ਬਸੰਤ ਦੇ ਮੌਸਮ 'ਚ ਘਰ 'ਚ ਲਗਾਓ ਇਹ ਫੁੱਲਾਂ ਵਾਲੇ ਪੌਦੇ

28-01- 2026

TV9 Punjabi

Author: Shubham Anand

ਸਪਰਿੰਗ ਯਾਨੀ ਬਸੰਤ ਦਾ ਸੀਜ਼ਨ ਕੁਦਰਤ ਵਿੱਚ ਬਦਲਾਅ ਦਾ ਸਮਾਂ ਹੁੰਦਾ ਹੈ। ਇਸ ਸਮੇਂ ਨਾ ਸਿਰਫ਼ ਮੌਸਮ ਵਿੱਚ ਤਬਦੀਲੀ ਆ ਰਹੀ ਹੁੰਦੀ ਹੈ, ਸਗੋਂ ਰੁੱਖਾਂ-ਪੌਦਿਆਂ 'ਤੇ ਵੀ ਬਹਾਰ ਆ ਜਾਂਦੀ ਹੈ। ਰੰਗ-ਬਿਰੰਗੇ ਫੁੱਲ ਖਿੜ ਜਾਂਦੇ ਹਨ ਅਤੇ ਪੌਦਿਆਂ 'ਤੇ ਨਵੀਆਂ ਕਰੁੰਬਲਾਂ ਫੁੱਟਣ ਲੱਗਦੀਆਂ ਹਨ।

ਬਸੰਤ ਦਾ ਸੀਜ਼ਨ 

ਘਰ ਵਿੱਚ ਜੇਕਰ ਫੁੱਲਾਂ ਵਾਲੇ ਪੌਦੇ ਲੱਗੇ ਹੋਣ ਤਾਂ ਇਹ ਨਾ ਸਿਰਫ਼ ਦੇਖਣ ਵਿੱਚ ਸੋਹਣੇ ਲੱਗਦੇ ਹਨ, ਸਗੋਂ ਮਨ ਨੂੰ ਤਾਜ਼ਗੀ ਅਤੇ ਸਕੂਨ ਨਾਲ ਭਰ ਦਿੰਦੇ ਹਨ। ਆਓ ਦੇਖਦੇ ਹਾਂ ਕੁਝ ਅਜਿਹੇ ਪੌਦੇ ਜੋ ਤੁਸੀਂ ਬਸੰਤ ਦੇ ਸੀਜ਼ਨ ਵਿੱਚ ਲਗਾ ਸਕਦੇ ਹੋ, ਜੋ ਆਪਣੀ ਭਿੰਨੀ-ਭਿੰਨੀ ਖ਼ੁਸ਼ਬੂ ਨਾਲ ਘਰ ਨੂੰ ਮਹਿਕਾ ਦੇਣਗੇ।

ਫੁੱਲਾਂ ਵਾਲੇ ਪੌਦੇ ਲਗਾਓ

ਤੁਸੀਂ ਆਪਣੇ ਘਰ ਵਿੱਚ ਬੇਲਾ ਯਾਨੀ ਮੋਗਰਾ ਦਾ ਪੌਦਾ ਲਗਾ ਸਕਦੇ ਹੋ। ਜਦੋਂ ਇਸ 'ਤੇ ਕਲੀਆਂ ਆਉਂਦੀਆਂ ਹਨ ਤਾਂ ਵੀ ਇਹ ਦੇਖਣ ਵਿੱਚ ਬਹੁਤ ਵਧੀਆ ਲੱਗਦਾ ਹੈ ਅਤੇ ਫੁੱਲ ਖਿੜਦਿਆਂ ਹੀ ਇਸ ਦੀ ਖ਼ੁਸ਼ਬੂ ਚਾਰੇ ਪਾਸੇ ਬਿਖਰ ਜਾਂਦੀ ਹੈ।

ਬੇਲਾ ਦਾ ਪੌਦਾ ਲਗਾਓ

ਚਮੇਲੀ ਦੇ ਫੁੱਲ ਵੀ ਬਹੁਤ ਖ਼ੁਸ਼ਬੂਦਾਰ ਹੁੰਦੇ ਹਨ ਅਤੇ ਇਹ ਪੂਰੇ ਘਰ ਨੂੰ ਮਹਿਕਾ ਦਿੰਦੇ ਹਨ। ਤੁਸੀਂ ਇੱਕ ਵੱਡੇ ਗਮਲੇ ਵਿੱਚ ਇਸ ਦਾ ਪੌਦਾ ਲਗਾ ਸਕਦੇ ਹੋ। ਜਦੋਂ ਇਸ 'ਤੇ ਫੁੱਲ ਆਉਂਦੇ ਹਨ ਤਾਂ ਇਹ ਦੇਖਣ ਵਿੱਚ ਬਹੁਤ ਖ਼ੂਬਸੂਰਤ ਲੱਗਦਾ ਹੈ।

ਜੈਸਮੀਨ ਯਾਨੀ ਚਮੇਲੀ

ਇਸ ਦੀਆਂ ਕਈ ਕਿਸਮਾਂ ਆਉਂਦੀਆਂ ਹਨ। ਤੁਸੀਂ ਪੀਲੇ, ਸੰਤਰੀ ਅਤੇ ਮੈਰੂਨ ਰੰਗ ਦੇ ਵੱਖ-ਵੱਖ ਗੈਂਦੇ ਦੇ ਪੌਦੇ ਲਗਾ ਸਕਦੇ ਹੋ। ਇਸ ਨਾਲ ਤੁਹਾਡਾ ਘਰ ਦੇਖਣ ਵਿੱਚ ਬਹੁਤ ਸੁੰਦਰ ਲੱਗੇਗਾ।

ਗੈਂਦੇ ਦਾ ਪੌਦਾ

ਤੁਸੀਂ ਆਪਣੇ ਘਰ ਵਿੱਚ ਪਾਰਿਜਾਤ ਦਾ ਪੌਦਾ ਲਗਾ ਸਕਦੇ ਹੋ। ਜਦੋਂ ਇਸ 'ਤੇ ਸੰਤਰੀ ਡੰਡੀ ਵਾਲੇ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ ਤਾਂ ਇਹ ਦੇਖਣ ਵਿੱਚ ਕਮਾਲ ਦਾ ਲੱਗਦਾ ਹੈ ਅਤੇ ਇਸ ਦੀ ਖ਼ੁਸ਼ਬੂ ਵੀ ਲਾਜਵਾਬ ਹੁੰਦੀ ਹੈ। ਜੇਕਰ ਜਗ੍ਹਾ ਹੋਵੇ ਤਾਂ ਤੁਸੀਂ ਇਸ ਨੂੰ ਜ਼ਮੀਨ ਵਿੱਚ ਵੀ ਲਗਾ ਸਕਦੇ ਹੋ।

ਪਾਰਿਜਾਤ ਦਾ ਪੌਦਾ

ਬਸੰਤ ਦੇ ਸੀਜ਼ਨ ਵਿੱਚ ਤੁਸੀਂ ਆਪਣੇ ਘਰ ਵਿੱਚ ਗਾਰਡੇਨੀਆ ਦਾ ਪੌਦਾ ਲਗਾ ਸਕਦੇ ਹੋ। ਇਸ ਦੀ ਖ਼ੁਸ਼ਬੂ ਇੰਨੀ ਤੇਜ਼ ਹੁੰਦੀ ਹੈ ਕਿ ਲੋਕ ਇਸ ਨੂੰ 'ਗੰਧਰਾਜ' ਦੇ ਨਾਮ ਨਾਲ ਵੀ ਜਾਣਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਇੱਕ ਸਦਾਬਹਾਰ ਪੌਦਾ ਹੈ।

ਗਾਰਡੇਨੀਆ