AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਚਿਨ ਪਾਇਲਟ ਸਾਹਮਣੇ ਵੱਡੀ ਚੁਣੌਤੀ, ਕੀ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਇਕਜੁੱਟ ਕਰ ਸਕਣਗੇ ਪੰਜਾਬ ਕਾਂਗਰਸ?

ਕਾਂਗਰਸ ਹਾਈਕਮਾਨ ਦਾ ਪੰਜਾਬ ਕਾਂਗਰਸ ਇੰਚਾਰਜ ਨੂੰ ਲੈ ਕੇ ਫੈਸਲਾ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਹਾਈਕਮਾਨ ਚਾਹੁੰਦਾ ਹੈ ਕਿ ਸੂਬੇ 'ਚ ਪਾਰਟੀ ਦੇ ਆਗੂ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਚੋਣ ਤਿਆਰੀਆਂ 'ਤੇ ਧਿਆਨ ਕੇਂਦਰਿਤ ਕਰਨ।

ਸਚਿਨ ਪਾਇਲਟ ਸਾਹਮਣੇ ਵੱਡੀ ਚੁਣੌਤੀ, ਕੀ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਇਕਜੁੱਟ ਕਰ ਸਕਣਗੇ ਪੰਜਾਬ ਕਾਂਗਰਸ?
(Pic: X/@SachinPilot)
tv9-punjabi
| Updated On: 07 Sep 2026 12:45 PM IST
Share

ਚਿਨ ਪਾਇਲਟ ਲਈ ਪੰਜਾਬ ਕਾਂਗਰਸ ਇੰਚਾਰਜ ਦੀ ਜ਼ਿੰਮੇਵਾਰੀ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਉਨ੍ਹਾਂ ਨੂੰ ਰਾਜਸਥਾਨ ‘ਚ ਵੀ ਪਾਰਟੀ ਦੇ ਅੰਦਰ ਗੁੱਟਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਸਮਝਣ ‘ਚ ਉਨ੍ਹਾਂ ਦਾ ਤਜਰਬਾ ਕੰਮ ਆ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਇਸ ਸਮੇਂ ਰਾਜਸਥਾਨ ਲਈ ਕਾਂਗਰਸ ਦੇ ਇੰਚਾਰਜ ਹਨ, ਜਦਕਿ ਹੁਣ ਸਚਿਨ ਪਾਇਲਟ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਅੰਦਰ ਉਮੀਦ ਜਤਾਈ ਜਾ ਰਹੀ ਹੈ ਕਿ ਪਾਇਲਟ ਵੱਖ-ਵੱਖ ਧੜਿਆਂ- ਚਰਨਜੀਤ ਸਿੰਘ ਚੰਨੀ+ਸੁਖਜਿੰਦਰ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਧੜੇ ਨਾਲ ਤਾਲਮੇਲ ਕਾਇਮ ਕਰਕੇ ਆਗੂਆਂ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਲਿਆ ਸਕਣਗੇ।

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਇਕਜੁੱਟਤਾ ਦੀ ਚੁਣੌਤੀ

ਕਾਂਗਰਸ ਹਾਈਕਮਾਨ ਦਾ ਪੰਜਾਬ ਕਾਂਗਰਸ ਇੰਚਾਰਜ ਨੂੰ ਲੈ ਕੇ ਫੈਸਲਾ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਹਾਈਕਮਾਨ ਚਾਹੁੰਦਾ ਹੈ ਕਿ ਸੂਬੇ ‘ਚ ਪਾਰਟੀ ਦੇ ਆਗੂ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਚੋਣ ਤਿਆਰੀਆਂ ‘ਤੇ ਧਿਆਨ ਕੇਂਦਰਿਤ ਕਰਨ।

ਸਚਿਨ ਪਾਇਲਟ ਦੇ ਸਾਹਮਣੇ ਸਭ ਤੋਂ ਪਹਿਲੀ ਤੇ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਨੂੰ ਇੱਕ ਮੰਚ ‘ਤੇ ਲਿਆਉਣਾ ਹੋਵੇਗੀ। ਪਾਰਟੀ ਅੰਦਰ ਇਹ ਉਮੀਦ ਹੈ ਕਿ ਨਵੇਂ ਇੰਚਾਰਜ ਦੀ ਨਿਯੁਕਤੀ ਤੋਂ ਬਾਅਦ ਸੰਗਠਨ ‘ਚ ਨਵੀਂ ਊਰਜਾ ਆਵੇਗੀ ਤੇ ਆਗੂਆਂ ਵਿਚਾਲੇ ਤਾਲਮੇਲ ਵਧੇਗਾ। ਹੁਣ ਦੇਖਣਾ ਹੋਵੇਗਾ ਕਿ ਸਚਿਨ ਪਾਇਲਟ ਪੰਜਾਬ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਕਿੰਨਾ ਕੁ ਘਟਾ ਪਾਉਂਦੇ ਹਨ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇੱਕਜੁੱਟ ਚੋਣੀ ਟੀਮ ਵਜੋਂ ਖੜ੍ਹਾ ਕਰਨ ਵਿੱਚ ਕਿੰਨੇ ਸਫਲ ਰਹਿੰਦੇ ਹਨ।

ਕਲੇਸ਼ ਸ਼ਾਂਤ ਕਰਨ ਦਾ ਯਤਨ

ਭੂਪੇਸ਼ ਬਘੇਲ ਨੂੰ ਫਰਵਰੀ 2025 ‘ਚ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਸੀ। ਉਨ੍ਹਾਂ ਨੂੰ ਸੂਬੇ ‘ਚ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਨ ਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਦੇ ਕਾਰਜਕਾਲ ਦੌਰਾਨ ਗੁੱਟਬਾਜ਼ੀ ਖ਼ਤਮ ਹੋਣ ਦੀ ਬਜਾਏ ਕਈ ਮੁੱਦਿਆਂ ‘ਤੇ ਅੰਦਰੂਨੀ ਮਤਭੇਦ ਹੋਰ ਉਭਰ ਕੇ ਸਾਹਮਣੇ ਆਏ। ਇਨ੍ਹਾਂ ਹੀ ਨਹੀਂ ਭੂਪੇਸ਼ ਬਘੇਲ ਨੂੰ ਖ਼ੁਦ ਵੀ ਪੰਜਾਬ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿਛਲੇ ਕੁਝ ਮਹੀਨਿਆਂ ਦੇ ਸਿਆਸੀ ਘਟਨਾਕ੍ਰਮ ਦੌਰਾਨ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਕਲੇਸ਼ ‘ਚ ਘਿਰੀ ਨਜ਼ਰ ਆਈ। ਪੰਜਾਬ ਵਿਧਾਨ ਸਭਾ ਦੇ ਮੱਦੇਨਜ਼ਰ, ਜਿੱਥੇ ਕਾਂਗਰਸ ਦੀ ਹਾਈਕਮਾਂਡ ਪੰਜਾਬ ਦੇ ਲਗਾਤਾਰ ਦੌਰਾ ਕਰਨ ਵਾਲੀ ਹੈ, ਅਜਿਹੇ ‘ਚ ਪਾਰਟੀ ਵੱਲੋਂ ਇਹ ਫੇਰਬਦਲ ਕਰਕੇ ਸਭ ਕੁਝ ਸ਼ਾਂਤ ਕਰਨ ਦਾ ਯਤਨ ਹੈ।

Follow Us
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...