23-10- 2024
TV9 Punjabi
Author: Isha Sharma
ਬ੍ਰਿਕਸ ਦੀ ਸਥਾਪਨਾ 2009 ਵਿੱਚ ਹੋਈ ਸੀ। ਹਾਲਾਂਕਿ ਇਹ ਸੰਗਠਨ 2006 ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਇਸਦਾ ਪਹਿਲਾ ਸੰਮੇਲਨ 2009 ਵਿੱਚ ਰੂਸ ਵਿੱਚ ਹੋਇਆ ਸੀ।
2009 ਤੱਕ ਬ੍ਰਿਕਸ ਵਿੱਚ ਸਿਰਫ਼ 4 ਦੇਸ਼ ਹੀ ਸ਼ਾਮਲ ਸਨ। ਇਨ੍ਹਾਂ ਚਾਰ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ: ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸਾਲ ਦੱਖਣੀ ਅਫਰੀਕਾ ਵੀ ਇਸ ਗਰੁੱਪ 'ਚ ਸ਼ਾਮਲ ਹੋ ਗਿਆ ਹੈ।
ਪਹਿਲੇ ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ। ਆਲਮੀ ਰਾਜਨੀਤੀ ਵਿੱਚ ਉਸਦੇ ਆਰਥਿਕ ਨਜ਼ਰੀਏ ਅਤੇ ਸਰਗਰਮੀ ਨੇ ਇਸ ਸਮੂਹ ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਬ੍ਰਿਕਸ ਦਾ ਗਠਨ ਪੱਛਮ ਦੀ ਆਰਥਿਕ ਅਤੇ ਰਾਜਨੀਤਕ ਅਜਾਰੇਦਾਰੀ ਨੂੰ ਚੁਣੌਤੀ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਇਸ ਦੇ ਮੈਂਬਰ ਇਸ ਦੀਆਂ ਤਰਜੀਹਾਂ ਤੈਅ ਕਰਨ ਲਈ ਹਰ ਸਾਲ ਇੱਕ ਸੰਮੇਲਨ ਆਯੋਜਿਤ ਕਰਦੇ ਹਨ।
ਪਿਛਲੇ ਸਾਲ ਤੱਕ ਬ੍ਰਿਕਸ ਦੇ 5 ਮੈਂਬਰ ਸਨ ਪਰ ਇਸ ਸਾਲ ਜਨਵਰੀ ਵਿੱਚ ਮਿਸਰ, ਇਥੋਪੀਆ, ਯੂਏਈ ਅਤੇ ਈਰਾਨ ਦੇ ਸ਼ਾਮਲ ਹੋਣ ਨਾਲ ਇਹ ਗਿਣਤੀ ਵੱਧ ਕੇ 9 ਹੋ ਗਈ ਹੈ।
ਇਸ ਸਾਲ ਰੂਸ ਦੇ ਕਜ਼ਾਨ ਵਿੱਚ ਹੋਣ ਜਾ ਰਹੀ 16ਵੀਂ ਬ੍ਰਿਕਸ ਕਾਨਫਰੰਸ ਵਿੱਚ ਬ੍ਰਿਕਸ ਦੇ ਮੈਂਬਰਾਂ ਦੀ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ। ਕਿਉਂਕਿ ਕਜ਼ਾਨ ਵਿੱਚ 30 ਤੋਂ ਵੱਧ ਦੇਸ਼ਾਂ ਦੇ ਨੇਤਾ ਇਕੱਠੇ ਹੋਏ ਹਨ।