AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਤਲਾਕ ਤੋਂ ਬਾਅਦ ਪਿਆਰ, ਵਿਆਹ ਦੀ ਜ਼ਿੱਦ ਅਤੇ ਪਟਿਆਲਾ ਦੇ ਨੀਲੇ ਡਰੱਮ ਕਾਂਡ ਦੀ ਕਹਾਣੀ, ਆਖਰੀ ਫੋਨ ਕਾਲ ਤੋਂ ਆਸ਼ਿਕ ਵਿਰਾਟ ਗ੍ਰਿਫ਼ਤਾਰ, ਦੱਸਿਆ ਨੇਹਾ ਨੂੰ ਕਿਉਂ ਮਾਰਿਆ

Patiala Blue Drum Case Solved: ਪਟਿਆਲਾ ਵਿੱਚ ਮੇਰਠ ਵਰਗਾ ਨੀਲੇ ਡਰੱਮ ਮਰਡਰ ਕੇਸ ਸਾਹਮਣੇ ਆਇਆ ਸੀ। ਇੱਥੇ ਇੱਕ ਡਰੱਮ ਵਿੱਚ ਪੈਕ ਕੀਤੀ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ। ਇਹ ਪੂਰੀ ਕਹਾਣੀ ਜੋ ਸਾਹਮਣੇ ਆਈ ਹੈ, ਉਹ ਕਾਫੀ ਹਿਲਾ ਦੇਣ ਵਾਲੀ ਹੈ। ਆਖਿਰ ਉਹ ਕੁੜੀ ਕੌਣ ਸੀ ਅਤੇ ਕਿਸ ਨੇ ਉਸ ਨਾਲ ਇਹ ਕੀਤਾ, ਆਓ ਜਾਣਦੇ ਹਾਂ ਸਾਰੀ ਜਾਣਕਾਰੀ ਵਿਸਥਾਰ ਨਾਲ...

ਤਲਾਕ ਤੋਂ ਬਾਅਦ ਪਿਆਰ, ਵਿਆਹ ਦੀ ਜ਼ਿੱਦ ਅਤੇ ਪਟਿਆਲਾ ਦੇ ਨੀਲੇ ਡਰੱਮ ਕਾਂਡ ਦੀ ਕਹਾਣੀ, ਆਖਰੀ ਫੋਨ ਕਾਲ ਤੋਂ ਆਸ਼ਿਕ ਵਿਰਾਟ ਗ੍ਰਿਫ਼ਤਾਰ, ਦੱਸਿਆ ਨੇਹਾ ਨੂੰ ਕਿਉਂ ਮਾਰਿਆ
ਪਟਿਆਲਾ ਨੀਲਾ ਡਰੱਮ ਕਾਂਡ
inderpal-singh
| Updated On: 01 Jun 2026 11:37 AM IST
Share

Patiala News: 26 ਮਈ ਨੂੰ ਪੰਜਾਬ ਦੇ ਪਟਿਆਲਾ ਵਿੱਚ ਸਰਹੱਦ ਬਾਈਪਾਸ ਸਥਿਤ ਡੀਸੀਡਬਲਯੂ (DCW) ਓਵਰਬ੍ਰਿਜ ਦੇ ਨੇੜੇ ਝਾੜੀਆਂ ਵਿੱਚ ਮਿਲੇ ਇੱਕ ਨੀਲੇ ਡਰੱਮ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਸੀ। ਇਸ ਡਰੱਮ ਦੇ ਅੰਦਰੋਂ ਇੱਕ ਨੌਜਵਾਨ ਕੁੜੀ ਦੀ ਲਾਸ਼ ਬਰਾਮਦ ਹੋਈ ਸੀ। ਆਖਿਰ ਉਹ ਕੁੜੀ ਕੌਣ ਸੀ ਅਤੇ ਉਸ ਦਾ ਇਹ ਹਾਲ ਕਿੰਨੇ ਕੀਤਾ ਗਿਆ—ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਆਖਿਰਕਾਰ ਮਿਲ ਗਏ ਹਨ। ਇਹ ਲਾਸ਼ 15 ਸਾਲ ਦੀ ਨੇਹਾ ਦੀ ਸੀ। ਨੇਹਾ ਦੀ ਹੱਤਿਆ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੇ ਪ੍ਰੇਮੀ ਵਿਰਾਟ ਨੇ ਗਲਾ ਘੁੱਟ ਕੇ ਕੀਤੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਉੱਤਰ ਪ੍ਰਦੇਸ਼ ਭੱਜਣ ਤੋਂ ਠੀਕ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।

ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਪੀੜਤ ਪਰਿਵਾਰ ਪਿਛਲੇ 25 ਸਾਲਾਂ ਤੋਂ ਪਟਿਆਲਾ ਵਿੱਚ ਰਹਿ ਰਿਹਾ ਹੈ। ਮ੍ਰਿਤਕਾ ਨੇਹਾ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ, ਪਰ ਆਪਸੀ ਅਣਬਣ ਕਾਰਨ ਡੇਢ ਸਾਲ ਬਾਅਦ ਹੀ ਉਸਦਾ ਤਲਾਕ ਹੋ ਗਿਆ ਅਤੇ ਉਹ ਆਪਣੇ ਮਾਤਾ-ਪਿਤਾ ਦੇ ਘਰ ਵਾਪਸ ਆ ਗਈ। ਇਸ ਦੌਰਾਨ ਕਰੀਬ ਡੇਢ ਸਾਲ ਪਹਿਲਾਂ ਮਾਰਕੀਟ ਵਿੱਚ ਉਸਦੀ ਮੁਲਾਕਾਤ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਰਹਿਣ ਵਾਲੇ ਵਿਰਾਟ ਨਾਲ ਹੋਈ, ਜੋ ਪਟਿਆਲਾ ਵਿੱਚ ਮਜ਼ਦੂਰੀ ਕਰਦਾ ਸੀ। ਵਿਰਾਟ ਦੀ ਪਤਨੀ ਦੀ ਦੋ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਸਦੇ ਦੋ ਬੱਚੇ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਸਨ। ਹੌਲੀ-ਹੌਲੀ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ।

ਵਿਆਹ ਦੀ ਜ਼ਿੱਦ ਬਣੀ ਮੌਤ ਦੀ ਵਜ੍ਹਾ

ਨੇਹਾ ਲਗਾਤਾਰ ਵਿਰਾਟ ਤੇ ਵਿਆਹ ਕਰਨ ਅਤੇ ਪਤਨੀ ਦਾ ਦਰਜਾ ਦੇਣ ਦਾ ਦਬਾਅ ਬਣਾ ਰਹੀ ਸੀ, ਪਰ ਵਿਰਾਟ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਨਹੀਂ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਅਕਸਰ ਝਗੜੇ ਹੋਣ ਲੱਗੇ ਸਨ। 25 ਮਈ ਦੀ ਰਾਤ ਵਿਰਾਟ ਨੇ ਨੇਹਾ ਨੂੰ ਮਿਲਣ ਲਈ ਆਪਣੇ ਕਮਰੇ ਤੇ ਬੁਲਾਇਆ। ਇੱਥੇ ਫਿਰ ਵਿਆਹ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਗੁੱਸੇ ਵਿੱਚ ਆ ਕੇ ਵਿਰਾਟ ਨੇ ਨੇਹਾ ਦਾ ਗਲਾ ਘੁੱਟ ਦਿੱਤਾ ਅਤੇ ਉਸਨੂੰ ਤਦ ਤੱਕ ਨਹੀਂ ਛੱਡਿਆ ਜਦੋਂ ਤੱਕ ਉਹ ਮਰ ਨਹੀਂ ਗਈ।

1,000 ਰੁਪਏ ਦਾ ਡਰੱਮ ਖਰੀਦਿਆ, ਈ-ਰਿਕਸ਼ਾ ‘ਤੇ ਠਿਕਾਣੇ ਲਗਾਈ ਲਾਸ਼

ਹੱਤਿਆ ਤੋਂ ਬਾਅਦ ਲਾਸ਼ ਨੂੰ ਛੁਪਾਉਣ ਲਈ ਵਿਰਾਟ ਨੇ ਇੱਕ ਬਹੁਤ ਹੀ ਚਾਲਾਕ ਸਾਜ਼ਿਸ਼ ਰਚੀ। ਉਹ ਬਾਜ਼ਾਰ ਗਿਆ ਅਤੇ 1,000 ਰੁਪਏ ਵਿੱਚ ਇੱਕ ਨਵਾਂ ਪਲਾਸਟਿਕ ਦਾ ਨੀਲਾ ਡਰੱਮ ਖਰੀਦ ਕੇ ਲਿਆਇਆ। ਕਮਰੇ ਵਿੱਚ ਆ ਕੇ ਉਸਨੇ ਨੇਹਾ ਦੀ ਲਾਸ਼ ਨੂੰ ਡਰੱਮ ਵਿੱਚ ਬੰਦ ਕਰਕੇ ਢੱਕਣ ਲਗਾ ਦਿੱਤਾ। ਇਸ ਤੋਂ ਬਾਅਦ ਅੱਧੀ ਰਾਤ ਨੂੰ ਉਸਨੇ ਇੱਕ ਈ-ਰਿਕਸ਼ਾ ਬੁੱਕ ਕੀਤਾ ਅਤੇ ਡਰਾਈਵਰ ਨੂੰ ਕਿਹਾ ਕਿ ਉਸਨੂੰ ਕੂੜਾ ਸੁੱਟਣਾ ਹੈ। ਵਿਰਾਟ ਡਰੱਮ ਨੂੰ ਓਵਰਬ੍ਰਿਜ ਦੇ ਕੋਲ ਸੁੰਨੀ ਝਾੜੀਆਂ ਵਿੱਚ ਸੁੱਟ ਕੇ ਫਰਾਰ ਹੋ ਗਿਆ।

ਸਫਾਈ ਕਰਮਚਾਰੀ ਨੇ ਖੋਲ੍ਹਿਆ ਡਰੱਮ, ਸੋਸ਼ਲ ਮੀਡੀਆ ਰਾਹੀਂ ਹੋਈ ਪਛਾਣ

26 ਮਈ ਦੀ ਸਵੇਰ ਜਦੋਂ ਸਫਾਈ ਕਰਮਚਾਰੀ ਸ਼ੰਕਰ ਉੱਥੇ ਕੂੜਾ ਸੁੱਟਣ ਪਹੁੰਚਿਆ, ਤਾਂ ਉਸਨੂੰ ਝਾੜੀਆਂ ਵਿੱਚ ਇੱਕ ਨਵਾਂ ਡਰੱਮ ਦੇਖ ਕੇ ਸ਼ੱਕ ਹੋਇਆ। ਢੱਕਣ ਖੋਲ੍ਹਦੇ ਹੀ ਉਸਦੇ ਹੋਸ਼ ਉੱਡ ਗਏ ਕਿਉਂਕਿ ਅੰਦਰ ਇੱਕ ਨੌਜਵਾਨ ਕੁੜੀ ਦੀ ਅਕੜੀ ਹੋਈ ਲਾਸ਼ ਪਈ ਸੀ। ਸੂਚਨਾ ਮਿਲਦੇ ਹੀ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਪਛਾਣ ਨਾ ਹੋਣ ਕਰਕੇ ਪੁਲਿਸ ਨੇ ਮ੍ਰਿਤਕਾ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ, ਜਿਸਨੂੰ ਦੇਖ ਕੇ ਨੇਹਾ ਦੇ ਭਰਾ ਨੇ ਉਸਦੀ ਪਛਾਣ ਕੀਤੀ।

ਆਖਰੀ ਫੋਨ ਕਾਲ ਅਤੇ ਬਹਿਰਾਈਚ ਬਸ ਸਟੈਂਡ ਦੀ ਘੇਰਾਬੰਦੀ

ਨੇਹਾ ਦੀ ਪਛਾਣ ਹੋਣ ਤੋਂ ਬਾਅਦ ਪੁਲਿਸ ਨੇ ਉਸਦੇ ਫੋਨ ਦੀ ਕਾਲ ਡਿਟੇਲ ਰਿਕਾਰਡ (CDR) ਦੀ ਜਾਂਚ ਕੀਤੀ,, ਜਿਸ ਤੋਂ ਸਾਫ਼ ਹੋਇਆ ਕਿ ਨੇਹਾ ਦੀ ਆਖਰੀ ਗੱਲਬਾਤ ਵਿਰਾਟ ਨਾਲ ਹੋਈ ਸੀ। ਪੁਲਿਸ ਨੂੰ ਇਨਪੁਟ ਮਿਲਿਆ ਕਿ ਵਿਰਾਟ ਪਟਿਆਲਾ ਤੋਂ ਬਸ ਫੜ ਕੇ ਆਪਣੇ ਜੱਦੀ ਸਹਿਰ ਬਹਿਰਾਈਚ (ਉੱਤਰ ਪ੍ਰਦੇਸ਼) ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਫਰਾਰ ਹੋ ਸਕੇ, ਪੁਲਿਸ ਨੇ ਘੇਰਾਬੰਦੀ ਕਰਕੇ ਸ਼ਨੀਵਾਰ ਨੂੰ ਉਸਨੂੰ ਕਾਬੂ ਕਰ ਲਿਆ।

Follow Us
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ...
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?...
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ...
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...