AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ਦੇ ਨੌਜਵਾਨ ਨਾਲ ਟ੍ਰੈਵਲ ਏਜੰਟ ਦੀ ਠੱਗੀ, ਰੂਸ ਦੇ ਜੰਗਲਾਂ ‘ਚ ਛੱਡਿਆ; ਵੀਡੀਓ ਰਾਹੀਂ ਦੱਸੇ ਆਪਣੇ ਹਾਲਾਤ

ਵੀਡੀਓ 'ਚ ਨੌਜਵਾਨ ਨੇ ਆਪਣਾ ਨਾਮ ਆਕਾਸ਼ਦੀਪ ਦੱਸਿਆ ਹੈ। ਉਹ ਜਲੰਧਰ ਦੇ ਰਾਮਨਗਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ 15 ਜੂਨ 2026 ਨੂੰ ਦਿੱਲੀ ਤੋਂ ਫਲਾਈਟ ਰਾਹੀਂ ਮਾਸਕੋ ਪਹੁੰਚਿਆ ਸੀ। ਉਸ ਨੂੰ ਜਲੰਧਰ ਦੇ ਹੀ ਏਜੰਟ ਪਵਨ ਕੁਮਾਰ ਨੇ ਰੂਸ ਭੇਜਿਆ ਸੀ। ਆਕਾਸ਼ਦੀਪ ਮੁਤਾਬਕ ਏਜੰਟ ਨੇ ਉਸ ਨੂੰ ਕਿਹਾ ਸੀ ਕਿ ਰੂਸ 'ਚ ਫਲ ਤੋੜਨ ਦਾ ਕੰਮ ਮਿਲੇਗਾ, ਜਿਸ 'ਚ ਵਧੀਆ ਕਮਾਈ ਹੋਵੇਗੀ। ਇਸ ਤੋਂ ਇਲਾਵਾ ਰਹਿਣ ਲਈ ਏਸੀ ਕਮਰਾ ਤੇ ਚੰਗੇ ਖਾਣੇ ਦਾ ਵੀ ਵਾਅਦਾ ਕੀਤਾ ਗਿਆ ਸੀ।

ਜਲੰਧਰ ਦੇ ਨੌਜਵਾਨ ਨਾਲ ਟ੍ਰੈਵਲ ਏਜੰਟ ਦੀ ਠੱਗੀ, ਰੂਸ ਦੇ ਜੰਗਲਾਂ 'ਚ ਛੱਡਿਆ; ਵੀਡੀਓ ਰਾਹੀਂ ਦੱਸੇ ਆਪਣੇ ਹਾਲਾਤ
ਜਲੰਧਰ ਨੌਜਵਾਨ ਨਾਲ ਟ੍ਰੈਵਲ ਏਜੰਟ ਦੀ ਠੱਗੀ, ਰੂਸ ਦੇ ਜੰਗਲਾਂ ‘ਚ ਛੱਡਿਆ
davinder-kumar-jalandhar
| Updated On: 06 Aug 2026 12:34 PM IST
Share

ਰੂਸ ਗਏ ਜਲੰਧਰ ਦੇ ਇੱਕ ਨੌਜਵਾਨ ਨੇ ਟ੍ਰੈਵਲ ਏਜੰਟ ਦੀ ਠੱਗੀ ਦਾ ਖੁਲਾਸਾ ਕਰਦੇ ਹੋਏ ਆਪਣੀ ਪੂਰੀ ਕਹਾਣੀ ਵੀਡੀਓ ਰਾਹੀਂ ਸਾਂਝੀ ਕੀਤੀ ਹੈ। ਨੌਜਵਾਨ ਨੇ ਦਿੱਲੀ ਏਅਰਪੋਰਟ ਤੋਂ ਲੈ ਕੇ ਮਾਸਕੋ ਪਹੁੰਚਣ ਤੱਕ ਦੇ 5 ਵੀਡੀਓ ਜਾਰੀ ਕਰਕੇ ਦੱਸਿਆ ਕਿ ਉਸ ਨੂੰ ਏਜੰਟ ਨੇ ਵੱਡੇ ਸੁਪਨੇ ਦਿਖਾ ਕੇ ਰੂਸ ਭੇਜਿਆ ਸੀ, ਪਰ ਉੱਥੇ ਪਹੁੰਚਣ ਤੋਂ ਬਾਅਦ ਹਾਲਾਤ ਬਹੁਤ ਮਾੜੇ ਨਿਕਲੇ।

ਨੌਜਵਾਨ ਨੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਏਜੰਟ ਦੇ ਝਾਂਸੇ ‘ਚ ਆ ਕੇ ਰੂਸ ਨਾ ਜਾਣ। ਉਸ ਨੇ ਕਿਹਾ ਕਿ ਉਸ ਨੂੰ ਜੰਗਲ ਦੇ ਵਿਚਕਾਰ ਛੱਡ ਦਿੱਤਾ ਗਿਆ ਹੈ ਤੇ ਹੁਣ ਸਮਝ ਨਹੀਂ ਆ ਰਿਹਾ ਕਿ ਕਿੱਥੇ ਜਾਵੇ।

ਜਲੰਧਰ ਦੇ ਆਕਾਸ਼ਦੀਪ ਨੇ ਦੱਸੀ ਆਪਣੀ ਕਹਾਣੀ

ਵੀਡੀਓ ‘ਚ ਨੌਜਵਾਨ ਨੇ ਆਪਣਾ ਨਾਮ ਆਕਾਸ਼ਦੀਪ ਦੱਸਿਆ ਹੈ। ਉਹ ਜਲੰਧਰ ਦੇ ਰਾਮਨਗਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ 15 ਜੂਨ 2026 ਨੂੰ ਦਿੱਲੀ ਤੋਂ ਫਲਾਈਟ ਰਾਹੀਂ ਮਾਸਕੋ ਪਹੁੰਚਿਆ ਸੀ। ਉਸ ਨੂੰ ਜਲੰਧਰ ਦੇ ਹੀ ਏਜੰਟ ਪਵਨ ਕੁਮਾਰ ਨੇ ਰੂਸ ਭੇਜਿਆ ਸੀ। ਆਕਾਸ਼ਦੀਪ ਮੁਤਾਬਕ ਏਜੰਟ ਨੇ ਉਸ ਨੂੰ ਕਿਹਾ ਸੀ ਕਿ ਰੂਸ ‘ਚ ਫਲ ਤੋੜਨ ਦਾ ਕੰਮ ਮਿਲੇਗਾ, ਜਿਸ ‘ਚ ਵਧੀਆ ਕਮਾਈ ਹੋਵੇਗੀ। ਇਸ ਤੋਂ ਇਲਾਵਾ ਰਹਿਣ ਲਈ ਏਸੀ ਕਮਰਾ ਤੇ ਚੰਗੇ ਖਾਣੇ ਦਾ ਵੀ ਵਾਅਦਾ ਕੀਤਾ ਗਿਆ ਸੀ।

ਮਾਸਕੋ ਤੋਂ ਲੈ ਜਾ ਕੇ ਜੰਗਲ ‘ਚ ਛੱਡ ਦਿੱਤਾ

ਆਕਾਸ਼ਦੀਪ ਨੇ ਦੱਸਿਆ ਕਿ ਮਾਸਕੋ ਏਅਰਪੋਰਟ ਤੋਂ ਏਜੰਟ ਦਾ ਇੱਕ ਵਿਅਕਤੀ ਉਸ ਨੂੰ ਲੈ ਕੇ ਗਿਆ। ਇਸ ਤੋਂ ਬਾਅਦ ਉਸ ਨੂੰ ਕਰੀਬ 10 ਹੋਰ ਨੌਜਵਾਨਾਂ ਸਮੇਤ ਜੰਗਲ ਦੇ ਵਿਚਕਾਰ ਛੱਡ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ‘ਚ ਉਹ ਇਕੱਲਾ ਪੰਜਾਬੀ ਹੈ, ਜਦਕਿ ਬਾਕੀ ਨੌਜਵਾਨ ਹਰਿਆਣਾ ਤੇ ਰਾਜਸਥਾਨ ਦੇ ਹਨ। ਸਾਰੇ ਨੌਜਵਾਨ ਰਾਤ ਨੂੰ ਜੰਗਲ ‘ਚ ਭਟਕਦੇ ਰਹੇ ਤੇ ਕਿਸੇ ਤਰ੍ਹਾਂ ਇੱਕ ਏਜੰਟ ਦੇ ਬੰਦ ਦੇ ਠਿਕਾਣੇ ਤੱਕ ਪਹੁੰਚੇ।

ਟੁੱਟੇ ਕਮਰੇ ‘ਚ 10 ਲੋਕ ਰਹਿਣ ਲਈ ਮਜਬੂਰ

ਨੌਜਵਾਨ ਨੇ ਵੀਡੀਓ ‘ਚ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਬਾੜ ਵਰਗੀ ਥਾਂ ‘ਤੇ ਬਣੇ ਛੋਟੇ ਤੇ ਟੁੱਟੇ ਕਮਰੇ ‘ਚ ਰੱਖਿਆ ਗਿਆ ਹੈ। ਇੱਕ ਹੀ ਕਮਰੇ ‘ਚ 10 ਲੋਕ ਉੱਪਰ-ਹੇਠਾਂ ਲੱਗੇ ਬਿਸਤਰੇ ‘ਤੇ ਸੌਣ ਲਈ ਮਜਬੂਰ ਹਨ। ਉਸ ਨੇ ਕਿਹਾ ਕਿ ਕਮਰੇ ਤੇ ਟਾਇਲਟ ਦੀ ਹਾਲਤ ਬਹੁਤ ਖ਼ਰਾਬ ਹੈ। ਟਾਇਲਟ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਹੈ। ਉਸ ਨੇ ਕਿਹਾ ਕਿ ਉਹ ਵੀਡੀਓ ਇਸ ਲਈ ਬਣਾ ਰਿਹਾ ਹੈ ਤਾਂ ਜੋ ਉਸ ਦੇ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਉਹ ਕਿੱਥੇ ਹੈ ਤੇ ਕਿਹੜੇ ਹਾਲਾਤਾਂ ‘ਚ ਹੈ।

ਵਰਕ ਵੀਜ਼ਾ ਦਾ ਕਹਿ ਕੇ ਟੂਰਿਸਟ ਵੀਜ਼ਾ ਲਗਵਾਇਆ

ਆਕਾਸ਼ਦੀਪ ਨੇ ਇਲਜ਼ਾਮ ਲਗਾਇਆ ਕਿ ਏਜੰਟ ਨੇ ਉਸ ਨੂੰ ਵਰਕ ਵੀਜ਼ਾ ਦੇ ਨਾਮ ‘ਤੇ ਰੂਸ ਭੇਜਿਆ ਸੀ, ਪਰ ਇੱਥੇ ਆ ਕੇ ਪਤਾ ਲੱਗਾ ਕਿ ਉਸ ਦਾ ਵੀਜ਼ਾ ਟੂਰਿਸਟ ਵੀਜ਼ਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਏਜੰਟ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਵੀਜ਼ਾ ਬਾਅਦ ‘ਚ ਵਧਾ ਦਿੱਤਾ ਜਾਵੇਗਾ। ਪਰ ਰੂਸ ਪਹੁੰਚਣ ਤੋਂ ਬਾਅਦ ਏਜੰਟ ਨੇ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਸਿਰਫ਼ ਰੂਸ ਤੱਕ ਪਹੁੰਚਾਉਣ ਦੀ ਸੀ।

ਆਕਾਸ਼ਦੀਪ ਨੇ ਕਿਹਾ ਕਿ ਉਹ ਜੰਗਲ ‘ਚ ਫਸੇ ਹੋਏ ਹਨ। ਜਦੋਂ ਉਨ੍ਹਾਂ ਨੇ ਏਜੰਟ ਦੇ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਪੈਸੇ ਨਹੀਂ ਮਿਲੇ, ਇਸ ਲਈ ਉਹ ਉਨ੍ਹਾਂ ਨੂੰ ਅੱਗੇ ਨਹੀਂ ਲੈ ਕੇ ਜਾਵੇਗਾ। ਉਸ ਨੇ ਕਿਹਾ ਕਿ ਚਾਰੋਂ ਪਾਸੇ ਸੰਘਣਾ ਜੰਗਲ ਹੈ ਤੇ ਬਾਹਰ ਨਿਕਲਣ ਦਾ ਕੋਈ ਰਸਤਾ ਸਮਝ ਨਹੀਂ ਆ ਰਿਹਾ।

ਮਾਂ ਹਸਪਤਾਲ ‘ਚ ਦਾਖਲ, ਖੁਦ ਰੂਸ ‘ਚ ਫਸਿਆ

ਆਕਾਸ਼ਦੀਪ ਨੇ ਦੱਸਿਆ ਕਿ ਉਸ ਦੀ ਮਾਂ ਜਲੰਧਰ ਦੇ ਹਸਪਤਾਲ ‘ਚ ਦਾਖਲ ਹੈ ਤੇ ਉਹ ਖੁਦ ਵਿਦੇਸ਼ ‘ਚ ਫਸਿਆ ਹੋਇਆ ਹੈ। ਉਸ ਨੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਏਜੰਟਾਂ ਦੇ ਝਾਂਸੇ ‘ਚ ਨਾ ਆਉਣ ਤੇ ਰੂਸ ਜਾਣ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਨ। ਉਸ ਨੇ ਇਲਜ਼ਾਮ ਲਗਾਇਆ ਕਿ ਕਈ ਏਜੰਟ ਨੌਜਵਾਨਾਂ ਨੂੰ ਝੂਠੇ ਵਾਅਦੇ ਕਰਕੇ ਰੂਸ ਭੇਜ ਰਹੇ ਹਨ ਤੇ ਉਨ੍ਹਾਂ ਨੂੰ ਰੂਸੀ ਫੌਜ ‘ਚ ਭਰਤੀ ਕਰਵਾਉਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...