Couple Murder: ਕਮਰੇ ‘ਚ ਪਤੀ-ਪਤਨੀ ਦੀਆਂ ਲਾਸ਼ਾਂ, ਫਰਸ਼ ‘ਤੇ ਫੈਲਿਆ ਖੂਨ, ਪਠਾਨਕੋਟ ‘ਚ ਬਜ਼ੁਰਗ ਜੋੜੇ ਦੇ ਕਤਲ ਨਾਲ ਫੈਲੀ ਦਹਿਸ਼ਤ
Old Couple Murder: ਪੁਲਿਸ ਜਾਂਚ ਕਰ ਰਹੀ ਹੈ ਕਿ ਘਰ 'ਚੋਂ ਕੋਈ ਕੀਮਤੀ ਸਾਮਾਨ ਤਾਂ ਗਾਇਬ ਨਹੀਂ ਹੈ। ਸ਼ੁਰੂਆਤੀ ਜਾਂਚ 'ਚ ਇਹ ਕਤਲ ਲੁੱਟ ਦੇ ਮਕਸਦ ਨਾਲ ਕੀਤੇ ਗਏ ਲੱਗਦੇ ਹਨ।

ਪਠਾਨਕੋਟ ਦੇ ਪਿੰਡ ਮਨਵਾਲ ਚ ਬਜ਼ੁਰਗ ਜੋੜੇ ਦੇ ਕਤਲ ਨਾਲ ਪੂਰੇ ਪਿੰਡ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਾਰਦਾਤ ਨੂੰ ਉਸ ਵੇਲ੍ਹੋ ਅੰਜਾਮ ਦਿੱਤਾ ਗਿਆ, ਜਦੋਂ ਉਹ ਰਾਤ ਵੇਲ੍ਹੇ ਘਰ ਚ ਇੱਕਲੇ ਸਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਹ ਡਬਲ ਮਰਡਰ ਲੁੱਟ ਦੇ ਮਕਸਦ ਨਾਲ ਕੀਤਾ ਗਿਆ ਸੀ ਜਾਂ ਹੋਰ ਵਜ੍ਹਾ ਸੀ।
ਇਸ ਦੋਹਰੇ ਕਤਲਕਾਂਡ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਦੋਹਰਾ ਕਤਲ ਹੋਇਆ ਤਾਂ ਬਜ਼ੁਰਗ ਜੋੜਾ ਘਰ ਵਿੱਚ ਇਕੱਲਾ ਸੀ। ਬਜ਼ੁਰਗ ਜੋੜੇ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਦੋਵੇਂ ਬੇਟੇ ਇੰਗਲੈਂਡ ਵਿੱਚ ਰਹਿੰਦੇ ਹਨ , ਜਦਕਿ ਬੇਟੀ ਚੰਡੀਗੜ੍ਹ ਚ ਪੜ੍ਹਾਈ ਕਰ ਰਹੀ ਹੈ।