ਰਾਜਿੰਦਰ ਗੁਪਤਾ ਦਾ ਰਾਜ ਸਭਾ ਸੀਟ ਲਈ ਰਸਤਾ ਸਾਫ਼, 3 ਆਜ਼ਾਦ ਉਮੀਦਵਾਰਾਂ ਦੇ ਪਰਚੇ ਰੱਦ
ਸਾਰੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਨੂੰ ਚੋਣ ਨਿਰੀਖਕ ਨੇ ਕਿਸੇ ਕਮੀਂ ਕਾਰਨ ਰੱਦ ਕਰ ਦਿੱਤਾ ਹੈ ਤੇ ਹੁਣ ਰਾਜਿੰਦਰ ਗੁਪਤਾ ਦੇ ਸਾਹਮਣੇ ਉਨ੍ਹਾਂ ਦੀ ਪਤਨੀ ਚੋਣ ਮੈਦਾਨ 'ਚ ਹਨ। ਉਹ ਵੀ ਨਾਮਜ਼ਦਗੀ ਪੱਤਰ ਵਾਪਸ ਲੈ ਲੈਂਦੇ ਹਨ ਤਾਂ ਵੋਟਿੰਗ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਤੋਂ ਰਾਜ ਸਭਾ ਸੀਟ ਦੂਰ ਨਹੀਂ।
ਪੰਜਾਬ ਦੀ ਰਾਜ ਸਭਾ ਸੀਟ ਲਈ ਰਜਿੰਦਰ ਗੁਪਤਾ ਦਾ ਰਸਤਾ ਸਾਫ਼ ਹੋ ਗਿਆ ਹੈ। ਉਨ੍ਹਾਂ ਦੇ ਸਾਹਮਣੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ। ਤਿੰਨ ਆਜ਼ਾਦ ਉਮੀਦਵਾਰਾਂ ਤੋਂ ਇਲਾਵਾ ਰਜਿੰਦਰ ਗੁਪਤਾ ਦੀ ਪਤਨੀ ਨੇ ਨਾਮਜ਼ਦਗੀ ਪਰਚਾ ਦਾਖਲ ਕੀਤਾ ਸੀ।
ਸਾਰੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਨੂੰ ਚੋਣ ਨਿਰੀਖਕ ਨੇ ਕਿਸੇ ਕਮੀਂ ਕਾਰਨ ਰੱਦ ਕਰ ਦਿੱਤਾ ਹੈ ਤੇ ਹੁਣ ਰਾਜਿੰਦਰ ਗੁਪਤਾ ਦੇ ਸਾਹਮਣੇ ਉਨ੍ਹਾਂ ਦੀ ਪਤਨੀ ਚੋਣ ਮੈਦਾਨ ‘ਚ ਹਨ। ਉਹ ਵੀ ਨਾਮਜ਼ਦਗੀ ਪੱਤਰ ਵਾਪਸ ਲੈ ਲੈਂਦੇ ਹਨ ਤਾਂ ਵੋਟਿੰਗ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਤੋਂ ਰਾਜ ਸਭਾ ਸੀਟ ਦੂਰ ਨਹੀਂ।
ਉਨ੍ਹਾਂ ਨੇ ਖਿਲਾਫ਼ ਮਹਾਰਾਸ਼ਟਰ ਦੇ ਸਾਂਗਲੀ ਦੇ ਪ੍ਰਭਾਕਰ ਦਾਦਾ ਤੇ ਹੈਦਰਾਬਾਦ ਦੇ ਕ੍ਰਾਂਤੀ ਸਯਾਨਾ ਨੇ ਨਾਮਜ਼ਦਗੀ ਦਾਖਲ ਕੀਤੀ ਸੀ। ਇਸ ਤੋਂ ਇਲਾਵਾ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਵਨੀਤ ਚਤੁਰਵੇਦੀ ਨੇ ‘ਆਪ’ ਵਿਧਾਇਕਾਂ ਦੇ ਸਮਰਥਨ ਹੋਣ ਦੀ ਗੱਲ ਕਹਿ ਕੇ ਨਾਮਜ਼ਦਗੀ ਦਾਖਲ ਕੀਤੀ ਸੀ। ਇਨ੍ਹਾਂ ਸਾਰਿਆਂ ਦੇ ਨਾਮਜ਼ਦਗੀ ਪੱਤਰ ਕੋਈ ਨਾ ਕੋਈ ਕਮੀਂ ਹੋਣ ਕਾਰਨ ਰੱਦ ਹੋ ਗਏ ਹਨ।
ਕੌਣ ਹਨ ਰਜਿੰਦਰ ਗੁਪਤਾ?
ਰਾਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਲੋਕਾਂਚੋਂ ਇੱਕ ਹਨ। 2025ਚ ਉਨ੍ਹਾਂਦੀ ਕੁੱਲ ਜਾਇਦਾਦ $1.2 ਬਿਲੀਅਨਯਾਨੀਲਗਭਗ₹10,000ਕਰੋੜ ਹੋਣ ਦਾ ਅਨੁਮਾਨ ਹੈ। ਗੁਪਤਾ ਦਾ ਜਨਮ ਬਠਿੰਡਾਚ ਕਪਾਹ ਵਪਾਰੀ ਨੋਹਰ ਚੰਦ ਦੇ ਘਰ ਹੋਇਆ ਸੀ। ਇੱਕਸਾਧਾਰਨਪਿਛੋਕੜ ਤੋਂ ਆਉਣ ਵਾਲੇ, ਰਾਜਿੰਦਰ ਗੁਪਤਾ ਨੇ ਕਈ ਪ੍ਰਸ਼ਾਸਨਾਂਚ ਮਹੱਤਵਪੂਰਨ ਸਰਕਾਰੀ ਅਹੁਦਿਆਂ ਤੇ ਰਹਿ ਕੇ ਰਾਜਨੀਤੀ ਵਿੱਚ ਆਪਣੀ ਪਛਾਣ ਬਣਾਈ ਹੈ।
ਇਹਨਾਂ ਕੰਪਨੀਆਂ ਦੇ ਮਾਲਕ
ਰਾਜਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ ਦੀ ਪ੍ਰਮੁੱਖ ਕੰਪਨੀ, ਟ੍ਰਾਈਡੈਂਟ ਲਿਮਟਿਡ ਦੇ ਸੰਸਥਾਪਕ ਹਨ ਤੇ ਪਹਿਲੀ ਪੀੜ੍ਹੀ ਦੇ ਕਾਰੋਬਾਰੀ ਹਨ। ਉਨ੍ਹਾਂ ਨੂੰ 2007 ‘ਚ ਤਤਕਾਲੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੁਆਰਾ ਵਪਾਰ ਤੇ ਉਦਯੋਗ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। 2022ਚ, ਗੁਪਤਾ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਵਰਤਮਾਨਚ ਸਮੂਹ ਦੇ ਆਨਰੇਰੀ ਚੇਅਰਮੈਨ ਹਨ।
ਇਹ ਵੀ ਪੜ੍ਹੋ
ਉਹ ਲੁਧਿਆਣਾ ਸਥਿਤ ਟ੍ਰਾਈਡੈਂਟ ਗਰੁੱਪ ਦੇ ਵੀ ਮਾਲਕ ਹਨ, ਜੋ ਕਿ ਟੈਕਸਟਾਈਲ, ਕਾਗਜ਼ ਤੇ ਰਸਾਇਣਕ ਖੇਤਰਾਂਚ ਕੰਮ ਕਰਦਾ ਹੈ, ਜਿਸਚ ਪੰਜਾਬ ਤੇ ਮੱਧ ਪ੍ਰਦੇਸ਼ਚ ਨਿਰਮਾਣ ਸਹੂਲਤਾਂ ਹਨ। ਰਾਜਿੰਦਰ ਗੁਪਤਾ ਪਹਿਲਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰਾਂਚ ਅਹੁਦਿਆਂ ਤੇ ਰਹਿ ਚੁੱਕੇ ਹਨ। ਗੁਪਤਾ ਨੇ 2012 ਤੋਂ 2022 ਤੱਕ ਕਾਂਗਰਸ (2012-2017) ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ (2017-2022) ਦੋਵਾਂ ਸਰਕਾਰਾਂ ਅਧੀਨ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ ਹੈ।


