Students Death: ਸਰੋਵਰ ‘ਚ ਨਹਾਉਣ ਗਏ ਦੋ ਵਿਦਿਆਰਥੀ ਦੀ ਡੁਬਕੇ ਹੋਈ ਮੌਤ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ
ਦਸਵੀਂ ਪਾਸ ਹੋਏ ਸਨ ਦੋਹੇਂ ਮ੍ਰਿਤਕ ਲੜਕੇ। ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਦੀ ਘਟਨਾ। 8 ਵਿਦਿਆਰਥੀ ਸਰੋਵਰ 'ਚ ਨਹਾਉਣ ਲਈ ਗਏ ਸਨ, ਜਿਨ੍ਹਾਂ ਚੋਂ ਦੋ ਦੀ ਮੌਤ ਹੋ ਗਈ। ਪੋਸਟਮਾਰਟ ਕਰਵਾਉਣ ਤੋਂ ਬਾਅਦ ਸੋਮਵਾਰ ਦੋਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਸੰਗਰੂਰ। ਸੰਗਰੂਰ ਸਬ ਡਵੀਜਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੱਗੂਵਾਲਾ ਤੋਂ ਇੱਕ ਮੰਦਭਾਗੀ ਵਿਖੇ ਸਰੋਵਰ ਵਿਚ ਨਹਾਉਂਦੇ ਸਮੇਂ 2 ਲੜਕਿਆਂ ਦੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਸੰਗਰੂਰ (Sangrur) ਦੇ ਵੱਖ ਵੱਖ ਪਿੰਡਾਂ ਦੇ 8 ਨੌਜਵਾਨ ਜਿੰਨ੍ਹਾਂ ਵਿੱਚ 2 ਰੇਤਗੜ੍ਹ, 2 ਕਪਿਆਲ, 2 ਨਾਗਰਾ ਅਤੇ ਝਨੇੜੀ-ਘਰਾਚੋਂ ਦਾ ਇੱਕ-ਇੱਕ ਨੌਜਵਾਨ 10ਵੀਂ ਜਮਾਤ ਵਿਚੋਂ ਪਾਸ ਹੋਏ ਸਨ ਅਤੇ ਸ਼ਹਿਰ ਭਵਾਨੀਗੜ੍ਹ ਵਿਖੇ ਪਾਰਟੀ ਕਰਨ ਲਈ ਆਏ ਸਨ। ਰਸਤੇ ਵਿਚ ਪੈਂਦੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀਂ ਦੇ ਸਰੋਵਰ ਵਿਚ ਨਹਾਉਣ ਲਈ ਰੁਕ ਗਏ।