ਕਿਹੜੇ ਵਿਟਾਮਿਨਾਂ ਦੀ ਕਮੀ ਕਾਰਨ ਜੋੜਾਂ ਵਿੱਚ ਦਰਦ ਹੁੰਦਾ ਹੈ?

29-01- 2026

TV9 Punjabi

Author: Shubham Anand

Getty Images

ਵਿਟਾਮਿਨ ਹੱਡੀਆਂ, ਕਾਰਟੀਲੇਜ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦੇ ਹਨ। ਇਨ੍ਹਾਂ ਦੀ ਕਮੀ ਨਾਲ ਸੋਜ, ਜਕੜਨ ਅਤੇ ਦਰਦ ਵਧ ਸਕਦਾ ਹੈ, ਜਿਸ ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਣ ਲੱਗਦੀਆਂ ਹਨ। ਆਓ ਜਾਣੀਏ, ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਕਿਹੜੇ ਵਿਟਾਮਿਨਾਂ ਦੀ ਕਮੀ ਜ਼ਿੰਮੇਵਾਰ ਹੈ।

ਜੋੜਾਂ ਦਾ ਦਰਦ ਅਤੇ ਵਿਟਾਮਿਨ

ਵਿਟਾਮਿਨ ਡੀ ਹੱਡੀਆਂ ਵਿੱਚ ਕੈਲਸ਼ੀਅਮ ਨੂੰ ਸੋਖਣ ਲਈ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਜੋੜਾਂ ਵਿੱਚ ਦਰਦ, ਜਕੜਨ ਅਤੇ ਚੱਲਣ-ਫਿਰਨ ਵਿੱਚ ਪਰੇਸ਼ਾਨੀ ਹੋ ਸਕਦੀ ਹੈ।

ਵਿਟਾਮਿਨ ਡੀ ਦੀ ਕਮੀ

ਵਿਟਾਮਿਨ ਬੀ12 ਨਾੜਾਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੁੰਦਾ ਹੈ। ਇਸ ਦੀ ਕਮੀ ਨਾਲ ਸਰੀਰ ਵਿੱਚ ਝਿਣਝਿਣੀ, ਕਮਜ਼ੋਰੀ ਅਤੇ ਜੋੜਾਂ ਵਿੱਚ ਲਗਾਤਾਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਵਿਟਾਮਿਨ ਬੀ12 ਦੀ ਕਮੀ

ਵਿਟਾਮਿਨ ਸੀ ਕੋਲੇਜਨ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਜੋੜਾਂ ਦੀ ਲਚਕਤਾ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਸਰੀਰ ਵਿੱਚ ਸੋਜ ਵਧਦੀ ਹੈ ਅਤੇ ਜੋੜਾਂ ਵਿੱਚ ਦਰਦ ਤੇ ਅਕੜਾਅ ਮਹਿਸੂਸ ਹੁੰਦਾ ਹੈ।

ਵਿਟਾਮਿਨ ਸੀ ਦੀ ਕਮੀ

ਵਿਟਾਮਿਨ ਕੇ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਕ ਹੈ। ਇਸ ਦੀ ਕਮੀ ਨਾਲ ਹੱਡੀਆਂ ਦੀ ਘਣਤਾ (Density) ਘਟਦੀ ਹੈ, ਜਿਸ ਨਾਲ ਜੋੜਾਂ ਵਿੱਚ ਦਰਦ ਅਤੇ ਸੱਟ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।

ਵਿਟਾਮਿਨ ਕੇ ਦੀ ਕਮੀ

ਵਿਟਾਮਿਨ ਈ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਸਰੀਰ ਵਿੱਚ ਸੋਜਸ਼ ਵੱਧ ਸਕਦੀ ਹੈ ਅਤੇ ਜੋੜਾਂ ਵਿੱਚ ਦਰਦ ਤੇ ਬੇਚੈਨੀ ਲੰਬੇ ਸਮੇਂ ਤੱਕ ਬਣੀ ਰਹਿ ਸਕਦੀ ਹੈ।

ਵਿਟਾਮਿਨ ਈ ਦੀ ਕਮੀ

ਸੰਤੁਲਿਤ ਖ਼ੁਰਾਕ ਲਓ, ਧੁੱਪ ਵਿੱਚ ਸਮਾਂ ਬਿਤਾਓ, ਹਰੀਆਂ ਸਬਜ਼ੀਆਂ, ਫਲ, ਦੁੱਧ, ਆਂਡੇ ਅਤੇ ਡਰਾਈ ਫਰੂਟਸ (ਨਟਸ) ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰੋ। ਲੋੜ ਪੈਣ 'ਤੇ ਡਾਕਟਰ ਦੀ ਸਲਾਹ ਨਾਲ ਸਪਲੀਮੈਂਟ ਲੈਣਾ ਵੀ ਫ਼ਾਇਦੇਮੰਦ ਹੋ ਸਕਦਾ ਹੈ।

ਕਮੀ ਨੂੰ ਕਿਵੇਂ ਪੂਰਾ ਕਰੀਏ?