2 ਹਜ਼ਾਰ ਕਰੋੜ ਦਾ ਟੈਂਡਰ ਘੋਟਾਲਾ: ਕੈਨੇਡਾ ਤੋਂ ਭਾਰਤ ਲਿਆਏ ਜਾ ਸਕਦਾ ਨੇ ਸਾਬਕਾ ਡਿਪਟੀ ਡਾਇਰੈਕਟਰ, ਆਸ਼ੂ ਦੇ ਵੀ ਚਾਰ ਕਰੋੜ ਫ੍ਰੀਜ
ਦੋ ਹਜ਼ਾਰ ਦੇ ਟੈਂਡਰ ਘੋਟਾਲੇ ਵਿੱਚ ਈਡੀ ਨੇ ਜਾਂਚ ਤੇਜ਼ ਕਰ ਦਿੱਤੀ ਹੈ ਇੱਕ ਪਾਸੇ ਜਿੱਥੇ ਸਾਬਕਾ ਮੰਤਰੀ ਆਸ਼ੂ ਦੇ ਬੈਂਕਾਂ ਚ ਚਾਰ ਕਰੋੜ ਫ੍ਰੀਜ ਕਰ ਦਿੱਤੇ ਗਏ ਉੱਥੇ ਵੀ ਹੁਣ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੇ ਖਿਲਾਫ ਵੀ ਈਡੀ ਨੇ ਸਖਤੀ ਕਰ ਦਿੱਤੀ ਹੈ। ਈਡੀ ਇੰਟਰਪੋਲ ਦੀ ਮਦਦ ਨਾਲ ਸਿੰਗਲਾ ਨੂੰ ਕੈਨੇਡਾ ਤੋਂ ਭਾਰਤ ਲਿਆ ਸਕਦਾ ਹੈ।

ਪੰਜਾਬ ਨਿਊਜ। ਈਡੀ ਨੇ ਟੈਂਡਰ ਘੋਟਾਲੇ ਵਿੱਚ ਜਾਂਚ ਤੇਜ਼ ਕਰਦੇ ਹੋਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Former minister Bharat Bhushan Ashu) ਸਣੇ ਕਾਂਗਰਸ ਦੇ ਹੋਰ ਸੀਨੀਅਰ ਆਗੂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ। ਤੇ ਹੁਣ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਖਿਲਾਫ ਵੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਗ੍ਰਿਫਤਾਰ ਦੇ ਡਰੋਂ ਸਿੰਗਲਾ ਇਸ ਵੇਲੇ ਕੈਨੇਡਾ ਬੈਠੇ ਨੇ ਪਰ ਈਡੀ ਇੰਟਰਪੋਲ ਏਜੰਸੀ ਦੀ ਮਦਦ ਨਾਲ ਉਸਨੂੰ ਭਾਰਤ ਲਿਆ ਸਕਦਾ ਹੈ। ਤੇ ਇਸਤੋਂ ਬਾਅਦ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਈਡੀ (Ed) ਨੇ ਸਾਬਕਾ ਮੰਤਰੀ ਆਸ਼ੂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਬੈਂਕਾਂ ਵਿੱਚ ਜਮ੍ਹਾਂ ਕਰੀਬ ਚਾਰ ਕਰੋੜ ਤੋਂ ਵੱਧ ਫ੍ਰੀਜ ਕਰ ਦਿੱਤੇ ਸਨ ਤੇ ਉਨ੍ਹਾਂ ਦੀ ਹੋਰ ਸੰਪਤੀਆਂ ਦੀ ਜਾਂਚ ਜਾਰੀ ਹੈ। ਹਾਲ ਹੀ ਵਿੱਚ ਈਡੀ ਨੇ ਲੁਧਿਆਣਾ ਦੇ ਰਾਜਗੁਰੂ ਸਥਿਤ ਵਿਭਾਗ ਦੇ ਸਾਬਕਾ ਡਾਇਰੈਕਟਰ ਤੇ ਘੋਟਾਲੇ ਦੇ ਸੂਤਰਧਾਰ ਰਾਕੇਸ਼ ਸਿੰਗਲਾ ਦੇ ਘਰ ਵਿੱਚ ਵੀ ਦਬਿਸ਼ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਇਸ ਦੌਰਾਨ ਇਸ ਬੰਦੀ ਕੋਠੀ ਵਿੱਚ ਕੌਂਸ਼ਲਰ ਪਤੀ ਸੁਨੀਲ ਕਪੂਰ ਨੂੰ ਮੌਕੇ ਤੇ ਬੁਲਾਇਆ ਗਿਆ। ਇਸ ਦੌਰਾਨ ਬੈਂਕ ਅਧਿਕਾਰੀਆਂ ਨੂੰ ਬੈਂਕ ਤੋਂ ਕੁੱਝ ਸਟੇਟਮੈਂਟ ਸਣੇ ਕਈ ਤਰ੍ਹਾਂ ਦੀਆਂ ਜਾਣਕਾਰੀ ਮਿਲੀਆਂ।
ਘੋਟਾਲੇ ਦੇ ਮੁਲਜ਼ਮਾਂ ਦੇ ਖਿਲਾਫ ਸਖਤ ਐਕਸ਼ਨ ਦੀ ਤਿਆਰੀ
ਸੂਬੇ ਦੀ ਪਿਛਲੀ ਕਾਂਗਰਸ ਸਰਕਾਰ (Congress Govt) ਦੇ ਕਾਰਜਕਾਲ ਦੌਰਾਨ ਹੋਏ ਅਨਾਜ ਢੋਆ-ਢੁਆਈ ਘੁਟਾਲੇ ਦੀ ਵਿਜੀਲੈਂਸ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘੋਟਾਲੇ ਵਿੱਚ ਜਿੰਨੇ ਵੀ ਲੋਕ ਸ਼ਾਮਿਲ ਹਨ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਤੇ ਹੁਣ ਇਸ ਘੁਟਾਲੇ ਦੇ ਮੁੱਖ ਮਾਸਟਰਮਾਈਂਡ ਅਤੇ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਨੂੰ ਫੜਨ ਲਈ ਇੰਟਰਪੋਲ ਦੀ ਮਦਦ ਲੈ ਸਕਦੀ ਹੈ। ਹਾਲਾਂਕਿ ਹਾਲੇ ਤੱਕ ਈਡੀ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਇਸ ਦਿਸ਼ਾ ‘ਚ ਕਦਮ ਚੁੱਕ ਰਹੀ ਹੈ। ਸਿੰਗਲਾ ਇਸ ਸਮੇਂ ਕੈਨੇਡਾ ਵਿੱਚ ਹਨ।
ਸਿੰਗਲਾ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਕੀਤਾ ਹੈ ਜਾਰੀ
ਵਿਜੀਲੈਂਸ ਨੇ ਰਾਕੇਸ਼ ਸਿੰਗਲਾ ਵਿਰੁੱਧ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ (Red Corner Notice) ਜਾਰੀ ਕੀਤਾ ਹੋਇਆ ਹੈ। ਦੂਜੇ ਪਾਸੇ ਅਦਾਲਤ ਨੇ ਵੀ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਸਾਫ਼ ਹੈ ਕਿ ਹੁਣ ਜਾਂਚ ਏਜੰਸੀਆਂ ਆਉਣ ਵਾਲੇ ਦਿਨਾਂ ਵਿੱਚ ਸਿੰਗਲਾ ‘ਤੇ ਹੋਰ ਸ਼ਿਕੰਜਾ ਕੱਸਣਗੀਆਂ। ਇਸ ਦੇ ਨਾਲ ਹੀ ਮਨੀ ਲਾਂਡਰਿੰਗ ਦੇ ਮੁੱਦੇ ਕਾਰਨ ਕਈ ਕਾਰੋਬਾਰੀ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ
ਜਾਂਚ ਦੇ ਘੇਰੇ ‘ਚ ਆ ਸਕਦੇ ਨੇ ਵੱਡੇ ਕਾਲੋਨਾਈਜ਼ਰ
ਇਸ ‘ਚ ਲੁਧਿਆਣਾ ਦੇ ਕਈ ਵੱਡੇ ਕਾਲੋਨਾਈਜ਼ਰਾਂ ਅਤੇ ਬਿਲਡਰਾਂ ਸਮੇਤ ਕਈ ਮਸ਼ਹੂਰ ਲੋਕਾਂ ਨੂੰ ਵੀ ਜਾਂਚ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਵਿਭਾਗ ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਸ ਘਪਲੇ ਵਿੱਚ ਕਈ ਹੋਰ ਵਿਅਕਤੀਆਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਇਸ ਜਾਂਚ ਪ੍ਰਕਿਰਿਆ ‘ਤੇ ਨੇੜਿਓਂ ਨਜ਼ਰ ਰੱਖਣ ਲਈ ਵਿਭਾਗ ਦੀ ਤਰਫੋਂ ਕਈ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਵਿਭਾਗ ਵੱਲੋਂ ਵੱਖ-ਵੱਖ ਲਿੰਕ ਜੋੜ ਕੇ ਇਸ ਘਪਲੇ ਦਾ ਪੂਰਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।