ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ‘ਚ AAP ਦਾ ਕਬਜ਼ਾ, ਕਾਂਗਰਸ ਦੂਜੇ ਨੰਬਰ ‘ਤੇ, ਅਕਾਲੀਆਂ ਨੂੰ ਵੀ ਮਿਲੀ ਸੰਜੀਵਨੀ
ਬੀਤੀ ਰਾਤ 10 ਵਜੇ ਤੱਕ ਪੰਚਾਇਤ ਸੰਮਤੀਆਂ ਦੀਆਂ 2,838 ਸੀਟਾਂ 'ਚ 'ਆਪ' ਨੂੰ 1033, ਕਾਂਗਰਸ ਨੂੰ 273, ਸ਼੍ਰੋਮਣੀ ਅਕਾਲੀ ਦਲ ਨੇ 174, ਭਾਜਪਾ ਨੂੰ 27 ਤੇ ਹੋਰ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਕੁੱਲ 67 ਸੀਟਾਂ 'ਤੇ ਜਿੱਤੀ ਮਿਲੀ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਵੀ 'ਆਪ' ਦਾ ਦਬਦਬਾ ਰਿਹਾ।
ਪੰਜਾਬ ‘ਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕਈ ਸੀਟਾਂ ‘ਤੇ ਨਤੀਜੇ ਆ ਚੁੱਕੇ ਹਨ ਤੇ ਕਈਆਂ ‘ਤੇ ਅਜੇ ਤੱਕ ਐਲਾਨੇ ਜਾਣੇ ਹਨ। ਹਾਲਾਂਕਿ, ਹੁਣ ਤੱਕ ਦੇ ਨਤੀਜਿਆਂ ‘ਚ ਆਮ ਆਦਮੀ ਪਾਰਟੀ (ਆਪ) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਚੋਣਾਂ ‘ਚ ਅੱਗੇ ਨਾਲੋਂ ਚੰਗੇ ਨਤੀਜੇ ਮਿਲ ਰਹੇ ਹਨ। ਅਕਾਲੀ ਦਲ ਇਸ ਚੋਣਾਂ ‘ਚ ਤੀਜੇ ਨੰਬਰ ‘ਤੇ ਨਜ਼ਰ ਆ ਰਹੀ ਹੈ, ਜਦਕਿ ਕਾਂਗਰਸ ਦੂਜੀ ਸਭ ਤੋਂ ਵੱਡੀ ਪਾਰਟੀ ਇਨ੍ਹਾਂ ਚੋਣਾਂ ‘ਚ ਬਣਦੀ ਨਜ਼ਰ ਆ ਰਹੀ ਹੈ। ਪਿਛਲੇ ਦੇ 5 ਸਾਲਾਂ ‘ਚ ਜਿੱਥੇ, ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਸੀ, ਇਸ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਜ਼ਮੀਨੀ ਪੱਧਰ ‘ਤੇ ਅਜੇ ਵੀ ਅਕਾਲੀ ਦਲ ਦੀ ਪਕੜ ਹੈ। ਵੋਟਾਂ ਦੀ ਗਿਣਤੀ ਅੱਜ ਵੀ ਜਾਰੀ ਰਹੇਗੀ, ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ।
ਸੂਬੇ ‘ਚ 347 ਜ਼ਿਲ੍ਹਾ ਪ੍ਰੀਸ਼ਦ ਤੇ 2,838 ਪੰਚਾਇਤ ਸੰਮਤੀਆਂ ਦੀਆਂ ਸੀਟਾਂ ਹਨ। ਬੀਤੇ ਦਿਨ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 154 ਮਤਗਣਨਾ ਕੇਂਦਰਾਂ ‘ਤੇ ਗਿਣਤੀ ਸ਼ੁਰੂ ਹੋਈ। ਸ਼ਾਮ ਹੁੰਦੇ-ਹੁੰਦੇ ‘ਆਪ‘ ਨੇ ਇਨ੍ਹਾਂ ਚੋਣਾਂ ‘ਚ ਸ਼ਾਨਦਾਰ ਜਿੱਤਾਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਬੀਤੀ ਰਾਤ ਤੱਕ ਦੇ ਕੀ ਰਹੇ ਨਤੀਜੇ?
ਬੀਤੀ ਰਾਤ 10 ਵਜੇ ਤੱਕ ਪੰਚਾਇਤ ਸੰਮਤੀਆਂ ਦੀਆਂ 2,838 ਸੀਟਾਂ ‘ਚ ‘ਆਪ‘ ਨੂੰ 1033, ਕਾਂਗਰਸ ਨੂੰ 273, ਸ਼੍ਰੋਮਣੀ ਅਕਾਲੀ ਦਲ ਨੇ 174, ਭਾਜਪਾ ਨੂੰ 27 ਤੇ ਹੋਰ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਕੁੱਲ 67 ਸੀਟਾਂ ‘ਤੇ ਜਿੱਤੀ ਮਿਲੀ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ‘ਚ ਵੀ ‘ਆਪ‘ ਦਾ ਦਬਦਬਾ ਰਿਹਾ। ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ‘ਚ ‘ਆਪ‘ ਨੂੰ 68, ਕਾਂਗਰਸ ਨੂੰ 13, ਸ਼੍ਰੋਮਣੀ ਅਕਾਲੀ ਦਲ ਨੂੰ 2 ਤੇ ਭਾਜਪਾ ਨੂੰ 1 ਤੇ ਹੋਰ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ‘ਤੇ ਜਿੱਤ ਮਿਲੀ। ਵੋਟਾਂ ਦੀ ਗਿਣਤੀ ਅੱਜ ਵੀ ਜਾਰੀ ਹੈ ਤੇ ਨਤੀਜੇ ਚੋਣ ਕਮਿਸ਼ਨ ਵੱਲੋਂ ਅਪਡੇਟ ਕੀਤੇ ਜਾ ਰਹੇ ਹਨ।
ਸਰਕਾਰ ‘ਤੇ ਲੋਕਾਂ ਨੂੰ ਭਰੋਸਾ- ਅਮਨ ਅਰੋੜਾ
ਕੈਬਨਿਟ ਮੰਤਰੀ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕਿਹਾ ਕਿ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ‘ਤੇ ਵਿਸ਼ਵਾਸ਼ ਜਤਾਇਆ ਹੈ। ਜਿਸ ਤਰ੍ਹਾਂ ਦੇ ਨਤੀਜੇ ਆ ਰਹੇ ਹਨ, ਉਸ ‘ਚ ‘ਆਪ‘ ਦੀ ਇੱਕ ਪਾਸੜ ਜਿੱਤ ਸਾਫ਼ ਨਜ਼ਰ ਆ ਰਹੀ ਹੈ। ਇਸ ਜਿੱਤ ਲਈ ਪਾਰਟੀ ਆਗੂਆਂ, ਵਿਧਾਇਕਾਂ, ਉਮੀਦਵਾਰਾਂ ਤੇ ਵਰਕਰਾਂ ਨੂੰ ਵਧਾਈ। ਇਹ ਜਿੱਤ ਵਰਕਰਾਂ ਦੀ ਗ੍ਰਾਊਂਡ ‘ਚ ਮਿਹਨਤ ਦਾ ਨਤੀਜਾ ਹੈ।