ਰਾਜਾ ਵੜਿੰਗ ਨੇ ਜਿਸ ਨੌਜਵਾਨ ਨੂੰ ਸਟੇਜ਼ ‘ਤੇ ਸੱਦਿਆ, 2025 ‘ਚ ਉਸ ‘ਤੇ ਅੱਧਾ ਕਿਲੋ ਹੈਰੋਇਨ ਦਾ ਪਰਚਾ; ਚੀਮਾ ਨੇ ਕਾਂਗਰਸ ਨੂੰ ਘੇਰਿਆ
ਇਸ ਪੂਰੇ ਘਟਨਾਕ੍ਰਮ 'ਚ ਜਿਸ ਸ਼ਖ਼ਸ ਨੂੰ ਰਾਜਾ ਵੜਿੰਗ ਨੇ ਸਟੇਜ਼ 'ਤੇ ਸੱਦਿਆ ਸੀ, ਉਸ ਦਾ ਨਾਮ ਕਮਲਦੀਪ ਸਿੰਘ ਦੱਸਿਆ ਜਾ ਰਿਹਾ ਹੈ ਤੇ ਗੌਰ ਦੇਣ ਵਾਲੀ ਗੱਲ ਇਹ ਹੈ ਕਿ ਉਸ ਕਮਲਦੀਪ ਨਾਮ ਦੇ ਸ਼ਖ਼ਸ 'ਤੇ ਨਸ਼ੇ ਦਾ ਇੱਕ ਕੇਸ ਦਰਜ ਹੈ। ਇਸ ਸਭ ਦੀ ਜਾਣਕਾਰੀ ਪੰਜਾਬ ਸਭਾ ਦੀ ਮਾਨਸੂਨ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਹੈ।
ਕਾਂਗਰਸ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਵੱਖ-ਵੱਖ ਘਟਨਾਕ੍ਰਮ ਕਰਕੇ ਚਰਚਾ ‘ਚ ਬਣੀ ਹੋਈ ਹੈ। ਬੀਤੀ ਦਿਨੀਂ ਬਠਿੰਡਾ ‘ਚ ਕਾਂਗਰਸ ਦੀ ਇਸ ਮੁਹਿੰਮ ਨੇ ਉਸ ਵੇਲੇ ਧਿਆਨ ਖਿੱਚਿਆ ਸੀ, ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਚੰਨੀ ਜ਼ਿੰਦਾਬਾਦ’ ਦਾ ਨਾਅਰਾ ਲਗਾ ਰਹੇ ਇੱਕ ਸਮਰਥਕ ਨੂੰ ਸਟੇਜ਼ ‘ਤੇ ਸੱਦਿਆ ਸੀ ਤੇ ਕਿਹਾ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਨੂੰ ਫ਼ੋਨ ਲਗਾਏ। ਹਾਲਾਂਕਿ, ਇਸ ਦੌਰਾਨ ਨੌਜਵਾਨ ਨੇ ਫੋਨ ਲਗਾਇਆ ਤੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਸੀ ਕਿ ਮੇਰਾ ਨੰਬਰ ਲੈ ਲਈਂ ਤੇ ਜ਼ਰੂਰਤ ਪਏ ‘ਤੇ ਫ਼ੋਨ ਲਾ ਲਈਂ।
ਇਸ ਪੂਰੇ ਘਟਨਾਕ੍ਰਮ ‘ਚ ਜਿਸ ਸ਼ਖ਼ਸ ਨੂੰ ਰਾਜਾ ਵੜਿੰਗ ਨੇ ਸਟੇਜ਼ ‘ਤੇ ਸੱਦਿਆ ਸੀ, ਉਸ ਦਾ ਨਾਮ ਕਮਲਦੀਪ ਸਿੰਘ ਦੱਸਿਆ ਜਾ ਰਿਹਾ ਹੈ ਤੇ ਗੌਰ ਦੇਣ ਵਾਲੀ ਗੱਲ ਇਹ ਹੈ ਕਿ ਉਸ ਕਮਲਦੀਪ ਨਾਮ ਦੇ ਸ਼ਖ਼ਸ ‘ਤੇ ਨਸ਼ੇ ਦਾ ਇੱਕ ਕੇਸ ਦਰਜ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਹੈ।
ਵਿਧਾਨ ਸਭਾ ‘ਚ ਹਰਪਾਲ ਚੀਮਾ ਨੇ ਕੀਤਾ ਖੁਲਾਸਾ
ਦਰਅਸਲ, ਬੀਤੇ ਦਿਨ ਵਿਰੋਧੀ ਧਿਰ- ਕਾਂਗਰਸ ਤੇ ਸੱਤਾ ਧਿਰ- ਆਮ ਆਦਮੀ ਪਾਰਟੀ ‘ਚ ਵਿਧਾਨ ਸਭਾ ਸੈਸ਼ਨ ਦੌਰਾਨ ਬਹਿਸ ਚੱਲ ਰਹੀ ਸੀ। ਇਸੇ ਦੌਰਾਨ ਹਰਪਾਲ ਚੀਮਾ ਨੇ ਦੱਸਿਆ ਕਿ ਜਿਸ ਨੌਜਵਾਨ ਨਾਲ ਰਾਜਾ ਵੜਿੰਗ ਵੀਡੀਓ ਬਣਾ ਰਹੇ ਸਨ ਕਿ ਚੰਨੀ ਨੂੰ ਫ਼ੋਨ ਲਗਾ। ਉਸ ਨੌਜਵਾਨ ‘ਤੇ ਐਫਆਈਆਰ ਨੰਬਰ 126, ਏਐਨਟੀਐਫ ਵਿੰਗ ਵੱਲੋਂ 2025 ਮੁਹਾਲੀ ‘ਚ ਐਨਡੀਪੀਐਸ ਦਾ ਪਰਚਾ ਦਰਜ ਹੈ।
ਚੀਮਾ ਨੇ ਇਲਜ਼ਾਮ ਲਗਾਇਆ ਕਿ ਇਸ ਤੋਂ ਪਤਾ ਚਲਦਾ ਹੈ ਕਿ ਕਾਂਗਰਸ ਪਾਰਟੀ ਦੇ ਲੋਕ ਡਰੱਗ ਦੇ ਧੰਦੇ ‘ਚ ਡਰੱਗ ਤਸਕਰਾਂ ਦੇ ਨਾਲ ਮਿਲੇ ਹੋਏ ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਦੇ ਹਨ।
ਇਹ ਵੀ ਪੜ੍ਹੋ
ਚੰਨੀ ਸਮਰਥਕ ਤੋਂ ਲਗਵਾਏ ਨਾਅਰੇ
ਦੱਸ ਦੇਈਏ ਕਿ ਬਠਿੰਡਾ ਪ੍ਰੋਗਰਾਮ ਦੌਰਾਨ ਕੁਝ ਵਰਕਰ ਚਰਨਜੀਤ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਤੇ ਰਾਜਾ ਵੜਿੰਗ ਨੇ ਇੱਕ ਸਮਰਥਕ ਨੂੰ ਸਟੇਜ ਤੇ ਬੁਲਾਇਆ ਤੇ ਉਸ ਨੇ ਚੰਨੀ ਜ਼ਿੰਦਾਬਾਦ ਰਾਹੁਲ ਗਾਂਧੀ ਜ਼ਿੰਦਾਬਾਦ ਤੇ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਜਦੋਂ ਚਨਰਜੀਤ ਸਿੰਘ ਚੰਨੀ ਨੂੰ ਪੁੱਛੇਂਗਾ ਕਿ ਮੈਂ ਨਾਅਰਾ ਲਗਾ ਦਿੱਤਾ ਤੇ ਗੜਬੜ ਕਰ ਦਿੱਤੀ ਤਾਂ ਉਹ (ਚੰਨੀ) ਕਹਿਣਗੇ ਨਾ, ਕਾਂਗਰਸ ਦੇ ਪ੍ਰੋਗਰਾਮ ਚ ਗੜਬੜ ਨਹੀਂ ਕਰਨੀ।
ਇਸ ਤੋਂ ਬਾਅਦ ਰਾਜਾ ਵੜਿੰਗ ਨੇ ਸਮਰਥਕ ਨੂੰ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰਕੇ ਦੱਸੇ ਕਿ ਉਹ ਕਾਂਗਰਸ ਦੇ ਪ੍ਰੋਗਰਾਮ ਚ ਗੜਬੜ ਕਰਨ ਆਇਆ ਹੈ। ਜਿਵੇਂ ਹੀ ਸਮਰਥਕ ਵੱਲੋਂ ਨੰਬਰ ਡਾਇਲ ਕੀਤਾ ਗਿਆ, ਰਾਜਾ ਵੜਿੰਗ ਨੇ ਫੋਨ ਦਾ ਸਪੀਕਰ ਆਨ ਕਰਕੇ ਮਾਈਕ ਨਾਲ ਲਗਾ ਦਿੱਤਾ। ਹਾਲਾਂਕਿ ਅੱਗੋਂ ਫੋਨ ਦਾ ਜਵਾਬ ਨਹੀਂ ਮਿਲਿਆ। ਇਸ ਤੇ ਵੜਿੰਗ ਨੇ ਕਿਹਾ ਕਿ ਚੰਨੀ ਸ਼ਾਇਦ ਵਿਅਸਤ ਹੋਣਗੇ, ਇਸ ਨੂੰ (ਸਮਰਥਕ ਨੂੰ) ਮੇਰਾ ਨੰਬਰ ਦੇ ਦੇਣਾ, ਸ਼ਾਇਦ ਚੰਨੀ ਵਿਅਸਤ ਹੋਣ, ਜਦੋਂ ਕੰਮ ਹੋਵੇ ਮੈਨੂੰ ਵੀ ਫ਼ੋਨ ਕਰ ਲਵੀਂ।
