ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਕਾਰਵਾਈ ਤੇਜ਼, ਪੰਜਾਬ ਪੁਲਿਸ ਨੇ ਕਾਗਜ਼ਾ ਨੂੰ ਲੈ ਕੇ ਚਲਾਈ ਮੁਹਿੰਮ
ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਹਰ ਥਾਣੇ ਦੇ ਅਧੀਨ ਪੈਂਦੇ ਟਰੈਵਲ ਏਜੰਟਾਂ ਦੇ ਆਫਿਸ ਇਮਰੀਗੇਸ਼ਨ ਸੈਂਟਰ ਦੀ ਕੀਤੀ ਗਈ ਚੈਕਿੰਗ ਤਾਂ ਕਿ ਨੌਜਵਾਨਾਂ ਨੂੰ ਗਲਤ ਤਰੀਕਿਆਂ ਦੇ ਨਾਲ ਵਿਦੇਸ਼ ਵਿੱਚ ਨਾ ਭੇਜਿਆ ਜਾਵੇ। ਇਸ ਤਰ੍ਹਾਂ ਦਾ ਕੰਮ ਜੋ ਕਰੇਗਾ, ਉਸ ਦੇ ਖਿਲਾਫ਼ ਬਠਿੰਡਾ ਪੁਲਿਸ ਸਖ਼ਤ ਕਾਰਵਾਈ ਕਰੇਗੀ।

Action Against Fake Travel Agents: ਬਠਿੰਡਾ ਪੁਲਿਸ ਨੇ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਮੁਹਿੰਮ ਚਲਾਈ ਹੈ। ਇਸ ਦੇ ਤਹਿਤ ਸ਼ਹਿਰ ਦੇ ਸਾਰੇ ਟਰੈਲਵ ਏੇਜੰਟਾਂ ਦੇ ਕਾਗਜ਼ ਪੱਤਰਾਂ ਚੈਕ ਕੀਤੇ ਜਾ ਰਹੇ ਹਨ। ਇਹ ਚੈਕਿੰਗ ਕਰਨ ਪਿੱਛੇ ਪੁਲਿਸ ਦਾ ਮੰਨਤਵ ਹੈ ਕਿ ਨੌਜਵਾਨਾਂ ਨੂੰ ਗਲਤ ਤਰੀਕਿਆਂ ਦੇ ਨਾਲ ਵਿਦੇਸ਼ ਭੇਜਣ ਦੇ ਕੰਮਾਂ ਨੂੰ ਰੋਕਿਆ ਜਾਵੇ। ਇਸ ਤਰ੍ਹਾਂ ਦੇ ਕੰਮ ਦੇ ਖਿਲਾਫ਼ ਬਠਿੰਡਾ ਪੁਲਿਸ ਸਖ਼ਤ ਕਾਰਵਾਈ ਜਾਰੀ ਰੱਖੇਗੀ।
ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਹਰ ਥਾਣੇ ਦੇ ਅਧੀਨ ਪੈਂਦੇ ਟਰੈਵਲ ਏਜੰਟਾਂ ਦੇ ਆਫਿਸ ਇਮਰੀਗੇਸ਼ਨ ਸੈਂਟਰ ਦੀ ਕੀਤੀ ਗਈ ਚੈਕਿੰਗ ਤਾਂ ਕਿ ਨੌਜਵਾਨਾਂ ਨੂੰ ਗਲਤ ਤਰੀਕਿਆਂ ਦੇ ਨਾਲ ਵਿਦੇਸ਼ ਵਿੱਚ ਨਾ ਭੇਜਿਆ ਜਾਵੇ। ਇਸ ਤਰ੍ਹਾਂ ਦਾ ਕੰਮ ਜੋ ਕਰੇਗਾ, ਉਸ ਦੇ ਖਿਲਾਫ਼ ਬਠਿੰਡਾ ਪੁਲਿਸ ਸਖ਼ਤ ਕਾਰਵਾਈ ਕਰੇਗੀ।
ਬਠਿੰਡਾ ਜ਼ਿਲ੍ਹੇ ‘ਚ 350 ਟਰੈਵਲ ਏਜੰਟ
ਬਠਿੰਡਾ ਜ਼ਿਲ੍ਹੇ ਦੇ ਵਿੱਚ 350 ਦੇ ਕਰੀਬ ਟਰੈਵਲ ਏਜੰਟ ਇਮਰੀਗੇਸ਼ਨ ਸੈਂਟਰ ਖੁੱਲੇ ਹੋਏ ਹਨ, ਜਿਨ੍ਹਾਂ ਦੀ ਚੈਕਿੰਗ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਅਫਸਰਾਂ ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਹਰ ਸੈਂਟਰ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਸ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾ ਰਹੇ ਹਨ ਕਿ ਇਹ ਰਜਿਸਟਰ ਹੈ ਜਾਂ ਨਹੀਂ। ਇਸ ਦੌਰਾਨ ਜੋ ਰਜਿਸਟਰ ਨਹੀਂ ਹੋਵੇਗਾ ਤਾਂ ਕਾਰਵਾਈ ਹੋਵੇਗੀ।
ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜਰੂਰਤ ਹੈ, ਜੇ ਕਿਥੇ ਤੁਸੀਂ ਵਿਦੇਸ਼ ਜਾਣਾ ਹੈ, ਫਾਈਲ ਲਗਾਉਣੀ ਹੈ, ਤਾਂ ਸਭ ਤੋਂ ਪਹਿਲਾਂ ਟਰੈਵਲ ਏਜੰਟ ਦੀ ਫਰਮ ਚੈੱਕ ਕਰੋ। ਉਹ ਰਜਿਸਟਰਡ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਆਪਣੀ ਫਾਈਲ ਲਗਾਓ ਅਤੇ ਨਾਲ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਟਰੈਵਲ ਏਜੈਂਟ ਤੁਹਾਡੇ ਨਾਲ ਧੋਖਾਧੜੀ ਕਰ ਰਿਹਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਵੋ। ਪੁਲਿਸ ਦੀ ਕੋਸ਼ਿਸ਼ ਹੈ ਕਿ ਨੌਜਵਾਨਾਂ ਦੇ ਨਾਲ ਹੋ ਰਹੀ ਵਿਦੇਸ਼ਾਂ ਦੇ ਵਿੱਚ ਠੱਗੀ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ
ਪੰਜਾਬ ਸਰਕਾਰ ਵੱਲੋਂ ਸਖ਼ਤ ਹਿਦਾਇਤਾਂ
ਬਠਿੰਡਾ ਜ਼ਿਲ੍ਹੇ ਦੇ ਵਿੱਚ ਲਗਭਗ 18 ਦੇ ਕਰੀਬ ਥਾਣਿਆਂ ਦੇ ਮੁਖੀ ਐਸਐਚਓ ਨੂੰ ਐਸਐਸਪੀ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਹਦਾਇਤ ਦਿੱਤੀ ਗਈ ਹੈ ਕਿ ਥਾਣਿਆਂ ਦੇ ਅਧੀਨ ਪੈਂਦੇ ਸਾਰੇ ਇਮੀਗ੍ਰੇਸ਼ਨ ਸੈਂਟਰ ਟਰੈਵਲ ਏਜੰਟਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ। ਕੋਈ ਗਲਤ ਪਾਇਆ ਜਾਂਦਾ ਹੈ ਤਾਂ ਤੁਰੰਤ ਉਸ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਪੰਜਾਬ ਸਰਕਾਰ ਦੀ ਹਿਦਾਇਤ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਦੇ ਨਾਲ ਜੋ ਟਰੈਵਲ ਏਜੰਟ ਵਿਦੇਸ ਭੇਜਣ ਦੇ ਨਾਂ ਤੇ ਠੱਗੀ ਮਾਰਦੇ ਹਨ ਗਲਤ ਤਰੀਕਿਆਂ ਦੇ ਨਾਲ ਵਿਦੇਸ਼ ਦੇ ਦੰਦੇ ਹਨ ਹੁਣ ਉਹਨਾਂ ਨੂੰ ਰੋਕਿਆ ਜਾਵੇ। ਇਸ ਦੇ ਨਾਲ ਹੀ ਗਲਤ ਅਨਸਰਾਂ ‘ਤੇ ਕਾਰਵਾਈ ਕੀਤੀ ਜਾਵੇ।