AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

PU ਫਾਈਰਿੰਗ: ਬੰਬੀਹਾ ਗੈਂਗ ਨੇ ਲਈ ਘਟਨਾ ਦੀ ਜ਼ਿੰਮੇਵਾਰੀ, ਬੋਲੇ- ਜੋ ਲਾਰੈਂਸ ਨਾਲ ਚੱਲੇਗਾ, ਉਸ ਦਾ ਅੰਜਾਮ ਮੌਤ

Panjab University Firing Update: ਇਸ ਘਟਨਾ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਡੋਨੀ ਬਲ ਤੇ ਸ਼ਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਵਿਅਕਤੀ 'ਤੇ ਗੋਲੀਬਾਰੀ ਕੀਤੀ ਗਈ ਉਹ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਸੀ ਤੇ ਇਸੇ ਲਈ ਉਸ 'ਤੇ ਗੋਲੀਬਾਰੀ ਕੀਤੀ ਗਈ।

PU ਫਾਈਰਿੰਗ: ਬੰਬੀਹਾ ਗੈਂਗ ਨੇ ਲਈ ਘਟਨਾ ਦੀ ਜ਼ਿੰਮੇਵਾਰੀ, ਬੋਲੇ- ਜੋ ਲਾਰੈਂਸ ਨਾਲ ਚੱਲੇਗਾ, ਉਸ ਦਾ ਅੰਜਾਮ ਮੌਤ
ਬੰਬੀਹਾ ਗੈਂਗ ਨੇ ਲਈ ਜ਼ਿੰਮੇਵਾਰੀ
tv9-punjabi
| Updated On: 18 Mar 2026 11:09 AM IST
Share

ਪੰਜਾਬ ਯੂਨੀਵਰਸਿਟੀ (PU), ਚੰਡੀਗੜ੍ਹ ਵਿਖੇ ਦੇਰ ਸ਼ਾਮ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਯੂਨੀਵਰਸਿਟੀ ਦੇ ਅੰਦਰ ਸ਼ਰੇਆਮ ਗੋਲੀਬਾਰੀ ਹੋਈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ, ਜਿਸ ‘ਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (SOPU) ਦੇ ਆਗੂ ਜਸ਼ਨਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਸੋਪੂ ਆਗੂ ਜਸ਼ਨਦੀਪ ਸਿੰਘ ਯੂਨੀਵਰਸਿਟੀ ਦੀ ਪਾਰਕਿੰਗ ‘ਚ ਖੜ੍ਹੇ ਸਨ। ਇਸੇ ਦੌਰਾਨ ਇੱਕ ਸਕੂਟੀ ਤੇ ਸਵਾਰ ਹੋ ਕੇ ਦੋ ਨੌਜਵਾਨ ਉੱਥੇ ਪਹੁੰਚੇ। ਹਮਲਾਵਰਾਂ ਨੇ ਆਉਂਦੇ ਹੀ ਜਸ਼ਨਦੀਪ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਸ਼ਨਦੀਪ ਨੇ ਆਪਣੀ ਜਾਨ ਬਚਾਉਣ ਲਈ ਤੁਰੰਤ ਉੱਥੋਂ ਦੌੜ ਕੇ ਜਾਨ ਬਚਾਈ। ਹਮਲਾਵਰਾਂ ਨੇ ਦੋ ਰਾਊਂਡ ਫਾਇਰ ਕੀਤੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਬੰਬੀਹਾ ਗੈਂਗ ਨੇ ਲਈ ਜ਼ਿੰਮੇਵਾਰੀ

ਇਸ ਘਟਨਾ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਡੋਨੀ ਬਲ ਤੇ ਸ਼ਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਵਿਅਕਤੀ ‘ਤੇ ਗੋਲੀਬਾਰੀ ਕੀਤੀ ਗਈ ਉਹ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਸੀ ਤੇ ਇਸੇ ਲਈ ਉਸ ‘ਤੇ ਗੋਲੀਬਾਰੀ ਕੀਤੀ ਗਈ।

ਵਾਇਰਲ ਪੋਸਟ ‘ਚ ਲਿਖਿਆ ਗਿਆ ਹੈ- ਅੱਜ ਜੋ ਪੰਜਾਬ ਯੂਨੀਵਰਸਿਟੀ SOPU ਲਾਰੈਂਸ ਪ੍ਰਧਾਨ ਜਸ਼ਨ ਜਵੰਦਾ ‘ਤੇ ਗੋਲੀ ਚੱਲੀ ਹੈ, ਇਹ ਸਾਡੇ ਭਰਾ ਡੋਨੀ ਬਲ ਤੇ ਸ਼ਗਨਪ੍ਰੀਤ ਵੱਲੋਂ ਚਲਵਾਈ ਗਈ ਹੈ। ਇਸ ਦੀ ਕਿਸਮਤ ਚੰਗੀ ਸੀ ਕਿ ਇਹ ਬੱਚ ਗਿਆ, ਪਰ ਹਰ ਇੱਕ ਦੀ ਕਿਸਮਤ ਇਹੀ ਜਿਹੀ ਨਹੀਂ ਹੋਵੇਗੀ। ਜੋ ਵੀ SOPU ਲਾਰੈਂਸ ਗਰੁੱਪ ਨਾਲ ਚੱਲੇਗਾ, ਉਸ ਦਾ ਅੰਜਾਮ ਮੌਤ ਹੋਵੇਗਾ।

ਪੁਲਿਸ ਨੇ ਬਰਾਮਦ ਕੀਤੇ ਗੋਲੀਆਂ ਦੇ ਖੋਲ

ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਪੁਲਿਸ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਪੁਲਿਸ ਨੂੰ ਗੋਲੀਆਂ ਦੇ ਦੋ ਖਾਲੀ ਖੋਲ ਬਰਾਮਦ ਹੋਏ ਹਨ। ਡੀਐਸਪੀ ਦਲਬੀਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ‘ਚ ਸੋਮਵਾਰ ਤੋਂ ਨਾਈਟ ਸਟਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬੁੱਧਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਹੋਣਾ ਤੈਅ ਹੈ।

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...