73 ਸਾਲਾਂ ਹਰਜੀਤ ਕੌਰ ਨੂੰ ਅਮਰੀਕਾ ਨੇ ਕੀਤਾ ਡਿਪੋਰਟ, ਹੱਥਕੜੀਆਂ ਤੇ ਬੇੜੀਆਂ ‘ਚ ਬੰਨ੍ਹ ਭੇਜਿਆ ਦਿੱਲੀ
Harjeet Kaur Deport: ਹਰਜੀਤ ਕੌਰ ਇਸਟ ਬੇ 'ਚ ਰੂਟੀਨ ਚੈੱਕ-ਇੰਨ ਦੌਰਾਨ ਹਿਰਾਸਤ 'ਚ ਲਿਆ ਗਿਆ। ਪਰਿਵਾਰ ਦਾ ਕਹਿਣਾ ਸੀ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ 'ਚ ਰਹਿ ਰਹੀ ਸੀ। ਉਨ੍ਹਾਂ 'ਤੇ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। 2013 'ਚ ਉਨ੍ਹਾਂ ਦੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਗਈ। ਇਸ ਤੋਂ ਬਾਅਦ ਉਹ ਨਿਰੰਤਰ ਤੌਰ 'ਤੇ ਹਰ ਛੇ ਮਹੀਨੇ ICE ਨੂੰ ਰਿਪੋਰਟ ਕਰਦੀ ਰਹੀ ਸੀ।
ਅਮਰੀਕਾ ਨੇ ਪੰਜਾਬੀ ਮੂਲ ਦੀ ਬਜ਼ੁਰਗ ਮਹਿਲਾ ਹਰਜੀਤ ਕੌਰ (73) ਨੂੰ ਡਿਪੋਰਟ ਕਰ ਦਿੱਤਾ ਹੈ। ਉਹ 30 ਸਾਲ ਤੋਂ ਅਮਰੀਕਾ ‘ਚ ਰਹਿ ਰਹੀ ਸੀ। ਹਰਜੀਤ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ। ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਯੂਐਸ ਇੰਮੀਗ੍ਰੇਸ਼ਨ ਐਂਡ ਕਸਟਮਸ ਇੰਫੋਰਸਮੈਂਟ (ICE) ਨੇ ਹਿਰਾਸਤ ‘ਚ ਲਿਆ ਸੀ। ਉਨ੍ਹਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਰਹਿਣ ਦਾ ਦੋਸ਼ ਲਗਾਇਆ ਗਿਆ।
ਇਸ ਤੋਂ ਬਾਅਦ ਭਾਰਤੀ ਤੇ ਅਮਰੀਕੀ ਮੂਲ ਦੇ ਲੋਕਾਂ ਦੁਆਰਾ ਇਸ ਫੈਸਲੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਹਰਜੀਤ ਕੌਰ ਇਸਟ ਬੇ ‘ਚ ਰੂਟੀਨ ਚੈੱਕ-ਇੰਨ ਦੌਰਾਨ ਹਿਰਾਸਤ ‘ਚ ਲਿਆ ਗਿਆ। ਪਰਿਵਾਰ ਦਾ ਕਹਿਣਾ ਸੀ ਕਿ ਉਹ ਤਿੰਨ ਦਹਾਕਿਆਂ ਤੋਂ ਅਮਰੀਕਾ ‘ਚ ਰਹਿ ਰਹੀ ਸੀ। ਉਨ੍ਹਾਂ ‘ਤੇ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। 2013 ‘ਚ ਉਨ੍ਹਾਂ ਦੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਗਈ ਸੀ।
In East Bay, California, U.S. Immigration and Customs Enforcement (ICE) has detained 73-year-old Harjit Kaur, a development that has sparked strong protests from the Sikh and immigrant community. Supporters argue that although ICE claims she was living in the U.S. illegally, she pic.twitter.com/5AkY8gdFeP
— Gagandeep Singh (@Gagan4344) September 15, 2025
ਇਸ ਤੋਂ ਬਾਅਦ ਉਹ ਨਿਰੰਤਰ ਤੌਰ ‘ਤੇ ਹਰ ਛੇ ਮਹੀਨੇ ICE ਨੂੰ ਰਿਪੋਰਟ ਕਰਦੀ ਰਹੀ ਸੀ। ਉਨ੍ਹਾਂ ਦੀ ਉਮਰ ਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਤੇ ਭਾਈਚਾਰੇ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਪਰ, ਇਸ ਦੇ ਬਾਵਜੂਦ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ
ਹਥਕੜੀਆਂ ਪਹਿਨਾਈਆਂ ਤੇ ਬੇੜੀਆਂ ‘ਚ ਬੰਨ੍ਹਿਆ ਗਿਆ
ਇਸ ਮਾਮਲੇ ‘ਚ ਅਟਾਰਨੀ ਦੀਪਕ ਆਹਲੂਵਾਲੀਆ ਨੇ ਜਾਣਕਾਰੀ ਦਿੱਤੀ ਕਿ ਹਰਜੀਤ ਕੌਰ ਸਮੇਤ 132 ਭਾਰਤੀ ਨਾਗਰਿਕਾਂ ਨੂੰ ਜਾਰਜੀਆ ਤੋਂ ICE ਦੇ ਚਾਰਟਡ ਜਹਾਜ਼ ਦੁਆਰਾ ਆਰਮੇਨੀਆ ਲਿਆਂਦਾ ਗਿਆ ਤੇ ਉੱਥੋਂ ਦਿੱਲੀ ਏਅਰਪੋਰਟ ਪਹੁੰਚਾਇਆ ਗਿਆ। ਦਿੱਲੀ ਏਅਰਪੋਰਟ ਦੇ ਹਰਜੀਤ ਕੌਰ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲੈਣ ਲਈ ਪਹੁੰਚੇ।


