Bajrang Dal ਖਿਲਾਫ ਟਿੱਪਣੀ ਦਾ ਮਾਮਲਾ, ਸੰਗਰੂਰ ਅਦਾਲਤ ਨੇ ਮਲਿਕਾਰੁਜਨ ਖੜਗੇ ਨੂੰ ਭੇਜਿਆ ਸੰਮਨ
ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਨੇ। ਬਜਰੰਗ ਦਲ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਨੂੰ ਲੈ ਕੇ ਹੁਣ ਕਾਂਗਰਸ ਪ੍ਰਧਾਨ ਨੂੰ ਅਦਾਲਤ ਨੇ ਨੋਟਿਸ ਭੇਜਿਆ ਹੈ। ਅਦਾਲਤ ਵੱਲ਼ੋਂ ਉਨ੍ਹਾਂ ਨੂੰ 10 ਜੁਲਾਈ ਦਾ ਸਮੰਨ ਭੇਜਿਆ ਗਿਆ ਹੈ

ਮਲਿਕਾਰਜੁਨ ਖੜਗੇ ਦੀ ਇੱਕ ਪੁਰਾਣੀ ਤਸਵੀਰ
ਸੰਗਰੂਰ। ਕਰਨਾਟਕ ਵਿੱਚ ਬੇਸ਼ੱਕ ਕਾਂਗਰਸ ਪਾਰਟੀ (Congress Party) ਸਰਕਾਰ ਬਣਾ ਕੇ ਰਾਹਤ ਦਾ ਸਾਹ ਲੈ ਰਹੀ ਹੈ ਪਰ ਉੱਥੇ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਵੱਲ਼ੋਂ ਬਜਰੰਗ ਦਲ ਖਿਲਾਫ ਕੀਤੀ ਗਈ ਟਿੱਪਣੀ ਦਾ ਮਾਮਲਾ ਵੀ ਭਖਦਾ ਜਾ ਰਿਹਾ ਹੈ।
ਹਿਤੇਸ਼ ਨਾਂਅ ਦੇ ਇੱਕ ਸਖਸ਼ ਨੇ ਇਸ ਸੰਬਧ ਵਿੱਚ ਖੜਗੇ ਦੇ ਖਿਲਾਫ ਸੰਗਰੂਰ ਆਦਾਲਤ (Sangrur Court) ਵਿੱਚ ਪਟੀਸ਼ਨ ਪਾਈ ਹੈ। ਜਿਸ ਕਾਰਨ ਸੰਗਰੂਰ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ 10 ਜੁਲਾਈ ਲਈ ਸੰਮਨ ਭੇਜਿਆ ਹੈ। ਇਸ ਸਬੰਧ ਪਟੀਸ਼ਨ ਕਰਤਾ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਬਜਰੰਗ ਦਲ ਖਿਲਾਫ ਕੀਤੀ ਟਿੱਪਣੀ ਕਾਰਨ ਹੀ ਉਨ੍ਹਾਂ ਨੇ ਇਹ ਪਟੀਸ਼ਨ ਪਾਈ ਹੈ।