Double Murder: ਪਠਾਨਕੋਟ ‘ਚ ਡਬਲ ਮਰਡਰ ਦੀ ਗੁੱਥੀ ਸੁਲਝੀ, ਨੌਕਰ ਨੇ ਬਜ਼ੁਰਗ ਪਤੀ ਪਤਨੀ ਦੀ ਕੀਤੀ ਹੱਤਿਆ, ਪੁਲਿਸ ਵੱਲੋਂ ਪੋਸਟਰ ਜਾਰੀ
ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪਠਾਨਕੋਟ ਦੇ ਡਬਲ ਮਰਡਰ ਦਾ ਮਾਮਲਾ ਸੁਲ਼ਝਾ ਲਿਆ ਹੈ। ਐੱਸਐੱਸਪੀ ਨੇ ਦਾਅਵਾ ਕੀਤਾ ਕਤਲ ਕਰਨ ਵਾਲਾ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਫਰਾਰ ਹੋਏ ਮੁਲਜ਼ਮ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਪਠਾਨਕੋਟ। ਪਠਾਨਕੋਟ ਦੇ ਪਿੰਡ ਮਾਨਵਾਲ ਬਾਗ ਵਿੱਚ ਬਜ਼ੁਰਗ ਜੋੜੇ ਦੇ ਦੋਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਬਜ਼ੁਰਗ ਜੋੜੇ ਦਾ ਕਤਲ ਉਨ੍ਹਾਂ ਦੇ ਨੌਕਰ ਨੇ ਹੀ ਕੀਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮਾਲਕ ਦੇ ਕੱਪੜੇ ਪਾ ਕੇ ਆਪਣੀ ਸਕੂਟੀ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਵਾਰਦਾਤ ਸਮੇਂ ਮੁਲਜ਼ਮਾਂ ਦੇ ਪਹਿਨੇ ਹੋਏ ਕੱਪੜੇ ਬਰਾਮਦ ਕਰ ਲਏ ਹਨ। ਹਾਲਾਂਕਿ ਕਾਤਲ ਨੌਕਰ ਅਜੇ ਫਰਾਰ ਹੈ। ਸੀਸੀਟੀਵੀ ਦੇ ਆਧਾਰ ‘ਤੇ ਪੁਲਿਸ ਦੋਸ਼ੀ ਨੌਕਰ ਤੱਕ ਪਹੁੰਚਣ ਲਈ ਹਰ ਕੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਿੰਡ ਮਨਵਾਲ ਬਾਗ ਵਿੱਚ ਆਟਾ ਚੱਕੀ ਚਲਾ ਰਹੇ ਇੱਕ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।
ਦੋਵਾਂ ਦੀ ਪਛਾਣ ਰਾਜਕੁਮਾਰ (62) ਅਤੇ ਉਸ ਦੀ ਪਤਨੀ ਚੰਪਾ ਦੇਵੀ (57) ਵਜੋਂ ਹੋਈ ਹੈ। ਦੋਹਰੇ ਕਤਲ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ। ਸਬੂਤ ਇਕੱਠੇ ਕਰਕੇ ਪੁਲਿਸ ਇਸ ਦੋਹਰੇ ਕਤਲ ਦਾ ਪਰਦਾਫਾਸ਼ ਕਰਨ ਵਿੱਚ ਲੱਗੀ ਹੋਈ ਹੈ।