ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸਤੰਬਰ ਚ ਰੂਸ ਗਏ ਸਨ। ਉਸ ਸਮੇਂ ਚੀਨ ਦੇ ਐਨਐਸਏ ਅਤੇ ਵਿਦੇਸ਼ ਮੰਤਰੀ ਵੀ ਉਥੇ ਸਨ। ਅਜੀਤ ਡੋਭਾਲ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਡੋਭਾਲ ਅਤੇ ਵਾਂਗ ਯੀ ਨਾਲ ਰੂਸ ਦੇ ਸੇਂਟ ਪੀਟਰਸਬਰਗ ਚ ਗੱਲਬਾਤ ਵੀ ਕੀਤੀ, ਜਿਸ ਚ ਵਿਵਾਦ ਦਾ ਛੇਤੀ ਹੱਲ ਕੱਢਣ ਤੇ ਧਿਆਨ ਦਿੱਤਾ ਗਿਆ। ਦੋਵੇਂ ਧਿਰਾਂ ਪੂਰਬੀ ਲੱਦਾਖ ਦੇ ਫ੍ਰੀਕਸ਼ਨ ਪੁਆਇੰਟਾਂ ਤੋਂ ਪੂਰੀ ਤਰ੍ਹਾਂ ਫੌਜੀ ਵਾਪਸੀ ਲਈ ਤੁਰੰਤ ਯਤਨ ਕਰਨ ਲਈ ਸਹਿਮਤ ਹੋਈਆਂ ਸਨ।
ਰੂਸ ਦੇ ਕਜ਼ਾਨ ਚ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਸਮਝੌਤੇ ਤੇ ਦਸਤਖਤ ਕੀਤੇ ਗਏ ਹਨ। LAC ਤੇ ਗਸ਼ਤ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸੰਭਾਵਿਤ ਮੁਲਾਕਾਤ ਤੋਂ ਪਹਿਲਾਂ ਪੂਰਬੀ ਲੱਦਾਖ ਚ ਚੱਲ ਰਹੇ ਫੌਜੀ ਰੁਕਾਵਟ ਨੂੰ ਸੁਲਝਾਉਣ ਦੀ ਦਿਸ਼ਾ ਚ ਵੱਡੀ ਸਫਲਤਾ ਦੇ ਰੂਪ ਚ ਦੇਖਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਖੁਦ ਸਮਝੌਤੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਐਲਏਸੀ ਤੇ ਗਸ਼ਤ ਦੇ ਮਾਮਲੇ ਚ 2020 ਤੋਂ ਪਹਿਲਾਂ ਦੀ ਸਥਿਤੀ ਚ ਪਰਤਣਗੇ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਤਣਾਅ ਕੁਝ ਹੱਦ ਤੱਕ ਘੱਟ ਹੋਵੇਗਾ।
Latest Videos
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ