AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Diwali 2026: ਅੱਜ ਮਨਾਇਆ ਜਾ ਰਿਹਾ ਹੈ ਰੌਸ਼ਨੀ ਦਾ ਤਿਉਹਾਰ ਦੀਵਾਲੀ, ਲਕਸ਼ਮੀ ਪੂਜਾ ਲਈ ਮਿਲੇਗਾ ਇੰਨਾ ਸਮਾਂ, ਜਾਣੋ ਸ਼ੁਭ ਮਹੂਰਤ ਅਤੇ ਪੂਜਾ ਦੇ ਜ਼ਰੂਰੀ ਨਿਯਮ

ਅੱਜ 8 ਨਵੰਬਰ ਨੂੰ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਸ਼ਾਮ ਨੂੰ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਵੇਗੀ। ਆਓ ਜਾਣਦੇ ਹਾਂ ਲਕਸ਼ਮੀ ਪੂਜਾ ਦਾ ਸ਼ੁਭ ਮਹੂਰਤ।

Diwali 2026: ਅੱਜ ਮਨਾਇਆ ਜਾ ਰਿਹਾ ਹੈ ਰੌਸ਼ਨੀ ਦਾ ਤਿਉਹਾਰ ਦੀਵਾਲੀ, ਲਕਸ਼ਮੀ ਪੂਜਾ ਲਈ ਮਿਲੇਗਾ ਇੰਨਾ ਸਮਾਂ, ਜਾਣੋ ਸ਼ੁਭ ਮਹੂਰਤ ਅਤੇ ਪੂਜਾ ਦੇ ਜ਼ਰੂਰੀ ਨਿਯਮ
tv9-punjabi
| Published: 08 Nov 2026 07:42 AM IST
Share

ਦੀਵਾਲੀ ਦਾ ਪਵਿੱਤਰ ਤਿਉਹਾਰ 8 ਨਵੰਬਰ, ਐਤਵਾਰ ਨੂੰ ਪੂਰੇ ਦੇਸ਼ ‘ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਨ ਮਾਤਾ ਲਕਸ਼ਮੀ ਦੇ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਨੀ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ, ਤਾਂ ਜੋ ਘਰ ‘ਚ ਸੁੱਖ-ਸਮ੍ਰਿੱਧੀ ਬਣੀ ਰਹੇ। ਕਈ ਲੋਕਾਂ ਦੇ ਮਨ ‘ਚ ਇਹ ਸਵਾਲ ਉੱਠਦਾ ਹੈ ਕਿ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਇਕੱਠੇ ਪੂਜਾ ਕਿਉਂ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀਆਂ ਮੂਰਤੀਆਂ ਕਿਸ ਦਿਸ਼ਾ ਵਿੱਚ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਦਰਅਸਲ, ਮਾਤਾ ਲਕਸ਼ਮੀ ਨੂੰ ਧਨ ਤੇ ਵੈਭਵ ਦੀ ਦੇਵੀ ਮੰਨਿਆ ਜਾਂਦਾ ਹੈ, ਜਦਕਿ ਭਗਵਾਨ ਗਣੇਸ਼ ਬੁੱਧੀ ਤੇ ਵਿਵੇਕ ਦੇ ਦੇਵਤਾ ਹਨ। ਬੁੱਧੀ ਤੋਂ ਬਿਨਾਂ ਧਨ ਦੀ ਗਲਤ ਵਰਤੋਂ ਹੋ ਸਕਦੀ ਹੈ। ਇਸ ਲਈ ਧਨ ਦੀ ਸਹੀ ਵਰਤੋਂ ਤੇ ਜੀਵਨ ‘ਚ ਖੁਸ਼ਹਾਲੀ ਬਣਾਈ ਰੱਖਣ ਲਈ ਦੋਵਾਂ ਦੀ ਇਕੱਠੇ ਪੂਜਾ ਕੀਤੀ ਜਾਂਦੀ ਹੈ।

ਦੀਵਾਲੀ ‘ਤੇ ਲਕਸ਼ਮੀ ਪੂਜਾ ਦਾ ਸ਼ੁਭ ਮਹੂਰਤ

  • ਲਕਸ਼ਮੀ ਪੂਜਾ ਦੀ ਤਾਰੀਖ: ਐਤਵਾਰ, 8 ਨਵੰਬਰ 2026
  • ਲਕਸ਼ਮੀ ਪੂਜਾ ਦਾ ਸ਼ੁਭ ਮਹੂਰਤ: ਸ਼ਾਮ 05:54 ਵਜੇ ਤੋਂ 07:50 ਵਜੇ ਤੱਕ
  • ਪੂਜਾ ਦੀ ਕੁੱਲ ਮਿਆਦ: 1 ਘੰਟਾ 56 ਮਿੰਟ
  • ਪ੍ਰਦੋਸ਼ ਕਾਲ: ਸ਼ਾਮ 05:31 ਵਜੇ ਤੋਂ ਰਾਤ 08:09 ਵਜੇ ਤੱਕ

ਦੀਵਾਲੀ ‘ਤੇ ਲਕਸ਼ਮੀ-ਗਣੇਸ਼ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ?

ਦੀਵਾਲੀ ਦੇ ਦਿਨ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਇਕੱਠੇ ਪੂਜਾ ਕਰਨ ਪਿੱਛੇ ਇੱਕ ਖ਼ਾਸ ਧਾਰਮਿਕ ਮਾਨਤਾ ਹੈ। ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਭਗਵਾਨ ਸ਼੍ਰੀ ਗਣੇਸ਼ ਦੀ ਪੂਜਾ ਕਰਨੀ ਜ਼ਰੂਰੀ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਮਾਤਾ ਲਕਸ਼ਮੀ ਦੇ ਆਗਮਨ ‘ਚ ਕੋਈ ਵਿਘਨ ਨਾ ਆਵੇ, ਇਸ ਲਈ ਗਣੇਸ਼ ਜੀ ਦੀ ਪੂਜਾ ਕਰਨੀ ਲਾਜ਼ਮੀ ਹੈ।

ਇਸ ਤੋਂ ਇਲਾਵਾ ਇੱਕ ਪੌਰਾਣਿਕ ਕਥਾ ਅਨੁਸਾਰ, ਇੱਕ ਵਾਰ ਮਾਤਾ ਲਕਸ਼ਮੀ ਨੂੰ ਆਪਣੀ ਸਮ੍ਰਿੱਧੀ ‘ਤੇ ਮਾਣ ਹੋ ਗਿਆ ਸੀ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਉਨ੍ਹਾਂ ਨੂੰ ਕਿਹਾ ਕਿ ਸੰਤਾਨ ਤੋਂ ਬਿਨਾਂ ਇਸਤਰੀ ਪੂਰਨ ਨਹੀਂ ਹੁੰਦੀ। ਇਹ ਗੱਲ ਸੁਣ ਕੇ ਮਾਤਾ ਲਕਸ਼ਮੀ ਦੁਖੀ ਹੋ ਗਏ ਤੇ ਮਾਤਾ ਪਾਰਵਤੀ ਕੋਲ ਪਹੁੰਚੇ। ਇਸ ਤੋਂ ਬਾਅਦ ਮਾਤਾ ਪਾਰਵਤੀ ਨੇ ਭਗਵਾਨ ਗਣੇਸ਼ ਨੂੰ ਉਨ੍ਹਾਂ ਦੀ ਗੋਦ ‘ਚ ਦੇ ਦਿੱਤਾ।

ਗਣੇਸ਼ ਜੀ ਨੂੰ ਗੋਦ ਲੈਣ ਦੀ ਪੌਰਾਣਿਕ ਕਥਾ

ਭਗਵਾਨ ਗਣੇਸ਼ ਨੂੰ ਗੋਦ ਲੈ ਕੇ ਮਾਤਾ ਲਕਸ਼ਮੀ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਗਣੇਸ਼ ਜੀ ਨੂੰ ਵਰਦਾਨ ਦਿੱਤਾ ਕਿ ਜੋ ਵੀ ਵਿਅਕਤੀ ਉਨ੍ਹਾਂ ਦੀ ਪੂਜਾ ਕਰੇਗਾ, ਉਸ ਨੂੰ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਮਾਤਾ ਲਕਸ਼ਮੀ ਦੀ ਪੂਜਾ ਸਵੀਕਾਰ ਹੋਵੇਗੀ। ਇਸੇ ਕਾਰਨ ਦੀਵਾਲੀ ਦੇ ਦਿਨ ਮਾਤਾ ਲਕਸ਼ਮੀ ਦੇ ਨਾਲ ਉਨ੍ਹਾਂ ਦੇ ਗੋਦ ਲਏ ਪੁੱਤਰ ਭਗਵਾਨ ਗਣੇਸ਼ ਦੀ ਵੀ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਜੀ ਨੂੰ ਪਹਿਲੇ ਪੂਜਨੀਕ ਹੋਣ ਦੇ ਨਾਲ-ਨਾਲ ਮਾਤਾ ਲਕਸ਼ਮੀ ਦੇ ਮਾਨਸ ਪੁੱਤਰ ਵੀ ਹਨ। ਇਸ ਪੌਰਾਣਿਕ ਮਾਨਤਾ ਅਨੁਸਾਰ ਦੋਵਾਂ ਦੀ ਇਕੱਠੇ ਪੂਜਾ ਕਰਨ ਨਾਲ ਘਰ ‘ਚ ਸੁੱਖ, ਸ਼ਾਂਤੀ ਤੇ ਸਮ੍ਰਿੱਧੀ ਬਣੀ ਰਹਿੰਦੀ ਹੈ।

ਪੂਜਾ ਦੀ ਚੌਕੀ ਸਥਾਪਿਤ ਕਰਨ ਦੀ ਸਹੀ ਦਿਸ਼ਾ

ਦੀਵਾਲੀ ਦੀ ਪੂਜਾ ਕਰਦੇ ਸਮੇਂ ਸਹੀ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਪੂਜਾ ਦੀ ਚੌਕੀ ਹਮੇਸ਼ਾ ਉੱਤਰ ਜਾਂ ਉੱਤਰ-ਪੂਰਬ ਦਿਸ਼ਾ, ਯਾਨੀ ਈਸ਼ਾਨ ਕੋਣ ਵਿੱਚ ਸਥਾਪਿਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਜਾ ਕਰਦੇ ਸਮੇਂ ਤੁਹਾਡਾ ਮੁੱਖ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਿਸ਼ਾਵਾਂ ਵੱਲ ਮੁੱਖ ਕਰਕੇ ਪੂਜਾ ਕਰਨ ਨਾਲ ਘਰ ‘ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਸਹੀ ਦਿਸ਼ਾ ‘ਚ ਪੂਜਾ ਦੀ ਚੌਕੀ ਸਥਾਪਿਤ ਕਰਕੇ ਪੂਜਾ ਕਰਨ ਨਾਲ ਘਰ ‘ਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹਿਣ ਦੀ ਧਾਰਮਿਕ ਮਾਨਤਾ ਹੈ।

ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰਨ ਦੀ ਸਹੀ ਵਿਧੀ

  • ਮੂਰਤੀਆਂ ਸਥਾਪਿਤ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਭਗਵਾਨ ਗਣੇਸ਼ ਨੂੰ ਹਮੇਸ਼ਾ ਮਾਤਾ ਲਕਸ਼ਮੀ ਦੇ ਖੱਬੇ ਪਾਸੇ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।
  • ਮਾਤਾ ਲਕਸ਼ਮੀ ਨੂੰ ਭਗਵਾਨ ਗਣੇਸ਼ ਦੇ ਸੱਜੇ ਪਾਸੇ ਸਥਾਪਿਤ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ, ਜਿਸ ਪਿੱਛੇ ਧਾਰਮਿਕ ਮਾਨਤਾ ਜੁੜੀ ਹੋਈ ਹੈ।
  • ਇਸ ਦਾ ਮੁੱਖ ਕਾਰਨ ਇਹ ਹੈ ਕਿ ਮਾਤਾ ਲਕਸ਼ਮੀ ਨੂੰ ਭਗਵਾਨ ਗਣੇਸ਼ ਦੀ ਮਾਨਸ ਮਾਤਾ ਦੇ ਰੂਪ ‘ਚ ਪੂਜਿਆ ਜਾਂਦਾ ਹੈ।
  • ਧਾਰਮਿਕ ਮਾਨਤਾਵਾਂ ਅਨੁਸਾਰ ਮਾਤਾ ਜਾਂ ਪਤਨੀ ਨੂੰ ਖੱਬੇ ਪਾਸੇ ਸਥਾਨ ਉਦੋਂ ਦਿੱਤਾ ਜਾਂਦਾ ਹੈ, ਜਦੋਂ ਉਹ ਪਤਨੀ ਦੇ ਰੂਪ ‘ਚ ਬਿਰਾਜਮਾਨ ਹੋਣ।
  • ਕਿਉਂਕਿ ਗਣੇਸ਼ ਜੀ ਮਾਤਾ ਲਕਸ਼ਮੀ ਦੇ ਪੁੱਤਰ ਦੇ ਰੂਪ ‘ਚ ਮੰਨੇ ਜਾਂਦੇ ਹਨ, ਇਸ ਲਈ ਮਾਤਾ ਲਕਸ਼ਮੀ ਨੂੰ ਉਨ੍ਹਾਂ ਦੇ ਸੱਜੇ ਪਾਸੇ ਬਿਰਾਜਮਾਨ ਕੀਤਾ ਜਾਂਦਾ ਹੈ।
  • ਇਸ ਵਿਧੀ ਅਨੁਸਾਰ ਮੂਰਤੀਆਂ ਸਥਾਪਿਤ ਕਰਕੇ ਪੂਜਾ ਤੇ ਆਰਤੀ ਕਰਨ ਨਾਲ ਘਰ ‘ਚ ਸੁੱਖ-ਸਮ੍ਰਿੱਧੀ ਬਣੀ ਰਹਿਣ ਦੀ ਮਾਨਤਾ ਹੈ।

Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਜੋਤਿਸ਼ ਸ਼ਾਸਤਰ ਤੇ ਧਾਰਮਿਕ ਮਾਨਤਾਵਾਂ ‘ਤੇ ਆਧਾਰਿਤ ਹੈ। ਟੀਵੀ9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ। Source: TV9Hindi.com

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...