ਕਦੋਂ ਤੱਕ ਅਸੀਂ ਤੜਫੀਏ… ਇਨਸਾਫ਼ ਨਾ ਮਿਲਣ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਭਾਵੁਕ ਪੋਸਟ
ਸਿੱਧੂ ਮੂਸੇਵਾਲ ਦੇ ਪਿਤਾ ਨੇ ਪੋਸਟ ਕਰਦੇ ਹੋਏ ਲਿਖਿਆ, "ਉਨ੍ਹਾਂ ਸਵਾਲਾਂ ਦੇ ਜਵਾਬ ਮਾਇਨੇ ਨਹੀ ਰੱਖਦੇ ਜੋ ਸਮੇ ਸਿਰ ਨਾ ਦਿੱਤੇ ਜਾਣ, ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ, ਪਰ ਉਹ ਪੱਖ ਕਿੰਨਾ ਨਿਰਪੱਖ ਹੈ, ਵਾਜਬ ਉਹ ਹੈ। ਕਹਿੰਦੇ ਹਨ ਕਿ ਸੁੱਖ ਦਾ ਪੜਦਾ ਤੇ ਆਮਦਨ ਦਾ ਪੜਦਾ ਇਹ ਕੁਝ ਅਹਿਮ ਪੜਦੇ ਹਰੇਕ ਇਨਸਾਨ ਨੂੰ ਰੱਖਣੇ ਚਾਹੀਦੇ ਨੇ ਪਰ ਸਾਡੇ ਨਾਲ ਤਾ ਕੁਝ ਵੀ ਸਾਡੇ ਪੱਖ ਦਾ ਨਹੀ ਹੋਇਆ।"
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਸਾਲ ਹੋ ਚੁੱਕੇ ਹਨ, ਪਰ ਉਨ੍ਹਾਂ ਦੇ ਪਿਤਾ ਬਲਕੋਰ ਸਿੰਘ ਦਾ ਦਰਦ ਤੇ ਗੁੱਸਾ ਅਜੇ ਵੀ ਘੱਟ ਨਹੀਂ ਹੋਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਪੁੱਤ ਦੀ ਮੌਤ ‘ਚ ਇਨਸਾਫ਼ ਮਿਲਣ ‘ਚ ਦੇਰੀ ਦੀ ਗੱਲ ਕਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਇਨਸਾਫ਼ ‘ਚ ਦੇਰੀ, ਪੱਖਵਾਦੀ ਤੇ ਆਪਣੇ ਪਰਿਵਾਰ ਦੀ ਪ੍ਰਾਈਵੇਸੀ ਦੀ ਉਲੰਘਣਾ ਦੇ ਗੁੱਸਾ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੱਕ ਲੰਬਾ ਸੰਦੇਸ਼ ਲਿਖਿਆ ਹੈ। ਬਲਕੌਰ ਸਿੰਘ ਨੇ ਸ਼ੁਰੂਆਤ ‘ਚ ਲਿਖਿਆ ਹੈ- ਉਨ੍ਹਾਂ ਸਵਾਲਾਂ ਦੇ ਜਵਾਬ ਮਾਇਨੇ ਨਹੀਂ ਰੱਖਦੇ, ਜੋ ਸਮੇ ਸਿਰ ਨਾ ਦਿੱਤੇ ਜਾਣ।
ਸਿੱਧੂ ਦੇ ਪਿਤਾ ਦੀ ਭਾਵੁਕ ਪੋਸਟ
ਸਿੱਧੂ ਮੂਸੇਵਾਲ ਦੇ ਪਿਤਾ ਨੇ ਪੋਸਟ ਕਰਦੇ ਹੋਏ ਲਿਖਿਆ, “ਉਨ੍ਹਾਂ ਸਵਾਲਾਂ ਦੇ ਜਵਾਬ ਮਾਇਨੇ ਨਹੀ ਰੱਖਦੇ ਜੋ ਸਮੇ ਸਿਰ ਨਾ ਦਿੱਤੇ ਜਾਣ, ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ, ਪਰ ਉਹ ਪੱਖ ਕਿੰਨਾ ਨਿਰਪੱਖ ਹੈ, ਵਾਜਬ ਉਹ ਹੈ। ਕਹਿੰਦੇ ਹਨ ਕਿ ਸੁੱਖ ਦਾ ਪੜਦਾ ਤੇ ਆਮਦਨ ਦਾ ਪੜਦਾ ਇਹ ਕੁਝ ਅਹਿਮ ਪੜਦੇ ਹਰੇਕ ਇਨਸਾਨ ਨੂੰ ਰੱਖਣੇ ਚਾਹੀਦੇ ਨੇ ਪਰ ਸਾਡੇ ਨਾਲ ਤਾ ਕੁਝ ਵੀ ਸਾਡੇ ਪੱਖ ਦਾ ਨਹੀ ਹੋਇਆ, ਮੈਂਨੂੰ ਲੱਗਦਾ ਹੈ ਕਿ ਮੇਰੇ ਬੇਟੇ ਦਾ ਹੀ ਕੇਵਲ ਅਜਿਹਾ ਕਤਲ ਹੈ, ਜਿਸਦੇ ਕਾਤਲਾਂ ਤੱਕ ਨੇ ਵੀ ਇੰਟਰਵਿਊ ਕੀਤੀ ਹੈ ਜੇਕਰ ਮੇਰੇ ਪਰਿਵਾਰ ਨੇ ਇਨਸਾਫ ਦਾ ਪੱਖ ਰੱਖਿਆ ਤਾ ਉਸ ਨੂੰ ਵੀ ਇਹ ਕਹਿ ਕੇ ਦੁਰਕਾਰਿਆ ਗਿਆ ਕਿ ਸਾਨੂੰ ਤਾਂ ਇਨਸਾਫ ਹੀ ਨਹੀ ਚਾਹੀਦਾ, ਤੇ ਹੁਣ ਸਾਡੇ ਹੱਕ ਦੀ ਮਿਹਨਤ ਲਈ ਜੇਕਰ ਅਸੀਂ ਸਵਾਲ ਕੀਤੇ ਤਾਂ ਉਸ ਅਰਜ਼ੀ ਦੇ ਨਿੱਜੀ ਪੱਖ ਜਨਤਕ ਕੀਤੇ ਗਏ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਗੇ ਲਿਖਿਆ, “ਪਰ ਇਕ ਗੱਲ ਹੈ ਜਦੋ ਸਹਿਣ ਵਾਲੇ ਕਹਿਣ ਲੱਗ ਜਾਣ ਤਾਂ ਉਹ ਅਕਸਰ ਹਰੇਕ ਦੀ ਅੱਖ ‘ਚ ਰੜਕਣ ਲੱਗ ਜਾਂਦੇ ਨੇ, ਸਾਡੇ ਨਾਲ ਹੋਰ ਕਿੰਨਾ ਧੱਕਾ ਹੋਰ ਕਿੰਨੇ ਧੋਖੇ ਨੇ ਜੋ ਕਰਨੇ ਹਨ। ਅਸੀਂ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਣ ਕਰ ਰਹੇ ਹਾਂ। ਅੱਜ ਸਾਡੀ ਆਮਦਨ ਨੂੰ ਲੈ ਕੇ ਜੋ ਗੱਲਾਂ ਹੋ ਰਹੀਆ ਹਨ, ਉਨ੍ਹਾਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੇਰੀ ਮੇਰੇ ਪਰਿਵਾਰ ਦੀ ਮੇਰੇ ਪੁੱਤਰ ਦੀ ਦਿਨ ਰਾਤ ਦੀ ਤਪੱਸਿਆ ਹੈ। ਮੇਰੇ ਬੱਚੇ ਦੇ ਸ਼ਬਦਾਂ ਦਾ ਮੁੱਲ ਕਿਸੇ ਵੀ ਅੰਕ ‘ਚ ਮਾਪਿਆਂ ਨਹੀਂ ਜਾ ਸਕਦਾ। ਮੇਰੇ ਵੀ ਪਰਿਵਾਰ ਦੇ ਜੀਅ ਨੇ ਜੋ ਹਮੇਸ਼ਾ ਮੇਰੇ ਵੱਲ ਉਮੀਦ ਨਾਲ ਦੇਖਦੇ ਹਨ ਕਿ ਮੈਂ ਇਨ੍ਹਾਂ ਮੁਸ਼ਕਿਲਾਂ ਨੂੰ ਸੁਲਝਾ ਸਕਦਾ ਹਾਂ ਪਰ ਆਖਿਰ ਕਦੋਂ ਤੱਕ ਅਸੀਂ ਇਹ ਸਥ ਸਹੀਏ??? ਕਦੋ ਤੱਕ ਅਸੀ ਹੀ ਤੜਫੀਏ?”


