“ਮੈਂ ਵਿਰੋਧੀਆਂ ਦੀਆਂ ਜੜ੍ਹਾਂ ‘ਚ ਬੈਠ ਜਾਵਾਂਗਾ”, ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੋਗਾ ਰੈਲੀ ‘ਚ ਗਰਜੇ CM ਮਾਨ
CM Mann Moga Rally: ਮੋਗਾ ਵਿਖੇ ਆਮ ਆਦਮੀ ਪਾਰਟੀ (AAP) ਦੀ ਨਸ਼ਾ ਵਿਰੋਧੀ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਿਹਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਤੁਰੰਤ ਬਾਅਦ ਹੈਲੀਕਾਪਟਰ ਰਾਹੀਂ ਰੈਲੀ ਵਿੱਚ ਪਹੁੰਚੇ ਸੀਐਮ ਮਾਨ ਨੇ ਐਲਾਨ ਕੀਤਾ ਕਿ ਉਹ ਕਿਤੇ ਨਹੀਂ ਜਾਣ ਵਾਲੇ, ਸਗੋਂ ਉਹ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਜੜ੍ਹਾਂ ਵਿੱਚ ਬੈਠਣਗੇ।
ਮੋਗਾ ਵਿਖੇ ਆਮ ਆਦਮੀ ਪਾਰਟੀ (AAP) ਦੀ ਨਸ਼ਾ ਵਿਰੋਧੀ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਿਹਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਤੁਰੰਤ ਬਾਅਦ ਹੈਲੀਕਾਪਟਰ ਰਾਹੀਂ ਰੈਲੀ ਵਿੱਚ ਪਹੁੰਚੇ ਸੀਐਮ ਮਾਨ ਨੇ ਐਲਾਨ ਕੀਤਾ ਕਿ ਉਹ ਕਿਤੇ ਨਹੀਂ ਜਾਣ ਵਾਲੇ, ਸਗੋਂ ਉਹ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਜੜ੍ਹਾਂ ਵਿੱਚ ਬੈਠਣਗੇ।
ਵਿਰੋਧੀਆਂ ਨੂੰ ਜਵਾਬ ਅਤੇ ਨਸ਼ਾ ਤਸਕਰੀ ‘ਤੇ ਵਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਖਿਡਾਰੀ ਦੁਨੀਆ ਭਰ ਵਿੱਚ ਮਸ਼ਹੂਰ ਹੁੰਦੇ ਸਨ, ਪਰ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ‘ਟੀਕੇ ਵਾਲਾ ਪੰਜਾਬ’ ਬਣਾ ਦਿੱਤਾ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਉਨ੍ਹਾਂ ਨੂੰ ਲੋਕਾਂ ਦਾ ਕਾਤਲ ਦੱਸਦਿਆਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਵਿੱਚ ਚਿੱਟਾ ਭੇਜ ਦਿੱਤਾ ਹੈ। ਮਾਨ ਨੇ ਕਿਹਾ ਕਿ ਅਦਾਲਤ ਤੋਂ ਜ਼ਮਾਨਤ ਮਿਲ ਸਕਦੀ ਹੈ, ਪਰ ਉੱਪਰ ਵਾਲੇ ਦੀ ਦਰਗਾਹ ਤੋਂ ਸਜ਼ਾ ਜ਼ਰੂਰ ਮਿਲੇਗੀ।
ਅੱਜ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਸੂਬੇ ‘ਚੋਂ ਨਸ਼ੇ ਦੇ ਖ਼ਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ 2.0’ ਮੁਹਿੰਮ ਤਹਿਤ ਰੱਖੇ ਸਮਾਗਮ ‘ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਸ਼ਿਰਕਤ ਕੀਤੀ। ਪੰਜਾਬ ਦੀ ਪਵਿੱਤਰ ਧਰਤੀ ਤੋਂ ਡਰੱਗਜ਼ ਦੇ ਖ਼ਾਤਮੇ ਵਿੱਚ ਯੋਗਦਾਨ ਪਾਉਣ ਅਤੇ ਇਸ ਭੈੜੀ ਅਲਾਮਤ ਤੋਂ ਦੂਰ ਰਹਿਣ ਲਈ ਸਭ ਨੂੰ ਸਹੁੰ pic.twitter.com/BC66t8UsUs
— Bhagwant Mann (@BhagwantMann) February 16, 2026
ਭਾਸ਼ਣ ਦੀਆਂ ਮੁੱਖ ਗੱਲਾਂ:
ਸਰਕਾਰੀ ਗੱਡੀਆਂ ਰਾਹੀਂ ਤਸਕਰੀ: ਸੀਐਮ ਨੇ ਇਲਜ਼ਾਮ ਲਗਾਇਆ ਕਿ 2022 ਤੋਂ ਪਹਿਲਾਂ ਸਰਕਾਰੀ ਗੱਡੀਆਂ ਵਿੱਚ ਨਸ਼ਾ ਤਸਕਰੀ ਹੁੰਦੀ ਸੀ ਅਤੇ ਪੁਲਿਸ ਨੂੰ ਫੋਨ ਆਉਂਦੇ ਸਨ ਕਿ ਇਨ੍ਹਾਂ ਗੱਡੀਆਂ ਨੂੰ ਨਾ ਰੋਕਿਆ ਜਾਵੇ।
ਨਸ਼ਾ ਮੁਕਤੀ ਲਈ ਰਿਸਰਚ: ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਨੇ ਰਿਸਰਚ ਕਰਕੇ ਪਲਾਨਿੰਗ ਬਣਾਈ। ਪਹਿਲਾਂ ਨਸ਼ਾ ਛੁਡਾਊ ਕੇਂਦਰ ਬਣਾਏ ਗਏ, ਫਿਰ ਤਸਕਰ ਫੜੇ ਗਏ ਅਤੇ ਹੁਣ ਉਨ੍ਹਾਂ ਦੇ ਬੰਗਲਿਆਂ ‘ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ
ਹਿੱਸੇਦਾਰੀ ‘ਤੇ ਕਟਾਕਸ਼: ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਆਗੂ ਤਾਂ ਸਮੋਸਿਆਂ ਦੀ ਰੇਹੜੀ ਵਾਲਿਆਂ ਤੋਂ ਵੀ ਹਿੱਸਾ ਮੰਗਦੇ ਸਨ, ਜਦਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਕਰ ਰਹੀ ਹੈ।
ਆਓ ਪੰਜਾਬ ‘ਚ ਜ਼ਿੰਦਗੀ ਜ਼ਿੰਦਾਬਾਦ ਕਰੀਏ!
ਮੋਗਾ ਵਿਖੇ ਯੁੱਧ ਨਸ਼ਿਆਂ ਵਿਰੁੱਧ 2.0 ਰੈਲੀ ‘ਚ CM @BhagwantMann ਨੇ ਦਿੱਤਾ ਸੱਦਾ 🔹 ਨਹਿਰੀ ਪਾਣੀ ਦੀ ਪਹੁੰਚ ਅਤੇ ਖੇਤੀ ਲਈ ਦਿਨ ‘ਚ ਨਿਰਵਿਘਨ ਬਿਜਲੀ ਦਾ ਕੀਤਾ ਜ਼ਿਕਰ 🔹 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਦੁੱਖਾਂ ਦੇ ਹੱਲ ਕਰਨ ਦੀ ਕਾਮਯਾਬੀ ‘ਤੇ ਪ੍ਰਗਟਾਈ ਤਸੱਲੀ pic.twitter.com/kXOKv3tXty — AAP Punjab (@AAPPunjab) February 16, 2026
ਅਰਵਿੰਦ ਕੇਜਰੀਵਾਲ ਦਾ ਸੰਬੋਧਨ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਤੋਂ ਡਰਦੇ ਸਨ, ਪਰ ਹੁਣ ਸਰਕਾਰ ਦੀ ਸਖ਼ਤ ਕਾਰਵਾਈ ਕਾਰਨ ਜਨਤਾ ਦਾ ਪੁਲਿਸ ਅਤੇ ਪ੍ਰਸ਼ਾਸਨ ‘ਤੇ ਵਿਸ਼ਵਾਸ ਵਧਿਆ ਹੈ।
ਵਾਰਡ ਤੇ ਪਿੰਡ ਕਮੇਟੀਆਂ: ਕੇਜਰੀਵਾਲ ਨੇ ਕਿਹਾ ਕਿ ਹਰ ਪਿੰਡ ਅਤੇ ਵਾਰਡ ਵਿੱਚ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਵੀਡੀਸੀ (VDC) ਮੈਂਬਰਾਂ ਦੇ ਮੋਬਾਈਲ ਵਿੱਚ ਐਪ ਹੋਵੇਗੀ ਜਿਸ ਰਾਹੀਂ ਉਹ ਗੁਪਤ ਜਾਣਕਾਰੀ ਦੇ ਸਕਣਗੇ।
60 ਹਜ਼ਾਰ ਨੌਕਰੀਆਂ: ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਹੁਣ ਤੱਕ 60 ਹਜ਼ਾਰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਅਤੇ ਹਰ ਪਿੰਡ ਵਿੱਚ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਮੋਗਾ ਚ ਯੁੱਧ ਨਸ਼ਿਆਂ ਵਿਰੁੱਧ 2.0 ਦੌਰਾਨ @ArvindKejriwal ਜੀ ਦਾ ਸਪੱਸ਼ਟ ਸੰਦੇਸ਼ ਹੈ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਦਿਓ, ਨਸ਼ਾ ਪੀੜਤਾਂ ਨੂੰ ਮੁਫ਼ਤ ਇਲਾਜ ਵੱਲ ਲੈ ਕੇ ਆਓ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਦੇ ਲਈ ਐਪ ਨਾਲ ਜਾਣਕਾਰੀ ਸਾਂਝੀ ਕਰੋ। ਤੁਹਾਡੀ ਪਹਿਚਾਣ ਗੁਪਤ ਰੱਖੀ pic.twitter.com/hCHf203Ew7
— Adv Harpal Singh Cheema (@HarpalCheemaMLA) February 16, 2026
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਐਲਾਨ
ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 2025 ਵਿੱਚ ਪੰਜਾਬ ਵਿੱਚ 2046 ਕਿਲੋ ਚਿੱਟਾ ਫੜਿਆ ਗਿਆ, ਜਦਕਿ ਗੁਜਰਾਤ ਵਿੱਚ ਸਿਰਫ਼ 146 ਕਿਲੋ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਗੁਜਰਾਤ ਵਿੱਚ ਸਰਹੱਦ ਪਾਰੋਂ ਨਸ਼ਾ ਰੁਕ ਸਕਦਾ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।


