ਪਟਿਆਲਾ: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

Updated On: 

06 Aug 2026 14:08 PM IST

ਛਾਪੇਮਾਰੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਘਰ ਦੇ ਅੰਦਰਲੇ ਗੇਟ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਜਾਂਚ ਪ੍ਰਕਿਰਿਆ ਪੂਰੀ ਰਾਤ ਚਲਦੀ ਰਹੀ। ਲੰਬੇ ਸਮੇਂ ਤੱਕ ਚੱਲੀ ਕਾਰਵਾਈ ਦੌਰਾਨ, ਈਡੀ ਟੀਮ ਨੇ ਕਈ ਵਾਰ ਔਨਲਾਈਨ ਖਾਣਾ ਵੀ ਆਰਡਰ ਕੀਤਾ।

ਪਟਿਆਲਾ: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ਤੇ ED ਦਾ ਛਾਪਾ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਹਿਤੇਂਦਰ ਹੈਰੀ ਦੇ ਪਟਿਆਲਾ ਸਥਿਤ ਘਰ ‘ਤੇ ਛਾਪਾ ਮਾਰਿਆ। ਕਿਹਾ ਜਾ ਰਿਹਾ ਹੈ ਕਿ ਈਡੀ ਦੀ ਇੱਕ ਟੀਮ ਤਿੰਨ ਗੱਡੀਆਂ ‘ਚ ਪਟਿਆਲਾ ਦੇ ਮਾਡਲ ਟਾਊਨ ਸਥਿਤ ਹਿਤੇਂਦਰ ਹੈਰੀ ਦੇ ਘਰ ਪਹੁੰਚੀ। ਅਧਿਕਾਰੀ ਬਿਨਾਂ ਕਿਸੇ ਨਾਲ ਗੱਲ ਕੀਤੇ ਸਿੱਧੇ ਰਿਹਾਇਸ਼ ‘ਚ ਦਾਖਲ ਹੋਏ ਤੇ ਟੀਮ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ।

ਛਾਪੇਮਾਰੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਘਰ ਦੇ ਅੰਦਰਲੇ ਗੇਟ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਜਾਂਚ ਪ੍ਰਕਿਰਿਆ ਪੂਰੀ ਰਾਤ ਚਲਦੀ ਰਹੀ। ਲੰਬੇ ਸਮੇਂ ਤੱਕ ਚੱਲੀ ਕਾਰਵਾਈ ਦੌਰਾਨ, ਈਡੀ ਟੀਮ ਨੇ ਕਈ ਵਾਰ ਔਨਲਾਈਨ ਖਾਣਾ ਵੀ ਆਰਡਰ ਕੀਤਾ। ਹਾਲਾਂਕਿ, ਈਡੀ ਨੇ ਅਜੇ ਤੱਕ ਛਾਪੇਮਾਰੀ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

Loading...
Unable to load recommendations.
Follow Us