ਅੱਜ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ, ਜਾਣੋ ਆਉਣ ਵਾਲੇ 3 ਦਿਨਾਂ ਦਾ ਮੌਸਮ
ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 4.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ, ਭਾਖੜਾ ਡੈਮ (ਰੂਪਨਗਰ) 'ਤੇ ਦਰਜ ਕੀਤਾ ਗਿਆ।
ਅੱਜ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ‘ਚ ਮੌਸਮ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਅੱਜ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ‘ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਤੇ ਸੰਗਰੂਰ ‘ਚ ਇੱਕਾ-ਦੁੱਕਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਆਉਣ ਵਾਲੇ 3 ਦਿਨਾਂ ਦਾ ਮੌਸਮ
14 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦੂਰ-ਦੁਰਾਡੇ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਦੂਜੇ, ਪਾਸੇ ਇਸ ਦਿਨ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
15 ਅਗਸਤ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਦੂਰ-ਦੁਰਾਡੇ ਸਥਾਨਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਇਨ੍ਹਾਂ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
16 ਅਗਸਤ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਭਾਰੀ ਬਾਰਿਸ਼ ਦਾ ਯੈਲੋ ਹੈ ਤੇ ਬਾਕੀ ਸਾਰੇ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ
ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 4.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ, ਭਾਖੜਾ ਡੈਮ (ਰੂਪਨਗਰ) ‘ਤੇ ਦਰਜ ਕੀਤਾ ਗਿਆ।
| ਸਟੇਸ਼ਨ / ਜ਼ਿਲ੍ਹਾ | ਵੱਧ ਤੋਂ ਵੱਧ ਤਾਪਮਾਨ (°C) |
| ਚੰਡੀਗੜ੍ਹ (ਸਿਟੀ) | 36.4 |
| ਅੰਮ੍ਰਿਤਸਰ | 34.2 |
| ਲੁਧਿਆਣਾ | 35 |
| ਪਟਿਆਲਾ | 36.6 |
| ਬਠਿੰਡਾ | 35 |
| ਫਰੀਦਕੋਟ | 34 |
| ਗੁਰਦਾਸਪੁਰ | 34.5 |
| ਬੱਲੋਵਾਲ ਸੌਂਖੜੀ (ਐਸਬੀਐਸ ਨਗਰ) | 35.5 |
| ਫਤਿਹਗੜ੍ਹ ਸਾਹਿਬ | 34.9 |
| ਫਿਰੋਜ਼ਪੁਰ | 34.6 |
| ਹੁਸ਼ਿਆਰਪੁਰ | 34.8 |
| ਜਲੰਧਰ | 34.2 |
| ਮੁਹਾਲੀ | 35 |
| ਪਠਾਨਕੋਟ | 35.8 |
| ਥੀਨ ਡੈਮ (ਪਠਾਨਕੋਟ) | 33.1 |
| ਰੌਣੀ (ਪਟਿਆਲਾ) | 34.7 |
| ਰੋਪੜ | 34.7 |
| ਭਾਖੜਾ ਡੈਮ (ਰੂਪਨਗਰ) | 37.4 |
| ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) | 36.2 |
| ਸੰਗਰੂਰ | 33.5 |


