AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ ਥਾਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ। ਸ਼ਨਿਵਾਰ ਨੂੰ ਇੱਕ ਵਾਰ ਫਿਰ ਦਿੱਲੀ-ਹਲਵਾਰਾ-ਦਿੱਲੀ ਹਵਾਈ ਉਡਾਣ ਅਚਾਨਕ ਰੱਦ ਕਰ ਦਿੱਤੀ ਗਈ। ਮਹਿਜ਼ 6 ਦਿਨਾਂ ਦੇ ਵਕਫ਼ੇ ਦੌਰਾਨ ਤੀਜੀ ਵਾਰ ਫ਼ਲਾਈਟ ਕੈਂਸਲ ਹੋਣ ਕਾਰਨ ਹਵਾਈ ਅੱਡੇ ਪੁੱਜੇ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।

ਹਲਵਾਰਾ ਏਅਰਪੋਰਟ 'ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ 'ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ
tv9-punjabi
| Updated On: 12 Sep 2026 14:55 PM IST
Share

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ ਥਾਂ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ। ਸ਼ਨਿਵਾਰ ਨੂੰ ਇੱਕ ਵਾਰ ਫਿਰ ਦਿੱਲੀ-ਹਲਵਾਰਾ-ਦਿੱਲੀ ਹਵਾਈ ਉਡਾਣ ਅਚਾਨਕ ਰੱਦ ਕਰ ਦਿੱਤੀ ਗਈ। ਮਹਿਜ਼ 6 ਦਿਨਾਂ ਦੇ ਵਕਫ਼ੇ ਦੌਰਾਨ ਤੀਜੀ ਵਾਰ ਫ਼ਲਾਈਟ ਕੈਂਸਲ ਹੋਣ ਕਾਰਨ ਹਵਾਈ ਅੱਡੇ ਪੁੱਜੇ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।

ਸਭ ਤੋਂ ਵੱਧ ਮੁਸ਼ਕਲ ਉਨ੍ਹਾਂ 65 ਯਾਤਰੀਆਂ ਨੂੰ ਪੇਸ਼ ਆਈ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਉੱਥੋਂ ਅਗਲੀਆਂ ਇੰਟਰਨੈਸ਼ਨਲ ਫ਼ਲਾਈਟਸ ਫੜਨੀਆਂ ਸਨ। ਦੁੱਧ-ਪੀਂਦੇ ਤੇ ਮਾਸੂਮ ਬੱਚਿਆਂ ਸਮੇਤ ਹਵਾਈ ਅੱਡੇ ਪੁੱਜੇ ਪਰਿਵਾਰਾਂ ਨੂੰ ਭਾਰੇ ਸਾਮਾਨ ਸਮੇਤ ਬੇਰੰਗ ਘਰਾਂ ਨੂੰ ਪਰਤਣਾ ਪਿਆ। ਇਸ ਅਚਨਚੇਤ ਸੰਕਟ ਕਾਰਨ ਕਈ ਯਾਤਰੀਆਂ ਨੂੰ ਆਪਣੀਆਂ ਟਿਕਟਾਂ ਦੀਆਂ ਤਾਰੀਖ਼ਾਂ ਬਦਲਣੀਆਂ ਪਈਆਂ, ਜਦਕਿ ਕਈ ਮੁਸਾਫ਼ਰਾਂ ਨੂੰ ਮਜਬੂਰੀ ਵੱਸ ਹਜ਼ਾਰਾਂ ਰੁਪਏ ਖ਼ਰਚ ਕਰਕੇ ਮਹਿੰਗੀਆਂ ਪ੍ਰਾਈਵੇਟ ਟੈਕਸੀਆਂ ਰਾਹੀਂ ਸੜਕ ਮਾਰਗ ਰਸਤੇ ਦਿੱਲੀ ਵੱਲ ਰਵਾਨਾ ਹੋਣਾ ਪਿਆ।

ਜਾਣਕਾਰੀ ਅਨੁਸਾਰ, ਦਿੱਲੀ ਤੋਂ ਹਲਵਾਰਾ ਪੁੱਜਣ ਵਾਲੀ ਏਅਰ ਇੰਡੀਆ ਦੀ ਫ਼ਲਾਈਟ ਨੰਬਰ AI-481 ਸ਼ਨਿਵਾਰ ਸਵੇਰੇ ਹਲਵਾਰਾ ਨਹੀਂ ਪਹੁੰਚ ਸਕੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਮੁਸਾਫ਼ਰਾਂ ਨੂੰ ਲੈ ਕੇ ਫ਼ਲਾਈਟ ਨੰਬਰ AI-482 ਵਜੋਂ ਮੁੜ ਦਿੱਲੀ ਲਈ ਉਡਾਣ ਭਰਨੀ ਸੀ। ਜਹਾਜ਼ ਦੇ ਹਲਵਾਰਾ ਨਾ ਆਉਣ ਕਾਰਨ ਵਾਪਸੀ ਦੀ ਉਡਾਣ ਵੀ ਮਜਬੂਰਨ ਰੱਦ ਕਰਨੀ ਪਈ। ਸਵੇਰੇ-ਸਵੇਰੇ ਹਵਾਈ ਅੱਡੇ ਪੁੱਜੇ ਯਾਤਰੀਆਂ ਨੂੰ ਜਦੋਂ ਉਡਾਣ ਰੱਦ ਹੋਣ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਸਾਹਮਣੇ ਅਗਲੇਰੇ ਸਫ਼ਰ ਨੂੰ ਲੈ ਕੇ ਵੱਡਾ ਸੰਕਟ ਖੜ੍ਹਾ ਹੋ ਗਿਆ।

7 ਅਤੇ 9 ਸਤੰਬਰ ਨੂੰ ਵੀ ਰੱਦ ਹੋਈ ਸੀ ਉਡਾਣ

ਹਲਵਾਰਾ-ਦਿੱਲੀ ਹਵਾਈ ਸੇਵਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਡਾਵਾਂਡੋਲ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ 7 ਸਤੰਬਰ ਅਤੇ 9 ਸਤੰਬਰ ਨੂੰ ਇਹ ਉਡਾਣ ਰੱਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਤਕਨੀਕੀ ਖ਼ਰਾਬੀਆਂ ਕਾਰਨ ਉਡਾਣਾਂ ਦੇ ਲੇਟ ਹੋਣ ਕਰਕੇ ਮੁਸਾਫ਼ਰਾਂ ਨੂੰ ਘੰਟਿਆਂ ਬੱਧੀ ਏਅਰਪੋਰਟ ‘ਤੇ ਬੈਠ ਕੇ ਖੱਜਲ ਹੋਣਾ ਪਿਆ ਸੀ। ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਵਿੱਚ ਏਅਰਲਾਈਨ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸਹੂਲਤ ਦੀ ਥਾਂ ਸਿਰਦਰਦੀ ਨਾ ਬਣ ਜਾਵੇ ਨਵਾਂ ਹਵਾਈ ਅੱਡਾ

ਹਲਵਾਰਾ ਏਅਰਪੋਰਟ ਤੋਂ ਨਿਯਮਤ ਉਡਾਣਾਂ ਸ਼ੁਰੂ ਹੋਣ ਮਗਰੋਂ ਲੁਧਿਆਣਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੱਡੀ ਆਸ ਬੱਝੀ ਸੀ ਕਿ ਦਿੱਲੀ ਜਾਣ ਲਈ ਸੜਕੀ ਆਵਾਜਾਈ ਦੇ ਲੰਬੇ ਅਤੇ ਥਕਾਊ ਜਾਮਾਂ ਤੋਂ ਛੁਟਕਾਰਾ ਮਿਲੇਗਾ। ਮਾਹਿਰਾਂ ਅਤੇ ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਉਡਾਣਾਂ ਇਸੇ ਤਰ੍ਹਾਂ ਅਚਾਨਕ ਰੱਦ ਹੁੰਦੀਆਂ ਰਹੀਆਂ ਅਤੇ ਐਨ ਆਖ਼ਰੀ ਮੌਕੇ ‘ਤੇ ਮੁਸਾਫ਼ਰਾਂ ਨੂੰ ਮਹਿੰਗੀਆਂ ਟੈਕਸੀਆਂ ਜਾਂ ਸੜਕੀ ਰੂਟਾਂ ਦਾ ਸਹਾਰਾ ਲੈਣਾ ਪਿਆ, ਤਾਂ ਇਸ ਵੱਡੇ ਪ੍ਰਾਜੈਕਟ ਅਤੇ ਹਵਾਈ ਸੇਵਾ ਸ਼ੁਰੂ ਕਰਨ ਦਾ ਅਸਲ ਮਕਸਦ ਹੀ ਫ਼ੇਲ੍ਹ ਹੋ ਜਾਵੇਗਾ।

ਮੁਸਾਫ਼ਰਾਂ ਨੇ ਬਦਲਵੇਂ ਪ੍ਰਬੰਧਾਂ ਦੀ ਕੀਤੀ ਮੰਗ

ਪ੍ਰੇਸ਼ਾਨ ਹੋਏ ਮੁਸਾਫ਼ਰਾਂ ਨੇ ਮੰਗ ਕੀਤੀ ਹੈ ਕਿ ਉਡਾਣ ਰੱਦ ਹੋਣ ਦੀ ਸੂਰਤ ਵਿੱਚ ਏਅਰਲਾਈਨ ਕੰਪਨੀ ਵੱਲੋਂ ਕਈ ਘੰਟੇ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਐਮਰਜੈਂਸੀ ਵੇਲੇ ਬਦਲਵੇਂ ਜਹਾਜ਼ ਜਾਂ ਯਾਤਰੀਆਂ ਨੂੰ ਦਿੱਲੀ ਪਹੁੰਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਹਲਵਾਰਾ ਹਵਾਈ ਅੱਡੇ ਤੋਂ ਚੱਲਣ ਵਾਲੀ ਇਹ ਹਵਾਈ ਸੇਵਾ ਲੋਕਾਂ ਵਿੱਚ ਭਰੋਸੇਯੋਗ ਬਣ ਸਕੇ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...