AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Gurpurab 2025: ਜਦੋਂ ਬਾਬਰ ਨੇ ਬਾਬੇ ਨਾਨਕ ਨੂੰ ਕੀਤਾ ਕੈਦ ਤੇ ਚਲਵਾਈ ਚੱਕੀ… ਗੁਰੂ ਸਾਹਿਬ ਨੇ ਤੋੜ੍ਹਿਆ ਮੁਗਲ ਸ਼ਾਸਕ ਦਾ ਹੰਕਾਰ

Guru Nanak Jayanti 2025: ਜਿੱਥੇ ਦੇਸ਼ ਤੇ ਦੁਨੀਆ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ, ਉੱਥੇ ਹੀ ਲੱਖਾਂ ਸ਼ਰਧਾਲੂ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਵੀ ਪਹੁੰਚ ਰਹੇ ਹਨ। ਇੱਥੇ 555 ਸਾਲ ਪਹਿਲਾਂ, ਇਸ ਪਵਿੱਤਰ ਧਰਤੀ 'ਤੇ, ਇੱਕ ਮਹਾਨ ਗੁਰੂ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਨਾ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖੀ ਬਲਕਿ ਮਨੁੱਖਤਾ, ਸਮਾਨਤਾ ਤੇ ਨਿਆਂ ਦਾ ਸੰਦੇਸ਼ ਵੀ ਦਿੱਤਾ।

Gurpurab 2025: ਜਦੋਂ ਬਾਬਰ ਨੇ ਬਾਬੇ ਨਾਨਕ ਨੂੰ ਕੀਤਾ ਕੈਦ ਤੇ ਚਲਵਾਈ ਚੱਕੀ... ਗੁਰੂ ਸਾਹਿਬ ਨੇ ਤੋੜ੍ਹਿਆ ਮੁਗਲ ਸ਼ਾਸਕ ਦਾ ਹੰਕਾਰ
tv9-punjabi
| Updated On: 05 Nov 2025 10:44 AM IST
Share

Gurpurab 2025: ਜਦੋਂ ਜ਼ੁਲਮ ਅਤੇ ਅਤਿਆਚਾਰ ਦੀ ਗੱਲ ਆਈ ਤਾਂ ਬਾਬਾ ਨਾਨਕ ਇਸ ਦੇ ਵਿਰੁੱਧ ਦ੍ਰਿੜਤਾ ਨਾਲ ਖੜ੍ਹੇ ਸਨ ਤੇ ਕਿਸੇ ਵੀ ਸ਼ਾਸਕ, ਇੱਥੋਂ ਤੱਕ ਕਿ ਮੁਗਲ ਸ਼ਾਸਕ ਬਾਬਰ ਦੀਆਂ ਗਲਤੀਆਂ ਵੱਲ ਇਸ਼ਾਰਾ ਕਰਨ ਤੋਂ ਨਹੀਂ ਡਰਦੇ ਸਨ। ਗੁਰਪੁਰਬ ਦੇ ਇਸ ਵਿਸ਼ੇਸ਼ ਮੌਕੇ ‘ਤੇ ਆਓ ਬਾਬਾ ਨਾਨਕ ਦੀਆਂ ਅਲੌਕਿਕ ਕਹਾਣੀਆਂ ਬਾਰੇ ਜਾਣੀਏ ਜਿਨ੍ਹਾਂ ‘ਚ ਉਨ੍ਹਾਂ ਨੇ ਲੋਕਾਂ ਤੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾਈ।

ਜਦੋਂ ਮਲਿਕ ਭਾਗੋ ਦਾ ਹੰਕਾਰ ਟੁੱਟ ਗਿਆ

ਸੱਚਾਈ ਤੇ ਮਿਹਨਤ ਨਾਲ ਕਮਾਏ ਪੈਸੇ ਦਾ ਸੰਦੇਸ਼ ਫੈਲਾਉਣ ਲਈ, ਬਾਬਾ ਨਾਨਕ ਨੇ ਇੱਕ ਸ਼ਾਹੂਕਾਰ, ਮਲਿਕ ਭਾਗੋ ਦੇ ਹੰਕਾਰ ਨੂੰ ਤੋੜ ਦਿੱਤਾ। ਜਦੋਂ ਬਾਬਾ ਨਾਨਕ ਆਪਣੀ ਤੀਰਥ ਯਾਤਰਾ ‘ਤੇ ਨਿਕਲੇ, ਤਾਂ ਉਹ ਇੱਕ ਗਰੀਬ ਤਰਖਾਣ, ਭਾਈ ਲਾਲੋ ਦੇ ਘਰ ਪਹੁੰਚੇ। ਲਾਲੋ ਦਾ ਪਿੰਡ ਸੈਦਪੁਰ ਦੇ ਨੇੜੇ ਸੀ। ਲਾਲੋ ਆਰਥਿਕ ਤੌਰ ‘ਤੇ ਗਰੀਬ ਸੀ, ਪਰ ਵਿਸ਼ਵਾਸ ਤੇ ਆਸਥਾ ‘ਚ ਅਮੀਰ ਸੀ। ਉਸੇ ਪਿੰਡ ਦੇ ਇੱਕ ਅਮੀਰ ਸ਼ਾਹੂਕਾਰ ਮਲਿਕ ਭਾਗੋ ਨੇ ਇੱਕ ਸ਼ਾਨਦਾਰ ਦਾਅਵਤ ਦਾ ਪ੍ਰਬੰਧ ਕੀਤਾ ਤੇ ਬਾਬੇ ਨਾਨਕ ਜੀ ਨੂੰ ਸੱਦਾ ਦਿੱਤਾ। ਪਰ ਸਤਿਗੁਰੂ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ‘ਚ ਮਲਿਕ ਭਾਗੋ ਬਾਬੇ ਨਾਨਕ ਕੋਲ ਗਿਆ ਤੇ ਪੁੱਛਿਆ ਕਿ ਉਨ੍ਹਾਂ ਕੋਲ 36 ਤਰ੍ਹਾਂ ਦੇ ਭੋਜਨ ਤਿਆਰ ਹਨ, ਫਿਰ ਵੀ ਉਹ ਕਿਉਂ ਨਹੀਂ ਆਏ।

ਮਲਿਕ ਭਾਗੋ ਦੇ ਹੰਕਾਰ ਨੂੰ ਤੋੜਨ ਲਈ, ਬਾਬਾ ਨਾਨਕ ਜੀ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੀ ਰੋਟੀ ਤੇ ਦੂਜੇ ਹੱਥ ‘ਚ ਭਾਈ ਲਾਲੋ ਦੀ ਰੋਟੀ ਲਈ। ਚਮਤਕਾਰੀ ਢੰਗ ਨਾਲ, ਲਾਲੋ ਦੀ ਰੋਟੀ ‘ਚੋਂ ਦੁੱਧ ਨਿਕਲਿਆ ਤੇ ਮਲਿਕ ਭਾਗੋ ਦੇ ਰੋਟੀ ‘ਚੋਂ ਖੂਨ ਨਿਕਲਿਆ! ਬਾਬਾ ਨਾਨਕ ਨੇ ਸਪੱਸ਼ਟ ਕੀਤਾ, “ਮਲਿਕ ਭਾਗੋ, ਲਾਲੋ ਆਪਣੀ ਮਿਹਨਤ ਨਾਲ ਰੋਟੀ ਕਮਾਉਂਦਾ ਹੈ। ਉਸ ਦਾ ਭੋਜਨ ਵੀ ਪਵਿੱਤਰ ਹੈ। ਤੁਸੀਂ ਲੋਕਾਂ ‘ਤੇ ਦੁੱਸ਼ਤਟਾ, ਜੋਰ-ਜੁਲਮ, ਰਿਸ਼ਵਤਖੋਰੀ ਕਰਦੇ ਹੋ । ਇਸ ਦ੍ਰਿਸ਼ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਮਲਿਕ ਭਾਗੋ ਦਾ ਹੰਕਾਰ ਟੁੱਟ ਗਿਆ ਤੇ ਉਸ ਨੇ ਬਾਬਾ ਨਾਨਕ ਤੋਂ ਮੁਆਫ਼ੀ ਮੰਗੀ ਤੇ ਹਮੇਸ਼ਾ ਆਪਣੇ ਬਣਦੇ ਹੱਕ-ਹਲਾਲ ਭੋਜਨ ਕਮਾਉਣ ਦੀ ਸਹੁੰ ਖਾਧੀ।

ਜਦੋਂ ਬਾਬਾ ਨਾਨਕ ਨੇ ਬਾਬਰ ਨੂੰ ਚੁਣੌਤੀ ਦਿੱਤੀ

ਬਾਬਾ ਨਾਨਕ ਨੇ 1519 ‘ਚ ਮੁਗਲ ਸ਼ਾਸਕ ਬਾਬਰ ਦੇ ਹਮਲੇ ਦੌਰਾਨ ਉਸ ਦੇ ਅੱਤਿਆਚਾਰਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ। 1519 ‘ਚ ਬਾਬਰ ਨੇ ਕਾਬੁਲ ਤੋਂ ਪੰਜਾਬ ‘ਤੇ ਹਮਲਾ ਕੀਤਾ। ਉਸ ਸਮੇਂ, ਬਾਬਾ ਨਾਨਕ ਸੈਦਪੁਰ ‘ਚ ਸਨ, ਜਿੱਥੇ ਬਾਬਰ ਦੀ ਫੌਜ ਨੇ ਗਰੀਬਾਂ ਨੂੰ ਲੁੱਟਿਆ ਤੇ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ। ਬੇਕਸੂਰਾਂ ਦਾ ਕਤਲੇਆਮ ਦੇਖ ਕੇ, ਬਾਬਾ ਨਾਨਕ ਨੇ ਬਾਬਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ, “ਬਾਬਰ ਇੱਕ ਜ਼ਾਲਮ ਹੈ, ਆਪਣੀ ਜਿੱਤ ਲਈ ਬੇਕਸੂਰਾਂ ਦਾ ਕਤਲੇਆਮ ਕਰ ਰਿਹਾ ਹੈ।” ਉਸ ਸਮੇਂ ਬਾਬਰ ਇੰਨਾ ਸ਼ਕਤੀਸ਼ਾਲੀ ਸੀ ਕਿ ਕੋਈ ਵੀ, ਬ੍ਰਾਹਮਣ ਜਾਂ ਕਾਜ਼ੀ ਵੀ ਨਹੀਂ, ਉਸ ਦੀ ਕਰੂਰਤਾ ਤੋਂ ਡਰ ਕੇ ਧਰਮ ਬਾਰੇ ਗੱਲ ਨਹੀਂ ਕਰ ਸਕਦਾ ਸੀ। ਪਰ ਬਾਬਾ ਨਾਨਕ ਉਸ ਦੇ ਸਾਹਮਣੇ ਨਿਡਰ ਹੋ ਕੇ ਖੜ੍ਹੇ ਸਨ।

ਚੱਕ ਚਲਾਉਣ ਦਾ ਚਮਤਕਾਰ

ਜਦੋਂ ਬਾਬਾ ਨਾਨਕ ਨੇ ਬਾਬਰ ਨੂੰ ਚੁਣੌਤੀ ਦਿੱਤੀ ਤਾਂ ਉਸ ਦੇ ਸਿਪਾਹੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕੈਦ ਕਰ ਦਿੱਤਾ। ਕੈਦ ‘ਚ, ਬਾਬਾ ਨਾਨਕ ਨੂੰ ਚੱਕੀ ਚਲਾਉਣ ਦਾ ਕੰਮ ਸੌਂਪਿਆ ਗਿਆ ਸੀ।

ਕਿਹਾ ਜਾਂਦਾ ਹੈ ਕਿ ਜਿਸ ਚੱਕੀ ਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ, ਉਹ ਧੰਨ ਹੁੰਦੀ ਹੈ। ਬਾਬੇ ਨਾਨਕ ਨੇ ਅਜਿਹਾ ਚਮਤਕਾਰ ਕੀਤਾ ਕਿ ਚੱਕੀ ਆਪਣੇ ਆਪ ਚੱਲਣ ਲੱਗ ਪਈ। ਜਦੋਂ ਬਾਬਰ ਦੇ ਸਿਪਾਹੀਆਂ ਨੇ ਇਹ ਚਮਤਕਾਰੀ ਘਟਨਾ ਦੇਖੀ ਤਾਂ ਉਨ੍ਹਾਂ ਨੇ ਬਾਬਰ ਨੂੰ ਇਸ ਦੀ ਸੂਚਨਾ ਦਿੱਤੀ। ਬਾਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਨਿੱਜੀ ਤੌਰ ‘ਤੇ ਬਾਬਾ ਨਾਨਕ ਨੂੰ ਰਿਹਾਅ ਕਰ ਦਿੱਤਾ। ਰਿਹਾਈ ‘ਤੇ, ਬਾਬਾ ਨਾਨਕ ਨੇ ਬਾਬਰ ਨੂੰ ਕਿਹਾ ਕਿ ਜ਼ੁਲਮ ਦੁਆਰਾ ਪ੍ਰਾਪਤ ਕੀਤਾ ਗਿਆ ਰਾਜ ਕਦੇ ਵੀ ਜ਼ਿਆਦਾ ਦੇਰ ਨਹੀਂ ਰਹਿੰਦਾ। ਬਾਬਰ ਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਤੇ ਬਾਬਰ ਦੀ ਕੈਦ ਤੋਂ ਮੁਕਤ ਹੋ ਕੇ ਬਾਬਾ ਨਾਨਕ ਨੇ ਆਪਣੀ ਯਾਤਰਾ ‘ਤੇ ਨਿਕਲ ਪਏ।

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......