29-01- 2026
TV9 Punjabi
Author: Shubham Anand
ਬੀਅਰ ਪੀਣ ਦਾ ਰੁਝਾਨ ਦਹਾਕਿਆਂ ਪੁਰਾਣਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਬੀਅਰ ਪੀਤੀ ਜਾਂਦੀ ਹੈ, ਫਿਰ ਚਾਹੇ ਉਹ ਦੱਖਣੀ ਏਸ਼ੀਆਈ ਦੇਸ਼ ਹੋਣ ਜਾਂ ਫਿਰ ਯੂਰਪ।
Pic: Pixabay
ਦੁਨੀਆ ਵਿੱਚ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਬੀਅਰ ਸਭ ਤੋਂ ਜ਼ਿਆਦਾ ਪੀਤੀ ਜਾਂਦੀ ਹੈ ਅਤੇ ਉਸ ਦਾ ਇਹ ਰਿਕਾਰਡ ਅੱਜ ਵੀ ਬਰਕਰਾਰ ਹੈ।
Pic: Pixabay
ਚੈੱਕ ਗਣਰਾਜ (Czech Republic) ਉਹ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕ ਬੀਅਰ ਪੀਂਦੇ ਹਨ। ਇੱਥੇ ਹਰ ਸਾਲ ਪ੍ਰਤੀ ਵਿਅਕਤੀ ਲਗਭਗ 140–150 ਲੀਟਰ ਬੀਅਰ ਪੀਤੀ ਜਾਂਦੀ ਹੈ।
Pic: Pixabay
ਚੈੱਕ ਗਣਰਾਜ ਵਿੱਚ ਇੰਨੀ ਜ਼ਿਆਦਾ ਬੀਅਰ ਪੀਤੇ ਜਾਣ ਦੇ ਪਿੱਛੇ ਕਈ ਕਾਰਨ ਹਨ। ਬੀਅਰ ਇੱਥੋਂ ਦੇ ਸਭਿਆਚਾਰ ਦਾ ਹਿੱਸਾ ਹੈ ਅਤੇ ਲੋਕਾਂ ਦੀ ਜੀਵਨ ਸ਼ੈਲੀ (Lifestyle) ਵਿੱਚ ਸ਼ਾਮਲ ਹੈ।
Pic: Pixabay
ਚੈੱਕ ਗਣਰਾਜ ਵਿੱਚ ਬੀਅਰ ਪਾਣੀ ਨਾਲੋਂ ਵੀ ਸਸਤੀ ਮਿਲਦੀ ਹੈ। ਸਸਤੀਆਂ ਦਰਾਂ 'ਤੇ ਉਪਲਬਧ ਹੋਣ ਕਾਰਨ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਬੀਅਰ ਪੀਂਦੇ ਹਨ।
Pic: Pixabay
ਚੈੱਕ ਰਿਪਬਲਿਕ ਵਿੱਚ ਹਜ਼ਾਰਾਂ ਬਰੂਅਰੀਆਂ (Bbreweries) ਹਨ। ਜ਼ਿਆਦਾਤਰ ਬੀਅਰ ਦੇਸ਼ ਦੇ ਅੰਦਰ ਹੀ ਤਿਆਰ ਕੀਤੀ ਜਾਂਦੀ ਹੈ, ਜਿਸ ਕਾਰਨ ਇੰਪੋਰਟ, ਟ੍ਰਾਂਸਪੋਰਟ ਅਤੇ ਟੈਕਸ ਦਾ ਖਰਚਾ ਬਹੁਤ ਘੱਟ ਪੈਂਦਾ ਹੈ।
Pic: Pixabay
ਇੱਥੇ ਬੀਅਰ ਬਣਾਉਣ ਲਈ ਕੱਚਾ ਮਾਲ ਆਸਾਨੀ ਨਾਲ ਉਪਲਬਧ ਹੈ। ਜੌਂ (Barley) ਅਤੇ ਹੌਪਸ (Hops) ਦੀ ਪੈਦਾਵਾਰ ਇੱਥੇ ਵੱਡੇ ਪੱਧਰ 'ਤੇ ਹੁੰਦੀ ਹੈ, ਨਤੀਜੇ ਵਜੋਂ ਬੀਅਰ ਬਣਾਉਣ ਦੀ ਲਾਗਤ ਘੱਟ ਆਉਂਦੀ ਹੈ ਅਤੇ ਇਹ ਸਸਤੀ ਮਿਲਦੀ ਹੈ।
Pic: Pixabay