ਪੰਜਾਬ ਦੇ ਸ਼ੈਲਰ ਮਾਲਿਕਾਂ ਦੀ ਕੇਂਦਰ ਸਰਕਾਰ ਨਾਲ ਹੋਵੇਗੀ ਮੀਟਿੰਗ, ਕਈ ਮੰਤਰੀ ਰਹਿਣਗੇ ਮੌਜ਼ੂਦ
Punjab Sheller Meeting: ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਸੂਬੇ 'ਚ ਸਿਆਸਤ ਵੀ ਜ਼ੋਰਾਂ 'ਤੇ ਚੱਲ ਰਹੀ ਹੈ। ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ ਜਦਕਿ ਸਰਕਾਰ ਦੇ ਮੰਤਰੀ ਇਸ ਮਾਮਲੇ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਲਈ ਪਹਿਲਾਂ ਵੀ ਕਈ ਯਤਨ ਕਰ ਚੁੱਕੇ ਹਨ।
Paddy Procurement: ਅੱਜ ਕੇਂਦਰ ਸਰਕਾਰ ਝੋਨੇ ਦੀ ਲਿਫਟਿੰਗ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਰਾਈਸ ਮਿੱਲਰਾਂ ਨਾਲ ਮੀਟਿੰਗ ਕਰਨ ਜਾ ਰਹੀ ਹੈ। ਇਹ ਮੀਟਿੰਗ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਸੱਦੀ ਗਈ ਹੈ, ਜਿਸ ਵਿੱਚ ਚੌਲ ਮਿੱਲਰ ਆਪਣਾ ਮੁੱਦਾ ਉਠਾਉਣਗੇ। ਇਸ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਮੇਘਵਾਲ ਅਤੇ ਭਾਜਪਾ ਨੇਤਾ ਤਰੁਣ ਚੁੰਗ ਵੀ ਮੌਜੂਦ ਰਹਿਣਗੇ।
ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਸੂਬੇ ‘ਚ ਸਿਆਸਤ ਵੀ ਜ਼ੋਰਾਂ ‘ਤੇ ਚੱਲ ਰਹੀ ਹੈ। ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ ਜਦਕਿ ਸਰਕਾਰ ਦੇ ਮੰਤਰੀ ਇਸ ਮਾਮਲੇ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਲਈ ਪਹਿਲਾਂ ਵੀ ਕਈ ਯਤਨ ਕਰ ਚੁੱਕੇ ਹਨ।
ਸੀਐਮ ਮਾਨ ਨੇ 22 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਝੋਨੇ ਦੀ ਖਰੀਦ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਰਾਈਸ ਮਿੱਲਰਾਂ ਦੇ ਕੇਸ ਆਪਣੇ ਸਾਹਮਣੇ ਰੱਖੇ। ਇਸ ਵਿੱਚ ਉਨ੍ਹਾਂ ਨੇ ਆਵਾਜਾਈ ਦੇ ਖਰਚੇ ਨੂੰ ਲੈ ਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਮੁੱਦੇ ਉਠਾਏ। ਇਸ ਤੋਂ ਪਹਿਲਾਂ ਸਟੋਰੇਜ ਸਪੇਸ ਦੀ ਕਮੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹਾਈਬ੍ਰਿਡ ਕੁਆਲਿਟੀ ਦੇ ਮੁੱਦੇ ਅਤੇ ਵਿਕਰੇਤਾਵਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਗ੍ਰਹਿ ਮੰਤਰੀ ਨੂੰ ਵਿਸਥਾਰ ਨਾਲ ਦੱਸਿਆ ਗਿਆ।