AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਟਿਆਲਾ ਨਗਰ ਨਿਗਮ ਤੇ ਦੋ ਨਗਰ ਕੌਂਸਲਾਂ ‘ਚ ਮੁੜ ਵੋਟਿੰਗ ਦਾ ਸ਼ਡਿਊਲ ਜਾਰੀ, 19 ਨਵੰਬਰ ਤੱਕ ਹੋਣਗੀਆਂ ਨਾਮਜ਼ਦਗੀਆਂ

ਪੰਜਾਬ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਨਗਰ ਨਿਗਮ ਅਤੇ ਸੂਬੇ ਦੀਆਂ ਦੋ ਨਗਰ ਕੌਂਸਲਾਂ ਵਿੱਚ ਹੋਣ ਵਾਲੀ ਮੁੜ ਵੋਟਿੰਗ ਦਾ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਵਾਰਡਾਂ ਅਤੇ ਨਗਰ ਕੌਂਸਲ ਧਰਮਕੋਟ ਦੇ 7 ਵਾਰਡਾਂ ਦੇ ਮੈਂਬਰਾਂ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਪਟਿਆਲਾ ਨਗਰ ਨਿਗਮ ਤੇ ਦੋ ਨਗਰ ਕੌਂਸਲਾਂ 'ਚ ਮੁੜ ਵੋਟਿੰਗ ਦਾ ਸ਼ਡਿਊਲ ਜਾਰੀ, 19 ਨਵੰਬਰ ਤੱਕ ਹੋਣਗੀਆਂ ਨਾਮਜ਼ਦਗੀਆਂ
tv9-punjabi
| Updated On: 13 Nov 2026 14:02 PM IST
Share

ਪੰਜਾਬ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਨਗਰ ਨਿਗਮ ਅਤੇ ਸੂਬੇ ਦੀਆਂ ਦੋ ਨਗਰ ਕੌਂਸਲਾਂ ਵਿੱਚ ਹੋਣ ਵਾਲੀ ਮੁੜ ਵੋਟਿੰਗ ਦਾ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਵਾਰਡਾਂ ਅਤੇ ਨਗਰ ਕੌਂਸਲ ਧਰਮਕੋਟ ਦੇ 7 ਵਾਰਡਾਂ ਦੇ ਮੈਂਬਰਾਂ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਐਲਾਨੇ ਗਏ ਪ੍ਰੋਗਰਾਮ ਮੁਤਾਬਕ ਅੱਜ ਤੋਂ 19 ਨਵੰਬਰ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ ਅਤੇ 28 ਨਵੰਬਰ ਨੂੰ ਵੋਟਾਂ ਪੈਣਗੀਆਂ।

ਹਾਲਾਂਕਿ, ਵੋਟਾਂ ਦੀ ਗਿਣਤੀ ਕਦੋਂ ਹੋਵੇਗੀ, ਇਸ ਸਬੰਧੀ ਹੁਕਮ ਚੋਣ ਕਮਿਸ਼ਨ ਵੱਲੋਂ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਬੰਧਤ ਸਾਰੀਆਂ ਨਗਰ ਇਕਾਈਆਂ ਦੇ ਸਮੁੱਚੇ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ, ਜੋ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਪ੍ਰਭਾਵੀ ਰਹੇਗਾ।

ਚੋਣਾਂ ਦਾ ਪੂਰਾ ਸ਼ਡਿਊਲ

ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਉਮੀਦਵਾਰ 13 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਣਗੇ।

ਹਾਲਾਂਕਿ, ਸ਼ਨੀਵਾਰ 14 ਨਵੰਬਰ, ਐਤਵਾਰ 15 ਨਵੰਬਰ ਅਤੇ 16 ਨਵੰਬਰ ਨੂੰ ਗੋਸਵਾਮੀ ਨਾਭਾ ਦਾਸ ਪ੍ਰਕਾਸ਼ ਉਤਸਵ ਦੀ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ। ਇਸ ਤੋਂ ਬਾਅਦ 17 ਤੋਂ 19 ਨਵੰਬਰ ਤੱਕ ਮੁੜ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸ਼ੁੱਕਰਵਾਰ 20 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤੀ ਜਾਵੇਗੀ।

ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ ਸ਼ਨੀਵਾਰ 21 ਨਵੰਬਰ ਦੁਪਹਿਰ 3 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ, ਜਦਕਿ ਸ਼ਨੀਵਾਰ 28 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਮੁਤਾਬਕ ਵੋਟਾਂ ਦੀ ਗਿਣਤੀ ਸਬੰਧੀ ਦਿਸ਼ਾ-ਨਿਰਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ।

1.76 ਲੱਖ ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

ਕਮਿਸ਼ਨ ਅਨੁਸਾਰ ਇਹ ਚੋਣਾਂ ਈਵੀਐਮ (EVM) ਮਸ਼ੀਨਾਂ ਰਾਹੀਂ ਕਰਵਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਕੁੱਲ 1,76,429 ਰਜਿਸਟਰਡ ਵੋਟਰ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 91,415 ਪੁਰਸ਼, 84,999 ਮਹਿਲਾਵਾਂ ਅਤੇ 15 ਹੋਰ (ਥਰਡ ਜੈਂਡਰ) ਵੋਟਰ ਸ਼ਾਮਲ ਹਨ।

  • ਨਗਰ ਨਿਗਮ ਪਟਿਆਲਾ: 30 ਵਾਰਡਾਂ ਲਈ 123 ਪੋਲਿੰਗ ਬੂਥ ਬਣਾਏ ਗਏ ਹਨ।
  • ਨਗਰ ਕੌਂਸਲ ਬਾਘਾ ਪੁਰਾਣਾ: 15 ਵਾਰਡਾਂ ਲਈ 20 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।
  • ਨਗਰ ਕੌਂਸਲ ਧਰਮਕੋਟ: 7 ਵਾਰਡਾਂ ਲਈ 7 ਪੋਲਿੰਗ ਬੂਥ ਹੋਣਗੇ।

ਚੋਣ ਖ਼ਰਚੇ ਦੀ ਹੱਦ ਤੈਅ

ਚੋਣ ਕਮਿਸ਼ਨ ਨੇ ਉਮੀਦਵਾਰਾਂ ਲਈ ਚੋਣ ਖ਼ਰਚੇ ਦੀ ਵੱਧ ਤੋਂ ਵੱਧ ਹੱਦ ਵੀ ਨਿਰਧਾਰਤ ਕਰ ਦਿੱਤੀ ਹੈ। ਨਗਰ ਨਿਗਮ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਖ਼ਰਚੇ ਦੀ ਹੱਦ 4,00,000 ਰੁਪਏ ਅਤੇ ਨਗਰ ਕੌਂਸਲ (Class-II) ਦੇ ਉਮੀਦਵਾਰ ਲਈ 2,30,000 ਰੁਪਏ ਤੈਅ ਕੀਤੀ ਗਈ ਹੈ।

ਸਾਰੇ ਨਾਮਜ਼ਦਗੀ ਪੱਤਰਾਂ ਦੇ ਨਾਲ ਨਿਰਧਾਰਤ ਹਲਫ਼ੀਆ ਬਿਆਨ ਅਤੇ ਜੇਕਰ ਉਮੀਦਵਾਰ ਕਿਸੇ ਸਿਆਸੀ ਪਾਰਟੀ ਵੱਲੋਂ ਸਮਰਥਿਤ ਹੈ, ਤਾਂ ਸਬੰਧਤ ਪਾਰਟੀ ਦਾ ਅਧਿਕਾਰ ਪੱਤਰ (ਅਥਾਰਟੀ ਲੈਟਰ) ਨੱਥੀ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰਾਂ ਦਾ ਕੇਵਾਈਸੀ (KYC) ਵੇਰਵਾ ਜ਼ਿਲ੍ਹਾ ਵੈੱਬਸਾਈਟਾਂ ‘ਤੇ ਅਪਲੋਡ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਇਸ ਮੁੜ ਵੋਟਿੰਗ ਦੀ ਪੂਰੀ ਪ੍ਰਕਿਰਿਆ ਦੀ ਦੇਖ-ਰੇਖ ਲਈ ਇੱਕ ਨਿਗਰਾਨ ਕਮੇਟੀ ਵੀ ਗਠਿਤ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਆਜ਼ਾਦ, ਨਿਰਪੱਖ ਅਤੇ ਸ਼ਾਂਤਮਈ ਵੋਟਿੰਗ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਹਨ।

Follow Us
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...