AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Lakshmi Puja: ਲਕਸ਼ਮੀ ਪੂਜਾ ‘ਚ ਇਹ 7 ਚੀਜ਼ਾਂ ਚੜ੍ਹਾਉਣੀਆਂ ਮੰਨੀਆਂ ਜਾਂਦੀਆਂ ਨੇ ਅਸ਼ੁਭ, ਦੀਵਾਲੀ ਮੌਕੇ ਰੱਖੋ ਖ਼ਾਸ ਧਿਆਨ

ਅੱਜ 8 ਨਵੰਬਰ, ਐਤਵਾਰ ਨੂੰ ਦੀਵਾਲੀ ਪੂਰੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦੀ ਰਾਤ ਨੂੰ ਧਨ-ਦੌਲਤ ਦੀ ਦੇਵੀ ਮਾਂ ਲਕਸ਼ਮੀ ਅਤੇ ਵਿਘਨਹਰਤਾ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਦੀ ਪੁਰਾਤਨ ਪਰੰਪਰਾ ਅਤੇ ਅਹਿਮ ਮਹੱਤਵ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਇਸ ਸ਼ੁਭ ਦਿਹਾੜੇ 'ਤੇ ਵਿਧੀ-ਵਿਧਾਨ ਅਨੁਸਾਰ ਪੂਜਾ ਕਰਨ ਨਾਲ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਬਰਕਤ ਆਉਂਦੀ ਹੈ ਅਤੇ ਮਾਂ ਲਕਸ਼ਮੀ ਦੀ ਅਪਾਰ ਕ੍ਰਿਪਾ ਸਦਾ ਬਣੀ ਰਹਿੰਦੀ ਹੈ।

Lakshmi Puja: ਲਕਸ਼ਮੀ ਪੂਜਾ 'ਚ ਇਹ 7 ਚੀਜ਼ਾਂ ਚੜ੍ਹਾਉਣੀਆਂ ਮੰਨੀਆਂ ਜਾਂਦੀਆਂ ਨੇ ਅਸ਼ੁਭ, ਦੀਵਾਲੀ ਮੌਕੇ ਰੱਖੋ ਖ਼ਾਸ ਧਿਆਨ
tv9-punjabi
| Published: 08 Nov 2026 13:25 PM IST
Share

ਅੱਜ 8 ਨਵੰਬਰ, ਐਤਵਾਰ ਨੂੰ ਦੀਵਾਲੀ ਪੂਰੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦੀ ਰਾਤ ਨੂੰ ਧਨ-ਦੌਲਤ ਦੀ ਦੇਵੀ ਮਾਂ ਲਕਸ਼ਮੀ ਅਤੇ ਵਿਘਨਹਰਤਾ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਦੀ ਪੁਰਾਤਨ ਪਰੰਪਰਾ ਅਤੇ ਅਹਿਮ ਮਹੱਤਵ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਇਸ ਸ਼ੁਭ ਦਿਹਾੜੇ ‘ਤੇ ਵਿਧੀ-ਵਿਧਾਨ ਅਨੁਸਾਰ ਪੂਜਾ ਕਰਨ ਨਾਲ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਬਰਕਤ ਆਉਂਦੀ ਹੈ ਅਤੇ ਮਾਂ ਲਕਸ਼ਮੀ ਦੀ ਅਪਾਰ ਕ੍ਰਿਪਾ ਸਦਾ ਬਣੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਸ਼ਰਧਾਲੂ ਦੀਵਾਲੀ ਦੀ ਰਾਤ ਮਾਤਾ ਲਕਸ਼ਮੀ ਨੂੰ ਪ੍ਰਸੰਨ ਕਰਨ ਲਈ ਪੂਰੇ ਭਗਤੀ ਭਾਵ ਨਾਲ ਵਿਸ਼ੇਸ਼ ਪ੍ਰਾਰਥਨਾਵਾਂ ਕਰਦੇ ਹਨ।

ਅਕਸਰ ਦੇਖਿਆ ਜਾਂਦਾ ਹੈ ਕਿ ਸ਼ਰਧਾਲੂ ਮਾਂ ਲਕਸ਼ਮੀ ਦੀ ਅਰਾਧਨਾ ਦੌਰਾਨ ਕਈ ਪ੍ਰਕਾਰ ਦੇ ਫੁੱਲ, ਫਲ ਅਤੇ ਹੋਰ ਪੂਜਾ ਸਮੱਗਰੀ ਭੇਟ ਕਰਦੇ ਹਨ। ਪ੍ਰੰਤੂ ਸ਼ਾਸਤਰਾਂ ਅਨੁਸਾਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਨ੍ਹਾਂ ਨੂੰ ਮਾਤਾ ਲਕਸ਼ਮੀ ਦੀ ਪੂਜਾ ਵਿੱਚ ਚੜ੍ਹਾਉਣਾ ਪੂਰੀ ਤਰ੍ਹਾਂ ਵਰਜਿਤ (ਮਨ੍ਹਾ) ਮੰਨਿਆ ਗਿਆ ਹੈ। ਮਾਨਤਾ ਹੈ ਕਿ ਇਨ੍ਹਾਂ ਵਰਜਿਤ ਵਸਤਾਂ ਨੂੰ ਚੜ੍ਹਾਉਣ ਨਾਲ ਪੂਜਾ ਦਾ ਸ਼ੁਭ ਫਲ ਪ੍ਰਾਪਤ ਨਹੀਂ ਹੁੰਦਾ ਅਤੇ ਦੋਸ਼ ਲੱਗਦਾ ਹੈ। ਇਸ ਲਈ ਦੀਵਾਲੀ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਮਾਂ ਲਕਸ਼ਮੀ ਦੀ ਪੂਜਾ ਵਿੱਚ ਕੀ ਨਹੀਂ ਚੜ੍ਹਾਉਣਾ ਚਾਹੀਦਾ?

ਜੋਤਿਸ਼ ਸ਼ਾਸਤਰਾਂ ਅਤੇ ਪ੍ਰਾਚੀਨ ਧਾਰਮਿਕ ਮਾਨਤਾਵਾਂ ਅਨੁਸਾਰ, ਦੀਵਾਲੀ ਮੌਕੇ ਪੂਜਾ ਸਮੱਗਰੀ ਦੀ ਚੋਣ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ:

1.ਤੁਲਸੀ ਦੇ ਪੱਤੇ ਜਾਂ ਮੰਜਰੀ

ਭਗਵਾਨ ਸ਼੍ਰੀ ਵਿਸ਼ਨੂੰ ਜੀ ਨੂੰ ਤੁਲਸੀ ਬੇਹੱਦ ਪ੍ਰਿਯ ਮੰਨੀ ਜਾਂਦੀ ਹੈ, ਪਰ ਮਾਂ ਲਕਸ਼ਮੀ ਦੀ ਸੁਤੰਤਰ ਪੂਜਾ ਦੌਰਾਨ ਤੁਲਸੀ ਦੇ ਪੱਤੇ ਜਾਂ ਤੁਲਸੀ ਦੀ ਮੰਜਰੀ ਭੇਟ ਕਰਨਾ ਵਰਜਿਤ ਮੰਨਿਆ ਗਿਆ ਹੈ। ਇਸ ਲਈ ਦੀਵਾਲੀ ਦੀ ਰਾਤ ਲਕਸ਼ਮੀ ਪੂਜਨ ਕਰਦੇ ਸਮੇਂ ਤੁਲਸੀ ਨੂੰ ਪੂਜਾ ਸਮੱਗਰੀ ਵਿੱਚ ਸ਼ਾਮਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

2.ਚਿੱਟੇ ਰੰਗ ਦੇ ਫੁੱਲ

ਮਾਂ ਲਕਸ਼ਮੀ ਦੀ ਪੂਜਾ ਵਿੱਚ ਲਾਲ, ਗੁਲਾਬੀ ਅਤੇ ਪੀਲੇ ਰੰਗ ਦੇ ਫੁੱਲ ਚੜ੍ਹਾਉਣੇ ਅਤਿਅੰਤ ਸ਼ੁਭ ਮੰਨੇ ਜਾਂਦੇ ਹਨ। ਕਮਲ, ਗੁਲਾਬ ਅਤੇ ਗੇਂਦੇ ਦੇ ਫੁੱਲ ਮਾਤਾ ਨੂੰ ਵਿਸ਼ੇਸ਼ ਤੌਰ ‘ਤੇ ਅਰਪਿਤ ਕੀਤੇ ਜਾਂਦੇ ਹਨ। ਦੂਜੇ ਪਾਸੇ, ਧਾਰਮਿਕ ਮਾਨਤਾਵਾਂ ਅਨੁਸਾਰ ਮਾਤਾ ਲਕਸ਼ਮੀ ਨੂੰ ਸਫ਼ੈਦ (ਚਿੱਟੇ) ਰੰਗ ਦੇ ਫੁੱਲ ਜਿਵੇਂ ਕਿ ਚੰਪਾ, ਰਾਤ ਦੀ ਰਾਣੀ, ਮੋਗਰਾ, ਚਾਂਦਨੀ ਅਤੇ ਤਗਰ ਆਦਿ ਭੇਟ ਨਹੀਂ ਕਰਨੇ ਚਾਹੀਦੇ।

3.ਅੱਕ (ਆਂਕੜੇ) ਦਾ ਫੁੱਲ

ਆਂਕੜੇ ਜਾਂ ਅੱਕ ਦਾ ਫੁੱਲ ਭਗਵਾਨ ਸ਼ਿਵ ਦੀ ਪੂਜਾ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਭੋਲੇਨਾਥ ਨੂੰ ਬਹੁਤ ਪਸੰਦ ਹੈ। ਹਾਲਾਂਕਿ, ਧਾਰਮਿਕ ਨਿਯਮਾਂ ਅਨੁਸਾਰ ਇਹ ਫੁੱਲ ਮਾਂ ਲਕਸ਼ਮੀ ਨੂੰ ਅਰਪਿਤ ਨਹੀਂ ਕੀਤਾ ਜਾਂਦਾ। ਇਸ ਲਈ ਲਕਸ਼ਮੀ ਪੂਜਨ ਲਈ ਫੁੱਲਾਂ ਦੀ ਚੋਣ ਕਰਦੇ ਸਮੇਂ ਅੱਕ ਦੇ ਫੁੱਲਾਂ ਤੋਂ ਦੂਰ ਰਹੋ।

4.ਕਨੇਰ ਦਾ ਫੁੱਲ

ਲਕਸ਼ਮੀ ਪੂਜਾ ਵਿੱਚ ਕਨੇਰ ਦੇ ਫੁੱਲਾਂ ਦੀ ਵਰਤੋਂ ਕਰਨ ਤੋਂ ਵੀ ਸਖ਼ਤੀ ਨਾਲ ਬਚਣਾ ਚਾਹੀਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਨੇਰ ਦੇ ਫੁੱਲ, ਪੱਤੇ ਅਤੇ ਫਲ ਜ਼ਹਿਰੀਲੇ ਸੁਭਾਅ ਦੇ ਮੰਨੇ ਜਾਂਦੇ ਹਨ। ਧਾਰਮਿਕ ਮਾਨਤਾ ਅਨੁਸਾਰ ਮਾਂ ਲਕਸ਼ਮੀ ਦੀ ਅਰਾਧਨਾ ਵਿੱਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਅਸ਼ੁਭ ਮੰਨੀ ਜਾਂਦੀ ਹੈ।

5.ਦੁਰਵਾ ਘਾਹ

ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਵਿੱਚ ਦੁਰਵਾ ਘਾਹ ਦਾ ਸਭ ਤੋਂ ਉੱਚਾ ਦਰਜਾ ਹੈ ਅਤੇ ਗਣਪਤੀ ਬੱਪਾ ਨੂੰ ਦੁਰਵਾ ਅਰਪਿਤ ਕਰਨਾ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਪ੍ਰੰਤੂ ਮਾਂ ਲਕਸ਼ਮੀ ਦੀ ਪੂਜਾ ਵਿੱਚ ਦੁਰਵਾ ਘਾਹ ਨਹੀਂ ਚੜ੍ਹਾਈ ਜਾਂਦੀ। ਇਸ ਲਈ ਜਦੋਂ ਤੁਸੀਂ ਦੋਹਾਂ ਦੇਵਤਿਆਂ ਦੀ ਇਕੱਠਿਆਂ ਪੂਜਾ ਕਰ ਰਹੇ ਹੋਵੋ, ਤਾਂ ਦੋਵਾਂ ਦੀ ਪੂਜਾ ਸਮੱਗਰੀ ਨੂੰ ਵੱਖ-ਵੱਖ ਰੱਖ ਕੇ ਵਰਤੋਂ ਵਿੱਚ ਲਿਆਓ।

6.ਬਾਸੀ ਜਾਂ ਮੁਰਝਾਏ ਹੋਏ ਫੁੱਲ

ਮਾਂ ਲਕਸ਼ਮੀ ਦੀ ਪੂਜਾ ਵਿੱਚ ਸਦਾ ਤਾਜ਼ੇ ਅਤੇ ਖਿੜੇ ਹੋਏ ਫੁੱਲਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਮਾਤਾ ਦੇ ਚਰਨਾਂ ਵਿੱਚ ਕਦੇ ਵੀ ਸੁੱਕੇ, ਮੁਰਝਾਏ, ਟੁੱਟੇ-ਫੁੱਟੇ ਜਾਂ ਕੀੜਿਆਂ ਦੇ ਖਾਧੇ ਹੋਏ ਫੁੱਲ ਭੇਟ ਨਹੀਂ ਕਰਨੇ ਚਾਹੀਦੇ। ਸ਼ਾਸਤਰਾਂ ਅਨੁਸਾਰ ਪੂਜਾ ਵਿੱਚ ਸ਼ੁੱਧਤਾ ਅਤੇ ਤਾਜ਼ੀ ਸਮੱਗਰੀ ਦਾ ਹੋਣਾ ਲਾਜ਼ਮੀ ਹੈ।

7.ਕਾਲੇ ਜਾਂ ਗੂੜ੍ਹੇ ਨੀਲੇ ਰੰਗ ਦੇ ਕੱਪੜੇ

ਦੀਵਾਲੀ ਦੀ ਪੂਜਾ ਮੌਕੇ ਸਿਰਫ਼ ਸਮੱਗਰੀ ਹੀ ਨਹੀਂ, ਸਗੋਂ ਆਪਣੇ ਪਹਿਰਾਵੇ ਦਾ ਵੀ ਖ਼ਾਸ ਧਿਆਨ ਰੱਖਣਾ ਬਣਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਪੂਜਾ ਦੌਰਾਨ ਕਾਲੇ ਜਾਂ ਗੂੜ੍ਹੇ ਨੀਲੇ ਰੰਗ ਦੇ ਕੱਪੜੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਰੰਗਾਂ ਨੂੰ ਸ਼ੁਭ ਕਾਰਜਾਂ ਲਈ ਢੁਕਵਾਂ ਨਹੀਂ ਮੰਨਿਆ ਜਾਂਦਾ। ਇਸ ਦੀ ਬਜਾਏ ਲਾਲ, ਪੀਲੇ ਜਾਂ ਗੁਲਾਬੀ ਰੰਗ ਦੇ ਸ਼ੁੱਧ ਵਸਤਰ ਪਹਿਨ ਕੇ ਪੂਜਾ ਵਿੱਚ ਬੈਠਣਾ ਸ਼ੁਭ ਮੰਨਿਆ ਜਾਂਦਾ ਹੈ।

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...