AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਪਠਾਨਕੋਟ ਤੋਂ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ

ਸਰਕਾਰ ਵੱਲੋਂ ਆਮ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 4,500 ਰੁਪਏ ਭੇਜੇ ਗਏ। ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਜਾਰੀ ਕੀਤੀ ਗਈ ਹੈ।

40 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਪਠਾਨਕੋਟ ਤੋਂ ਜਾਰੀ ਕੀਤੀ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਕਿਸ਼ਤ
mukesh-saini
| Updated On: 01 Aug 2026 14:16 PM IST
Share

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ ਦੀਆਂ ਕਰੀਬ 40 ਲੱਖ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਆਰਥਿਕ ਸਹਾਇਤਾ ਦੀ ਰਕਮ ਟਰਾਂਸਫਰ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਠਾਨਕੋਟ ‘ਚ ਸੂਬਾ ਪੱਧਰੀ ਸਮਾਗਮ ਤੋਂ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ।

ਸਰਕਾਰ ਵੱਲੋਂ ਆਮ ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 4,500 ਰੁਪਏ ਭੇਜੇ ਗਏ। ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਜਾਰੀ ਕੀਤੀ ਗਈ ਹੈ।

ਕੀਤਾ ਹਰ ਵਾਅਦਾ ਪੂਰਾ: CM ਮਾਨ

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹ ਦਿਨ ਹੈ, ਜਦੋਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਅਦਾ ਉਨ੍ਹਾਂ ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਹੋ ਸਕਦਾ ਹੈ ,1000-1,500 ਜਾਂ 3,000-4,500 ਰੁਪਏ ਨਾਲ ਕੋਈ ਅਮੀਰ ਨਾ ਬਣੇ, ਪਰ ਇਹ ਆਪਣੇ ਪੈਸੇ ਹਨ। ਇਹ ਪੈਸੇ ਮਹਿਲਾਵਾਂ ਨੇ ਆਪਣੇ ਭਰਾ, ਪਤੀ ਜਾਂ ਪਿਤਾ ਕੋਲੋਂ ਮੰਗ ਨਹੀਂ। ਇਹ ਪੈਸੇ ਦੇ ਸਾਨੂੰ ਕਿਸੇ ਨੇ ਦਿੱਤੇ ਹਨ ਤੇ ਸਾਡੇ ਕਿਸੇ ਨੇ ਦਿੱਤੇ ਹਨ।

72 ਲੱਖ ਮਹਿਲਾਵਾਂ ਤੱਕ ਪਹੁੰਚੀ ਯੋਜਨਾ

ਮੁੱਖ ਮੰਤਰੀ ਨੇ ਦੱਸਿਆ ਕਿ 1 ਜੁਲਾਈ ਨੂੰ ਇਸ ਯੋਜਨਾ ਤਹਿਤ 32 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਰਕਮ ਟਰਾਂਸਫਰ ਕੀਤੀ ਗਈ ਸੀ। ਹੁਣ 40 ਲੱਖ ਹੋਰ ਮਹਿਲਾਵਾਂ ਨੂੰ ਇਸ ਦਾ ਲਾਭ ਅੱਜ, 1 ਅਗਸਤ ਨੂੰ ਮਿਲਣ ਜਾ ਰਿਹਾ ਹੈ। ਇਸ ਨਾਲ ਕੁੱਲ 72 ਲੱਖ ਮਹਿਲਾਵਾਂ ਯੋਜਨਾ ਦੇ ਦਾਇਰੇ ‘ਚ ਆ ਚੁੱਕੀਆਂ ਹਨ।

2027 ਚੋਣਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਗਾਰੰਟੀ

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਆਮ ਆਦਮੀ ਪਾਰਟੀ ਸਰਕਾਰ ਦੀਆਂ ਸਭ ਤੋਂ ਮਹੱਤਵਪੂਰਨ ਭਲਾਈ ਯੋਜਨਾਵਾਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਵੱਧ ਤੋਂ ਵੱਧ ਯੋਗ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦਾ ਲਾਭ ਦਿੱਤਾ ਜਾ ਰਿਹਾ ਹੈ।

Follow Us
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...