29-01- 2026
TV9 Punjabi
Author: Shubham Anand
ਜਦੋਂ ਵੀ ਕਦੇ ਪੈਸੇ ਦੀ ਲੋੜ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਪਰਸਨਲ ਲੋਨ ਦੀ ਯਾਦ ਆਉਂਦੀ ਹੈ, ਪਰ ਇਸ ਵਿੱਚ ਬਹੁਤ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ।
ਇਸ ਤੋਂ ਇਲਾਵਾ ਹੋਰ ਲੋਨਾਂ 'ਤੇ ਵੀ ਭਾਰੀ ਵਿਆਜ ਦੇਣਾ ਪੈਂਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਸਭ ਤੋਂ ਸਸਤੇ ਸਰਕਾਰੀ ਲੋਨ ਦੀ ਜਾਣਕਾਰੀ ਲੈ ਕੇ ਆਏ ਹਾਂ।
ਜਿਸ ਸਰਕਾਰੀ ਲੋਨ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਨੂੰ ਲੈਣ ਲਈ ਤੁਹਾਡੇ ਕੋਲ ਖੇਤੀਬਾੜੀ ਵਾਲੀ ਜ਼ਮੀਨ ਹੋਣੀ ਲਾਜ਼ਮੀ ਹੈ। ਦਰਅਸਲ, ਅਸੀਂ KCC (ਕਿਸਾਨ ਕ੍ਰੈਡਿਟ ਕਾਰਡ) ਦੀ ਗੱਲ ਕਰ ਰਹੇ ਹਾਂ।
ਕਿਸਾਨ ਕ੍ਰੈਡਿਟ ਕਾਰਡ 'ਤੇ ਕਿਸਾਨਾਂ ਨੂੰ ਖੇਤੀ ਲਈ ਸਿਰਫ਼ 4 ਫ਼ੀਸਦੀ ਸਾਲਾਨਾ ਵਿਆਜ ਦੀ ਦਰ 'ਤੇ ਲੋਨ ਮਿਲਦਾ ਹੈ।
ਕਈ ਵਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਲੁਭਾਉਣ ਲਈ ਸਰਕਾਰ ਕਿਸਾਨ ਕ੍ਰੈਡਿਟ ਕਾਰਡ 'ਤੇ ਲਏ ਗਏ ਲੋਨ ਨੂੰ ਮੁਆਫ਼ ਵੀ ਕਰ ਦਿੰਦੀ ਹੈ।
ਜੇਕਰ ਤੁਹਾਡੇ ਕੋਲ ਖੇਤੀ ਵਾਲੀ ਜ਼ਮੀਨ ਹੈ, ਤਾਂ ਤੁਸੀਂ ਵੀ KCC ਲਈ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ।
ਖੇਤੀ ਤੋਂ ਇਲਾਵਾ, ਮੱਛੀ ਪਾਲਣ ਜਾਂ ਪਸ਼ੂ ਪਾਲਣ ਕਰਨ ਵਾਲੇ ਲੋਕ ਵੀ ਇਸ ਕਾਰਡ ਲਈ ਅਪਲਾਈ ਕਰ ਸਕਦੇ ਹਨ।