Mawan Dhiyan Satkar Yojana: ਔਰਤਾਂ ਦੇ ਖਾਤੇ ‘ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ – ਕਦੇ ਨਹੀਂ ਬੰਦ ਹੋਵੇਗੀ ਸਕੀਮ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ ਅਜਿਹੇ ਵਕਤ ਚ ਸ਼ੁਰੂ ਕੀਤੀ ਗਈ, ਜਦੋਂ ਸਾਨੂੰ ਪੱਕਾ ਹੋ ਗਿਆ ਕਿ ਕਦੇ ਇਸ ਸਕੀਮ ਨੂੰ ਬੰਦ ਨਾ ਕਰਨਾ ਪਵੇ। ਪੈਸੇ ਜਿੱਥੋਂ ਮਰਜ਼ੀ ਆਉਣ, ਪਰ ਇਸ ਯੋਜਨਾ ਲਈ ਪੈਸ ਆਉਣੇ ਹੀ ਆਉਣੇ ਹਨ। ਇਹ ਸਕੀਮ ਕਦੇ ਵੀ ਵਾਪਸ ਨਹੀਂ ਲਈ ਜਾਵੇਗੀ।
Mawan Dhiyan Satkar Yojana: ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਅੱਜ ਸ਼ੁਰੂਆਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਧੂਰੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਮਾਨ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ, ਬਲਜੀਤ ਕੌਰ, ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਤੇ ਹੋਰ ਲੀਡਰ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ ਸਾਡੀਆਂ ਮਾਵਾਂ ਧੀਆਂ ਦੇ ਲਈ ਸਨਮਾਨ ਰਾਸ਼ੀ ਹੈ, ਇਸ ਲਈ ਇਸ ਦਾ ਨਾਮ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ ਅਜਿਹੇ ਵਕਤ ਚ ਸ਼ੁਰੂ ਕੀਤੀ ਗਈ, ਜਦੋਂ ਸਾਨੂੰ ਪੱਕਾ ਹੋ ਗਿਆ ਕਿ ਕਦੇ ਇਸ ਸਕੀਮ ਨੂੰ ਬੰਦ ਨਾ ਕਰਨਾ ਪਵੇ। ਪੈਸੇ ਜਿੱਥੋਂ ਮਰਜ਼ੀ ਆਉਣ, ਪਰ ਇਸ ਯੋਜਨਾ ਲਈ ਪੈਸ ਆਉਣੇ ਹੀ ਆਉਣੇ ਹਨ। ਇਹ ਸਕੀਮ ਕਦੇ ਵੀ ਵਾਪਸ ਨਹੀਂ ਲਈ ਜਾਵੇਗੀ।
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ