Viral Video: ਮੈਟਰੋ ‘ਚ ਕੈਮਰਾ ਚਾਲੂ ਕਰ ਫੋਨ ਥੱਲੇ ਰੱਖ ਕੇ ਭੱਜਦੀ ਨਜ਼ਰ ਆਈ ਔਰਤ, ਲੋਕ ਬੋਲੇ- ਅਜੀਬ ਹੈ ਯਾਰ
Viral Video: ਦਿੱਲੀ ਮੈਟਰੋ 'ਚ ਇਕ ਲੜਕੀ ਨੇ ਖੁਦ ਦੀ ਇਕ ਰੀਲ ਬਣਾਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਰ ਉਹ ਰੀਲ ਇੰਨੀ ਅਜੀਬ ਹੈ ਕਿ ਲੋਕ ਵੀਡੀਓ ਦੇਖ ਕੇ ਕਮੈਂਟ ਸੈਕਸ਼ਨ ਵਿੱਚ ਔਰਤ ਨੂੰ ਅਜੀਬ ਕਰਾਰ ਦੇ ਰਹੇ ਹਨ । ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋਗੇ। ਕਿਉਂਕਿ ਰੀਲ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੁਝ ਵੀ ਅਜਿਹਾ ਨਹੀਂ ਦੇਖਣ ਨੂੰ ਮਿਲੇਗਾ ਜਿਸ ਕਾਰਨ ਤੁਸੀਂ ਉਸ ਨੂੰ ਰੀਲ ਕਹੋ।
ਅੱਜ ਦੇ ਸਮੇਂ ‘ਚ ਜ਼ਿਆਦਾਤਰ ਲੋਕਾਂ ਦੇ ਸਿਰਾਂ ‘ਤੇ ਰੀਲ ਬਣਾਉਣ ਦਾ ਭੂਤ ਚੜਿਆ ਹੋਇਆ ਹੈ। ਬਹੁਤ ਸਾਰੇ ਲੋਕ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹਨ ਅਤੇ Unlimited ਡਾਟਾ ਰੀਚਾਰਜ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਰੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨੀ ਹੁੰਦੀ ਹੈ। ਕਈ ਲੋਕ ਅਜਿਹੇ ਹਨ ਜੋ ਰੀਲਾਂ ਕਾਰਨ ਮਸ਼ਹੂਰ ਹੋਏ ਹਨ ਪਰ ਇਸ ਦੇ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ ਅਤੇ ਲੋਕਾਂ ਤੱਕ ਚੰਗਾ ਕੰਟੈਂਟ ਪਹੁੰਚਾਇਆ ਹੈ। ਪਰ ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਨੂੰ ਦੇਖ ਕੇ ਤੁਸੀਂ ਆਪਣਾ ਸਿਰ ਫੜ ਲਓਗੇ ਕਿਉਂਕਿ ਤੁਹਾਨੂੰ ਰੀਲ ਦਾ ਮਤਲਬ ਸਮਝ ਨਹੀਂ ਆਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਦਿੱਲੀ ਮੈਟਰੋ ਦੇ ਅੰਦਰ ਰਿਕਾਰਡ ਕੀਤਾ ਗਿਆ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਲੜਕੀ ਆਪਣੇ ਫੋਨ ਦਾ ਕੈਮਰਾ ਆਨ ਕਰਦੀ ਹੈ ਅਤੇ ਮੈਟਰੋ ‘ਚ ਸਟੈਂਡ ਦੇ ਹੇਠਾਂ ਸੈੱਟ ਕਰਦੀ ਹੈ। ਇਸ ਤੋਂ ਬਾਅਦ ਉਹ ਪਿੱਛੇ ਮੁੜਦੀ ਹੈ ਅਤੇ ਕੁਝ ਦੂਰੀ ਤੱਕ ਭੱਜਦੀ ਨਜ਼ਰ ਆਉਂਦੀ ਹੈ ਅਤੇ ਬਹੁਤ ਦੂਰ ਚਲੀ ਜਾਂਦੀ ਹੈ। ਇਸ ਦੌਰਾਨ ਮੈਟਰੋ ‘ਚ ਬੈਠੇ ਸਾਰੇ ਲੋਕਾਂ ਨੂੰ ਵੀ ਸਮਝ ਨਹੀਂ ਆਉਂਦਾ ਕਿ ਲੜਕੀ ਨੇ ਅਜਿਹਾ ਕਿਉਂ ਕੀਤਾ। ਤੁਸੀਂ ਸ਼ਾਇਦ ਹੀ ਕਿਸੇ ਨੂੰ ਅਜਿਹੀ ਅਜੀਬ ਰੀਲ ਬਣਾਉਂਦੇ ਹੋਏ ਦੇਖਿਆ ਹੋਵੇਗਾ।
View this post on Instagram
ਇਹ ਵੀ ਪੜ੍ਹੋ- ਮੋਬਾਈਲ ਫੋਨ ਦੇ ਚੱਕਰ ਚ 7 ਘੰਟੇ ਤੱਕ ਪੱਥਰਾਂ ਚ ਫਸੀ ਰਹੀ ਔਰਤ, ਮੁਸ਼ਕਿਲਾਂ ਨਾਲ ਬਚੀ ਜਾਨ
ਇਹ ਵੀ ਪੜ੍ਹੋ
ਇਹ ਵੀਡੀਓ ਇੰਸਟਾਗ੍ਰਾਮ ‘ਤੇ khushivideos1m ਨਾਮ ਦੇ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ- ਕੋਈ ਇਸਦਾ ਮੋਬਾਈਲ ਉੱਠਾ ਲਓ ਯਾਰ। ਇਕ ਹੋਰ ਯੂਜ਼ਰ ਨੇ ਲਿਖਿਆ- ਸਾਰੇ ਚੋਰ ਕਿੱਥੇ ਮਰ ਗਏ? ਤੀਜੇ ਯੂਜ਼ਰ ਨੇ ਲਿਖਿਆ- ਜੇਕਰ ਮੈਂ ਹੁੰਦਾ ਤਾਂ ਉਸਦਾ ਫ਼ੋਨ ਗਾਇਬ ਕਰ ਦਿੰਦਾ। ਚੌਥੇ ਯੂਜ਼ਰ ਨੇ ਲਿਖਿਆ- ਹਰ ਕੋਈ ਦੇਖ ਰਿਹਾ ਹੈ ਕਿ ਇਹ ਪਾਗਲ ਔਰਤ ਕੀ ਕਰ ਰਹੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਉਹ ਡਰਾਈਵਰ ਨੂੰ ਇਹ ਦੱਸਣ ਗਈ ਹੈ ਕਿ ਸਾਰੇ ਯਾਤਰੀ ਬੈਠ ਗਏ ਹਨ, ਚਲੋ।