: ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ ਹੋਲਾ ਮਹੱਲਾ, ਸਿੱਖ ਧਰਮ ਵਿੱਚ ਕਿਊਂ ਹੈ ਖਾਸ ਮਹੱਤਵ? ਜਾਣੋ…
Hola Mohalla 2024: ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਵਿਚ ਸ਼ੁਰੂ ਕੀਤੀ ਹੋਲਾ ਮੁਹੱਲਾ ਕੱਢਣ ਦੀ ਰੀਤ ਵਰਤਮਾਨ ਸਮੇਂ ਵਿੱਚ ਵੀ ਜਾਰੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਸੰਗਤਾਂ ਸ਼ਾਮਲ ਹੋਣ ਲਈ ਆਉਂਦੀਆਂ ਹਨ। ਆਨੰਦਪੁਰ ਸਾਹਿਬ ਦੇ ਨਾਲ ਗੁਰੂਦਵਾਰਾ ਸ਼੍ਰੀ ਹਜ਼ੂਰ ਸਾਹਿਬ (ਨਾਦੇੜ) ਵਿਚ ਵੀ ਹੋਲੇ ਮਹੱਲੇ ਦਾ ਆਯੋਜਨ ਕੀਤਾ ਜਾਂਦਾ ਹੈ।
- Kusum Chopra
- Updated on: Mar 18, 2024
- 9:41 am
Hola Mohalla: ਕਿਊਂ ਮਣਾਇਆ ਜਾਂਦਾ ਹੈ ਹੋਲਾ ਮਹੱਲਾ? ਕਿਸਨੇ ਕੀਤੀ ਸ਼ੁਰੂਆਤ? ਜਾਣੋ ਪੂਰਾ ਇਤਿਹਾਸ
Hola Mohalla:ਸਿੱਖ ਧਰਮ ਵਿੱਚ ਹੋਲੇ ਮਹੱਲੇ ਦਾ ਬਹੁਤ ਮਹੱਤਵ ਹੈ,, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲ ਮਹੱਲੇ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸੀ,, ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚਦੀ ਹੈ। ਤਿੰਨ ਦਿਨਾਂ ਦੇ ਇਸ ਉੱਤਸਵ ਦੌਰਾਨ ਕਈ ਤਰ੍ਹਾਂ ਦੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
- Kusum Chopra
- Updated on: Mar 14, 2024
- 8:57 am
ਇਟਲੀ ਦੇ ਕੋਰਤੇਨੋਵਾ ਵਿਖੇ 30 ਤੇ 31 ਮਾਰਚ ਨੂੰ ਮਨਾਇਆ ਜਾਵੇਗਾ ਹੋਲਾ ਮਹੱਲਾ
ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕ ਕਮੇਟੀ ਨੇ ਇਸ ਬਾਰੇ ਸੰਗਤਾਂ ਨੂੰ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ 30 ਅਤੇ 31 ਮਾਰਚ ਨੂੰ ਮਨਾਇਆ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ 29 ਮਾਰਚ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ।
- Abhishek Thakur
- Updated on: Mar 13, 2024
- 1:07 pm