ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਦੇ ਘਰ ED ਦੀ ਰੇਡ, ਕਰੀਬ 2 ਘੰਟੇ ਤੱਕ ਦਸਤਾਵੇਜ਼ ਖੰਗਾਲੇ
ED Raid: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਲੁਧਿਆਣਾ ਸਥਿਤ ਰਿਹਾਇਸ਼ 'ਤੇ ED ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਰੇਡ ਕਰੀਬ 2 ਘੰਟੇ ਤੱਕ ਚੱਲੀ। ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਆਸ਼ੂ ਖਿਲਾਫ ਪੰਜਾਬ ਵਿਜੀਲੈਂਸ ਪਹਿਲਾਂ ਤੋਂ ਜਾਂਚ ਕਰ ਰਹੀ ਹੈ।
ਲੁਧਿਆਣਾ ਨਿਊਜ਼। ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਦੇ ਘਰ ED ਵੱਲੋਂ ਮੁੜ ਰੇਡ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ
ED ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਲੁਧਿਆਣਾ ਸਥਿਤ ਰਿਹਾਇਸ਼ ‘ਤੇ ਸਵੇਰੇ ਤੜਕੇ 5 ਵਜੇ ਰੇਡ ਕੀਤੀ ਗਈ ਹੈ। ਇਸ ਰੇਡ ਦੌਰਾਨ ਈਡੀ ਨੇ ਕਰੀਬ 2 ਘੰਟੇ ਤੱਕ ਦਸਤਾਵੇਜ਼ ਖੰਗਾਲੇ ਹਨ।
Breaking: The ED is conducting raids at the office and house of former Congress Cabinet Minister Bharat Bhushan Ashu in Ludhiana. Earlier, Ashu was arrested by the Vigilance in connection with irregularities in the tender allotment scam. He was later granted bail by the Punjab & pic.twitter.com/nLrkzT5SZv
— Gagandeep Singh (@Gagan4344) August 24, 2023
ਜ਼ਿਕਰਯੋਗ ਹੈ ਕਿ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਪਹਿਲਾਂ ਤੋਂ ਆਸ਼ੂ ਖਿਲਾਫ ਜਾਂਚ ਕਰ ਰਹੀ ਹੈ। ਜਿਸ ਦੇ ਤਹਿਤ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਫਿਲਹਾਲ ਭਾਰਤ ਭੂਸ਼ਣ ਆਸ਼ੂ ਜਮਾਨਤ ‘ਤੇ ਬਾਹਰ ਹਨ।
ਢੋਆ-ਢੁਆਈ ਵਿੱਚ ਘੁਟਾਲੇ ਦੇ ਦੋਸ਼
ਫਿਲਹਾਲ ਇਸ ਛਾਪੇਮਾਰੀ ਦੇ ਮਾਮਲੇ ਦੇ ਸਬੰਧ ਵਿੱਚ ਈਡੀ ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਦਕਿ ਸਾਬਕਾ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ। ਖਾਸ ਗੱਲ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਕਾਂਗਰਸ ਸਰਕਾਰ ਵਿੱਚ ਖੁਰਾਕ ਅਤੇ ਸਪਲਾਈ ਮੰਤਰੀ ਸਨ। ਉਸ ਦੌਰਾਨ ਆਸ਼ੂ ‘ਤੇ ਅਨਾਜ ਦੀ ਢੋਆ-ਢੁਆਈ ਸਮੇਤ ਕਈ ਹੋਰ ਘਪਲੇ ਕਰਨ ਦੇ ਦੋਸ਼ ਲੱਗੇ ਸਨ।
ਇਹ ਵੀ ਪੜ੍ਹੋ
ਆਸ਼ੂ ਟਰਾਂਸਪੋਰਟ ਘੁਟਾਲੇ ਮਾਮਲੇ ਵਿੱਚ ਮੁਲਜ਼ਮ
ਭਾਰਤ ਭੂਸ਼ਣ ਆਸ਼ੂ ਟੈਂਡਰ ਟਰਾਂਸਪੋਰਟ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਬਣਾਉਣ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਆਸ਼ੂ ਦੇ ਕਰੀਬੀ ਮੀਨੂੰ ਮਲਹੋਤਰਾ ਦਾ ਨਾਂ ਵੀ ਟੈਂਡਰ ਘੁਟਾਲੇ ਨਾਲ ਜੁੜਿਆ ਹੋਇਆ ਹੈ। ਈਡੀ ਦੀ ਟੀਮ ਵੀ ਉਨ੍ਹਾਂ ਦੇ ਘਰ ਪਹੁੰਚ ਗਈ ਹੈ ਅਤੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ। ਦੋਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਅਤੇ ਪੁੱਛਗਿੱਛ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।