AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫ਼ਿਰੋਜ਼ਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਦੇ ਹੀ ਮਚਿਆ ਹੜਕੰਪ; ਖ਼ਾਲੀ ਕਰਵਾਇਆ ਗਿਆ ਕੰਪਲੈਕਸ

ਫ਼ਿਰੋਜ਼ਪੁਰ ਕਚਹਿਰੀ ਕੰਪਲੈਕਸ ਨੂੰ ਸ਼ਨਿਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਇਹ ਧਮਕੀ ਅਦਾਲਤ ਦੀ ਅਧਿਕਾਰਤ ਈਮੇਲ ਆਈਡੀ 'ਤੇ ਭੇਜੀ ਗਈ ਸੀ। ਈਮੇਲ ਰਾਹੀਂ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਅਤੇ ਚੌਕਸੀ ਵਜੋਂ ਤੁਰੰਤ ਕਾਰਵਾਈ ਕਰਦੇ ਹੋਏ ਸਮੁੱਚੇ ਅਦਾਲਤੀ ਕੰਪਲੈਕਸ ਨੂੰ ਖ਼ਾਲੀ ਕਰਵਾ ਕੇ ਆਮ ਲੋਕਾਂ ਤੇ ਵਕੀਲਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ।

ਫ਼ਿਰੋਜ਼ਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਦੇ ਹੀ ਮਚਿਆ ਹੜਕੰਪ; ਖ਼ਾਲੀ ਕਰਵਾਇਆ ਗਿਆ  ਕੰਪਲੈਕਸ
sunny-chopra-ferozepur
| Updated On: 12 Sep 2026 13:21 PM IST
Share

ਫ਼ਿਰੋਜ਼ਪੁਰ ਕਚਹਿਰੀ ਕੰਪਲੈਕਸ ਨੂੰ ਸ਼ਨਿਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਇਹ ਧਮਕੀ ਅਦਾਲਤ ਦੀ ਅਧਿਕਾਰਤ ਈਮੇਲ ਆਈਡੀ ‘ਤੇ ਭੇਜੀ ਗਈ ਸੀ। ਈਮੇਲ ਰਾਹੀਂ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਅਤੇ ਚੌਕਸੀ ਵਜੋਂ ਤੁਰੰਤ ਕਾਰਵਾਈ ਕਰਦੇ ਹੋਏ ਸਮੁੱਚੇ ਅਦਾਲਤੀ ਕੰਪਲੈਕਸ ਨੂੰ ਖ਼ਾਲੀ ਕਰਵਾ ਕੇ ਆਮ ਲੋਕਾਂ ਤੇ ਵਕੀਲਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਕਚਹਿਰੀ ਦੇ ਸਾਰੇ ਅਦਾਲਤੀ ਕਮਰਿਆਂ, ਦਫ਼ਤਰਾਂ, ਬਰਾਂਡਿਆਂ, ਪਾਰਕਿੰਗ ਅਤੇ ਬਾਕੀ ਹਿੱਸਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਵੱਡੇ ਪੱਧਰ ‘ਤੇ ਚਲਾਈ ਗਈ ਇਸ ਸੁਰੱਖਿਆ ਜਾਂਚ ਕਾਰਨ ਸਵੇਰੇ 11:30 ਵਜੇ ਤੱਕ ਅਦਾਲਤਾਂ ਦੀ ਸਮੁੱਚੀ ਕਾਰਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਚਾਰੇ ਪਾਸੇ ਡੂੰਘਾਈ ਨਾਲ ਕੀਤੀ ਗਈ ਛਾਣਬੀਣ ਤੋਂ ਬਾਅਦ ਜਦੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਾ ਹੋਈ, ਤਾਂ ਜਾ ਕੇ ਅਦਾਲਤਾਂ ਦਾ ਆਮ ਕੰਮਕਾਜ ਮੁੜ ਸੁਚਾਰੂ ਰੂਪ ਵਿੱਚ ਸ਼ੁਰੂ ਕਰਵਾਇਆ ਗਿਆ।

9 ਮਹੀਨਿਆਂ ਵਿੱਚ ਪੰਜਵੀਂ ਵਾਰ ਮਿਲੀ ਧਮਕੀ

ਫ਼ਿਰੋਜ਼ਪੁਰ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਕਰੀਬ ਨੌਂ ਮਹੀਨਿਆਂ ਦੇ ਅਰਸੇ ਦੌਰਾਨ ਇਹ ਪੰਜਵੀਂ ਵਾਰ ਹੈ ਜਦੋਂ ਅਦਾਲਤ ਦੀ ਸਰਕਾਰੀ ਈਮੇਲ ‘ਤੇ ਅਜਿਹਾ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ 8 ਜਨਵਰੀ, 6 ਅਪ੍ਰੈਲ ਅਤੇ 12 ਅਗਸਤ ਨੂੰ ਅਜਿਹੀਆਂ ਹੀ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋ ਚੁੱਕੀਆਂ ਹਨ। ਅੱਜ ਸ਼ਨਿਵਾਰ, 12 ਸਤੰਬਰ ਨੂੰ ਮੁੜ ਅਜਿਹੀ ਧਮਕੀ ਸਾਹਮਣੇ ਆਉਣ ਨਾਲ ਅਦਾਲਤੀ ਪਰਿਸਰ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਖੜ੍ਹੀਆਂ ਹੋ ਗਈਆਂ ਹਨ। ਵਾਰ-ਵਾਰ ਮਿਲ ਰਹੀਆਂ ਅਜਿਹੀਆਂ ਫ਼ਰਜ਼ੀ ਜਾਂ ਸ਼ਰਾਰਤੀ ਧਮਕੀਆਂ ਕਾਰਨ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਹਰ ਵਾਰ ਘੰਟਿਆਂ ਬੱਧੀ ਪੂਰੇ ਕੰਪਲੈਕਸ ਦੀ ਤਲਾਸ਼ੀ ਮੁਹਿੰਮ ਚਲਾਉਣੀ ਪੈਂਦੀ ਹੈ, ਉੱਥੇ ਹੀ ਨਿਆਂਇਕ ਕੰਮਕਾਜ ਵੀ ਠੱਪ ਹੋ ਕੇ ਰਹਿ ਜਾਂਦਾ ਹੈ।

ਮੌਕੇ ‘ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ

ਅਦਾਲਤ ਵਿੱਚ ਬੰਬ ਹੋਣ ਦੀ ਖ਼ਬਰ ਫੈਲਦਿਆਂ ਹੀ ਐੱਸਪੀ (SP) ਦਲਬੀਰ ਸਿੰਘ, ਡੀਐੱਸਪੀ ਡਿਟੈਕਟਿਵ (DSP Detective) ਬਰਜਿੰਦਰ ਸਿੰਘ ਅਤੇ ਡੀਐੱਸਪੀ ਦਿਹਾਤੀ (DSP Rural) ਕਰਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫ਼ੋਰਸ ਕਚਹਿਰੀ ਪਰਿਸਰ ਵਿੱਚ ਪਹੁੰਚ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਹਰੇਕ ਕਮਰੇ, ਸਰਕਾਰੀ ਰਿਕਾਰਡ ਰੂਮਾਂ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਸਥਾਨਾਂ ਦੀ ਨਿਗਰਾਨੀ ਸ਼ੁਰੂ ਕੀਤੀ। ਬੰਬ ਨਿਰੋਧਕ ਦਸਤੇ ਨੇ ਸ਼ੱਕੀ ਕੋਨਿਆਂ ਦੀ ਜਾਂਚ ਲਈ ਵਿਸ਼ੇਸ਼ ਉਪਕਰਨਾਂ ਦੀ ਵਰਤੋਂ ਕੀਤੀ, ਜਦਕਿ ਸਿੱਖਿਅਤ ਕੁੱਤਿਆਂ (ਡੌਗ ਸਕੁਐਡ) ਦੀ ਮਦਦ ਨਾਲ ਸਮੁੱਚੇ ਇਲਾਕੇ ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ।

ਕੰਪਲੈਕਸ ਪੂਰੀ ਤਰ੍ਹਾਂ ਸੁਰੱਖਿਅਤ: SP ਦਲਬੀਰ ਸਿੰਘ

ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਅਦਾਲਤੀ ਕੰਪਲੈਕਸ ਦੀ ਡੂੰਘਾਈ ਨਾਲ ਮੁਕੰਮਲ ਜਾਂਚ ਕਰ ਲਈ ਗਈ ਹੈ। ਤਲਾਸ਼ੀ ਦੌਰਾਨ ਕੋਈ ਵੀ ਇਤਰਾਜ਼ਯੋਗ ਜਾਂ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਧਮਕੀ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਿਸ ਦੀ ਸਾਈਬਰ ਸੈੱਲ ਅਤੇ ਤਕਨੀਕੀ ਟੀਮਾਂ ਇਹ ਧਮਕੀ ਭਰੀ ਈਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਦਾ ਆਈਪੀ ਐਡਰੈੱਸ ਟਰੇਸ ਕਰਕੇ ਉਨ੍ਹਾਂ ਤੱਕ ਪਹੁੰਚਣ ਲਈ ਜੁਟੀਆਂ ਹੋਈਆਂ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...