AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲੁਧਿਆਣਾ ‘ਚ ਸਿਵਲ ਹਸਪਤਾਲ ਨੇੜੇ ਕੁੱਤਿਆਂ ਨੂੰ ਜ਼ਹਿਰੀਲੀ ਚੀਜ਼ ਖਵਾਉਣ ਦਾ ਖ਼ਦਸ਼ਾ, ਮੂੰਹ ‘ਚੋਂ ਨਿਕਲ ਰਹੀ ਝੱਗ

ਲੁਧਿਆਣਾ ਦੇ ਸਿਵਲ ਹਸਪਤਾਲ ਨੇੜੇ ਦਾਈ ਅਹਾਤਾ ਵਾਲੀ ਗਲੀ ਵਿੱਚ 8-10 ਆਵਾਰਾ ਕੁੱਤਿਆਂ ਤੇ ਛੋਟੇ ਕਤੂਰਿਆਂ ਨੂੰ ਜ਼ਹਿਰੀਲੀ ਚੀਜ਼ ਖਵਾਉਣ ਦਾ ਖ਼ਦਸ਼ਾ ਹੈ। ਮੋਗਾ ਦੀ ਐਨਜੀਓ ਨੇ ਇਲਾਜ ਸ਼ੁਰੂ ਕਰਵਾਇਆ ਹੈ, ਜਦਕਿ ਇਲਾਕਾ ਨਿਵਾਸੀਆਂ ਨੇ ਸੀਸੀਟੀਵੀ ਜਾਂਚ ਦੀ ਮੰਗ ਕੀਤੀ ਹੈ।

ਲੁਧਿਆਣਾ 'ਚ ਸਿਵਲ ਹਸਪਤਾਲ ਨੇੜੇ ਕੁੱਤਿਆਂ ਨੂੰ ਜ਼ਹਿਰੀਲੀ ਚੀਜ਼ ਖਵਾਉਣ ਦਾ ਖ਼ਦਸ਼ਾ, ਮੂੰਹ 'ਚੋਂ ਨਿਕਲ ਰਹੀ ਝੱਗ
rajinder-arora-ludhiana
| Published: 13 Nov 2026 12:47 PM IST
Share

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਨਜ਼ਦੀਕ ਸਥਿਤ ਦਾਈ ਅਹਾਤਾ ਵਾਲੀ ਗਲੀ ਵਿੱਚ 8 ਤੋਂ 10 ਆਵਾਰਾ ਕੁੱਤਿਆਂ ਦੀ ਹਾਲਤ ਸ਼ੱਕੀ ਹਾਲਾਤ ਵਿੱਚ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਬੇਹੱਦ ਗੰਭੀਰ ਹੋ ਗਈ ਹੈ। ਇਲਾਕਾ ਨਿਵਾਸੀਆਂ ਨੂੰ ਖ਼ਦਸ਼ਾ ਹੈ ਕਿ ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੀ ਰਾਤ ਨੂੰ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਨੂੰ ਕੋਈ ਜ਼ਹਿਰੀਲੀ ਵਸਤੂ ਖਵਾ ਦਿੱਤੀ ਗਈ ਹੈ। ਸਥਾਨਕ ਲੋਕਾਂ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਇਨ੍ਹਾਂ ਕੁੱਤਿਆਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਕੁੱਤਿਆਂ ਦੇ ਮੂੰਹ ਵਿੱਚੋਂ ਲਗਾਤਾਰ ਝੱਗ ਨਿਕਲ ਰਹੀ ਹੈ, ਜਦਕਿ ਕੁਝ ਕੁੱਤਿਆਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਪ੍ਰਭਾਵਿਤ ਹੋਏ ਇਨ੍ਹਾਂ ਜਾਨਵਰਾਂ ਵਿੱਚ 20 ਤੋਂ 25 ਦਿਨਾਂ ਦੇ ਛੋਟੇ ਕਤੂਰੇ (ਪਿੱਲੇ) ਵੀ ਸ਼ਾਮਲ ਹਨ। ਜ਼ਹਿਰ ਦੇ ਅਸਰ ਕਾਰਨ ਇਹ ਕੁੱਤੇ ਗਲੀਆਂ ਵਿੱਚ ਬੇਸੁੱਧ ਹਾਲਤ ਵਿੱਚ ਘੁੰਮ ਰਹੇ ਹਨ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਵੈਟਰਨਰੀ ਡਾਕਟਰ ਮੌਕੇ ‘ਤੇ ਨਹੀਂ ਪਹੁੰਚਿਆ।

ਮੋਗਾ ਦੀ NGO ਨੇ ਅੱਗੇ ਆ ਕੇ ਸ਼ੁਰੂ ਕਰਵਾਇਆ ਇਲਾਜ

ਪ੍ਰਸ਼ਾਸਨਿਕ ਬੇਰੁਖ਼ੀ ਦਰਮਿਆਨ ਮੋਗਾ ਦੀ ਇੱਕ ਸਮਾਜ ਸੇਵੀ ਸੰਸਥਾ (NGO) ਨੇ ਇਨਸਾਨੀਅਤ ਦਿਖਾਉਂਦਿਆਂ ਬੀਤੀ ਰਾਤ ਆਪਣੇ ਪੱਧਰ ‘ਤੇ ਵੈਟਰਨਰੀ ਡਾਕਟਰ ਨੂੰ ਮੌਕੇ ‘ਤੇ ਬੁਲਾ ਕੇ ਇਨ੍ਹਾਂ ਕੁੱਤਿਆਂ ਦਾ ਇਲਾਜ ਸ਼ੁਰੂ ਕਰਵਾਇਆ। ਡਾਕਟਰ ਵੱਲੋਂ ਪ੍ਰਭਾਵਿਤ ਕੁੱਤਿਆਂ ਨੂੰ ਗਲੂਕੋਜ਼ ਦੀਆਂ ਡ੍ਰਿੱਪਾਂ ਲਗਾਈਆਂ ਗਈਆਂ ਅਤੇ ਹੋਰ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

‘ਸਲੋਅ ਪੋਇਜ਼ਨ’ ਦਿੱਤੇ ਜਾਣ ਦਾ ਪ੍ਰਗਟਾਇਆ ਖ਼ਦਸ਼ਾ

ਇਲਾਕਾ ਨਿਵਾਸੀ ਗੌਰਵ ਭਾਟੀਆ ਨੇ ਦੱਸਿਆ ਕਿ ਬੀਤੀ ਸ਼ਾਮ ਕਈ ਕੁੱਤੇ ਅਚਾਨਕ ਬੇਸੁੱਧ ਹਾਲਤ ਵਿੱਚ ਇੱਧਰ-ਉੱਧਰ ਭਟਕਦੇ ਦਿਖਾਈ ਦਿੱਤੇ। ਜ਼ਹਿਰ ਦੇ ਅਸਰ ਕਾਰਨ ਉਨ੍ਹਾਂ ਨੂੰ ਦਿਖਾਈ ਦੇਣਾ ਬੰਦ ਹੋ ਗਿਆ ਸੀ ਅਤੇ ਕਈ ਕੁੱਤੇ ਕੰਧਾਂ ਨਾਲ ਟਕਰਾ ਰਹੇ ਸਨ। ਉਨ੍ਹਾਂ ਦੇ ਸਾਹ ਕਾਫ਼ੀ ਤੇਜ਼ ਚੱਲ ਰਹੇ ਸਨ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਗੌਰਵ ਭਾਟੀਆ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਨ੍ਹਾਂ ਕੁੱਤਿਆਂ ਨੂੰ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ (ਸਲੋਅ ਪੋਇਜ਼ਨ) ਦਿੱਤਾ ਗਿਆ ਹੈ।

ਦੀਵਾਲੀ ਦੀ ਰਾਤ ਤੋਂ ਬਾਅਦ ਵਿਗੜੀ ਸਿਹਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨਿਵਾਸੀ ਮਨਮੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਤੱਕ ਇਨ੍ਹਾਂ ਕੁੱਤਿਆਂ ਦੀ ਹਾਲਤ ਬਿਲਕੁਲ ਠੀਕ ਸੀ, ਪਰ ਉਸ ਤੋਂ ਬਾਅਦ ਇਨ੍ਹਾਂ ਦੀ ਸਿਹਤ ਹੌਲੀ-ਹੌਲੀ ਵਿਗੜਨੀ ਸ਼ੁਰੂ ਹੋ ਗਈ। ਸ਼ੁਰੂਆਤ ਵਿੱਚ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਨ੍ਹਾਂ ਨੂੰ ਕੋਈ ਬਿਮਾਰੀ ਹੋ ਗਈ ਹੈ, ਪਰ ਜਦੋਂ ਸਾਰੇ ਕੁੱਤਿਆਂ ਵਿੱਚ ਇੱਕੋ ਜਿਹੇ ਲੱਛਣ ਦਿਖਾਈ ਦਿੱਤੇ ਤਾਂ ਜ਼ਹਿਰੀਲਾ ਪਦਾਰਥ ਖਵਾਏ ਜਾਣ ਦਾ ਸ਼ੱਕ ਪੱਕਾ ਹੋ ਗਿਆ।

ਦੂਜੇ ਪਾਸੇ, ਇਲਾਕਾ ਨਿਵਾਸੀ ਹਰਪ੍ਰੀਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾਵੇ ਤਾਂ ਜੋ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਪਛਾਣ ਕਰਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਨਿਗਮ ਅਧਿਕਾਰੀ ਅਤੇ SPCA ਦਾ ਪ੍ਰਤੀਕਰਮ

ਜਦੋਂ ਇਸ ਮਾਮਲੇ ਸਬੰਧੀ ਨਗਰ ਨਿਗਮ ਦੀ ਸਿਹਤ ਸ਼ਾਖਾ ਦੇ ਡਾਕਟਰ ਵਿਪੁਲ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਇਸ ਸਬੰਧੀ ਕੋਈ ਲਿਖਤੀ ਜਾਂ ਰਸਮੀ ਸ਼ਿਕਾਇਤ ਨਹੀਂ ਪਹੁੰਚੀ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਬੇਜ਼ੁਬਾਨ ਜਾਨਵਰਾਂ ਨਾਲ ਅਜਿਹਾ ਕਾਰਾ ਕੀਤਾ ਗਿਆ ਹੈ ਤਾਂ ਇਹ ਬੇਹੱਦ ਨਿੰਦਣਯੋਗ ਤੇ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਐਸਪੀਸੀਏ (SPCA) ਦੀ ਮੈਂਬਰ ਪੂਜਾ ਜੈਨ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਕੁੱਤਿਆਂ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਹੈ ਤਾਂ ਇਹ ਬਹੁਤ ਹੀ ਅਫ਼ਸੋਸਨਾਕ ਗੱਲ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਤੁਰੰਤ ਜ਼ਮੀਨੀ ਪੱਧਰ ‘ਤੇ ਆਪਣੇ ਕਰਮਚਾਰੀਆਂ ਦੀ ਟੀਮ ਭੇਜ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ।

Follow Us
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...