AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

1 ਜੂਨ ਤੱਕ ਨਿਆਇਕ ਹਿਰਾਸਤ ‘ਚ ਸੰਜੀਵ ਅਰੋੜਾ, ਕੋਰਟ ‘ਚ ਪਰਿਵਾਰ ਨੂੰ ਮਿਲ ਕੇ ਹੋਏ ਭਾਵੁਕ

Sanjeev Arora In Judicial Custody: ਪੇਸ਼ੀ ਦੌਰਾਨ ਸੰਜੀਵ ਅਰੋੜਾ ਦੀ ਹਾਲਤ ਕਮਜ਼ੋਰ ਦਿਖਾਈ ਦੇ ਰਹੀ ਸੀ ਤੇ ਉਨ੍ਹਾਂ ਦੀ ਦਾੜ੍ਹੀ ਵੱਧੀ ਹੋਈ ਨਜ਼ਰ ਆਈ। ਗੁਰੂਗ੍ਰਾਮ ਕੋਰਟ 'ਚ ਅਰੋੜਾ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ। ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਅਰੋੜਾ ਕਾਫੀ ਭਾਵੁਕ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਰੋੜਾ ਦੇ ਗਲੇ ਲੱਗ ਕੇ ਰੋਂਦੇ ਹੋਏ ਵੀ ਨਜ਼ਰ ਆਏ।

1 ਜੂਨ ਤੱਕ ਨਿਆਇਕ ਹਿਰਾਸਤ 'ਚ ਸੰਜੀਵ ਅਰੋੜਾ, ਕੋਰਟ 'ਚ ਪਰਿਵਾਰ ਨੂੰ ਮਿਲ ਕੇ ਹੋਏ ਭਾਵੁਕ
tv9-punjabi
| Updated On: 18 May 2026 16:23 PM IST
Share

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਗੁਰੂਗ੍ਰਾਮ ਦੀ ਕੋਰਟ ‘ਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 9 ਮਈ ਨੂੰ ਮੰਨੀ ਲਾਂਡਰਿੰਗ ਮਾਮਲੇ ‘ਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ‘ਚ ਈਡੀ ਨੇ ਪਹਿਲੇ ਉਨ੍ਹਾਂ ਦਾ 7 ਦਿਨਾਂ ਤੇ ਫਿਰ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਸੀ। ਅਰੋੜਾ ਨੂੰ ਅੱਜ ਦੀ ਪੇਸ਼ੀ ਤੋਂ ਬਾਅਦ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ, ਹੁਣ ਉਨ੍ਹਾਂ ਨੂੰ 1 ਜੂਨ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ।

ਪੇਸ਼ੀ ਦੌਰਾਨ ਸੰਜੀਵ ਅਰੋੜਾ ਦੀ ਹਾਲਤ ਕਮਜ਼ੋਰ ਦਿਖਾਈ ਦੇ ਰਹੀ ਸੀ ਤੇ ਉਨ੍ਹਾਂ ਦੀ ਦਾੜ੍ਹੀ ਵੱਧੀ ਹੋਈ ਨਜ਼ਰ ਆਈ। ਗੁਰੂਗ੍ਰਾਮ ਕੋਰਟ ‘ਚ ਅਰੋੜਾ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ। ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਅਰੋੜਾ ਕਾਫੀ ਭਾਵੁਕ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਰੋੜਾ ਦੇ ਗਲੇ ਲੱਗ ਕੇ ਰੋਂਦੇ ਹੋਏ ਵੀ ਨਜ਼ਰ ਆਏ। ਅਰੋੜਾ ਵੱਲੋਂ ਇਸ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਗਿਆ।

ਦੂਜੇ ਪਾਸੇ, ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਵੀ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਹੋਵੇਗੀ। ਈਡੀ ਵੱਲੋਂ ਕੋਰਟ ‘ਚ ਜਵਾਬ ਦਾਖਲ ਕੀਤਾ ਜਾਵੇਗਾ।

ਪਟੀਸ਼ਨ ‘ਚ ਦਲੀਲਾਂ

ਉੱਧਰ ਸੰਜੀਵ ਅਰੋੜਾ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਚ ਈਡੀ ਦੀ ਕਾਰਵਾਈ ਨੂੰ ਗੈਰ-ਸੰਵਿਧਾਨਕ ਤੇ ਕਾਨੂੰਨ ਦੇ ਵਿਰੁੱਧ ਦੱਸਿਆ ਗਿਆ ਹੈ। ਪਟੀਸ਼ਨ ਚ, ਅਰੋੜਾ ਨੇ ਆਪਣੀ ਗ੍ਰਿਫ਼ਤਾਰੀ ਨੂੰ ਰੱਦ ਕਰਨ ਦੇ ਨਾਲ-ਨਾਲ ਐਫਆਈਆਰ ਤੇ ਪੂਰੀ ਅਪਰਾਧਿਕ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਚ ਅੱਜ ਇਸ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ।

ਪਟੀਸ਼ਨ ਚ, ਸੰਜੀਵ ਅਰੋੜਾ ਦੀ ਕਾਨੂਨੀ ਟੀਮ ਨੇ ਦਲੀਲ ਦਿੱਤੀ ਹੈ ਕਿ ਈਡੀ ਗ੍ਰਿਫ਼ਤਾਰੀ ਦੌਰਾਨ ਲਾਜ਼ਮੀ ਕਾਨੂੰਨੀ ਪ੍ਰਬੰਧਾਂ ਦੀ ਪਾਲਣਾ ਕਰਨ ਚ ਅਸਫਲ ਰਹੀ ਤੇ ਅਰੋੜਾ ਨੂੰ ਕਾਨੂੰਨ ਦੇ ਤਹਿਤ ਜ਼ਰੂਰੀ ਸੁਰੱਖਿਆ ਪ੍ਰਬੰਧ ਪ੍ਰਦਾਨ ਨਹੀਂ ਕੀਤੇ ਗਏ। ਪਟੀਸ਼ਨ ਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਇਹ ਕਾਰਵਾਈ ਰਾਜਨੀਤਿਕ ਤੌਰ ਤੇ ਪ੍ਰੇਰਿਤ ਸੀ ਤੇ ਕੇਂਦਰੀ ਏਜੰਸੀ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ।

ਪਟੀਸ਼ਨ ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਸਲ ਐਫਆਈਆਰ ਤੇ ਈਡੀ ਦੀ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ ਦੋਵੇਂ ਕਾਨੂੰਨੀ ਤੌਰ ਤੇ ਸਹੀ ਨਹੀਂ ਹਨ, ਜਿਸ ਨਾਲ ਗ੍ਰਿਫਤਾਰੀ ਆਪਣੇ ਆਪ ਚ ਗੈਰ-ਕਾਨੂੰਨੀ ਹੈ। ਅਰੋੜਾ ਦੀ ਕਾਨੂੰਨੀ ਟੀਮ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਵਿਰੁੱਧ ਕਾਰਵਾਈ ਤੱਥਾਂ ਦੇ ਸਬੂਤਾਂ ਨਾਲੋਂ ਰਾਜਨੀਤਿਕ ਵਿਚਾਰਾਂ ਤੋਂ ਜ਼ਿਆਦਾ ਦਿਖਾਈ ਦਿੰਦੀ ਹੈ।

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...