ਪਾਕਿਸਤਾਨ ਦੀ ਨਾਪਾਕ ਹਰਕਤ, ਨੌਜਵਾਨਾਂ ਨੂੰ ਲਾਲਚ ਦੇਣ ਲਈ ਭੇਜ ਰਿਹਾ ਸਪੈਸ਼ਲ ਗਿਫ਼ਟ
ਨੌਜਵਾਨਾਂ ਨੂੰ ਤੋਹਫ਼ੇ ਵਜੋਂ ਪਿਸਤੌਲ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਤਸਕਰੀ ਤੇ ਅੱਤਵਾਦ ਫੈਲਾਉਣ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਸਕਣ। ਇਨ੍ਹਾਂ ਪਿਸਤੌਲਾਂ 'ਤੇ ਸਪੈਸ਼ਲ ਗਿਫ਼ਟ ਲਿਖਿਆ ਹੁੰਦਾ ਹੈ। ਅਜਿਹੀਆਂ ਕਈ ਪਿਸਤੌਲਾਂ ਪਿਛਲੇ ਦਿਨਾਂ 'ਚ ਬੀਐਸਐਫ ਨੇ ਬਰਾਮਦ ਕੀਤੀਆਂ ਹਨ, ਜੋ ਹਥਿਆਰਾਂ ਦੀ ਖੇਪ ਨਾਲ ਪਾਕਿਸਤਾਨ ਤੋਂ ਡਰੋਨ ਨਾਲ ਭੇਜੀਆਂ ਗਈਆਂ ਸਨ।
ਪੰਜਾਬ ‘ਚ ਬਾਰਡਰ ਪਾਰ ਤੋਂ ਡਰੋਨ ਰਾਹੀਂ ਨਸ਼ਾ ਦੇ ਹਥਿਆਰਾਂ ਦੀ ਤਸਕਰੀ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਬਾਰਡਰ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਤਸਕਰੀ ਮਾਡਿਊਲ ਨਾਲ ਜੋੜਿਆ ਵੀ ਜਾ ਰਿਹਾ ਹੈ, ਜਿਸ ਨਾਲ ਪਾਕਿਸਤਾਨੀ ਤਸਕਰਾਂ ਦੇ ਅੱਤਵਾਦੀਆਂ ਦੀ ਚਾਲ ਕਾਮਯਾਬ ਵੀ ਹੋ ਰਹੀ ਹੈ। ਪਾਕਿਸਤਾਨ ਨੌਜਵਾਨਾਂ ਨੂੰ ਕੁੱਝ ਵਿਸ਼ੇਸ਼ ਤੋਹਫ਼ੇ ਭੇਜਦਾ ਹੈ, ਜਿਸ ਨਾਲ ਨੌਜਵਾਨ ਨੂੰ ਲਾਲਚ ਦਿੱਤਾ ਜਾ ਰਿਹਾ ਹੈ।
ਨੌਜਵਾਨਾਂ ਨੂੰ ਤੋਹਫ਼ੇ ਵਜੋਂ ਪਿਸਤੌਲ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਤਸਕਰੀ ਤੇ ਅੱਤਵਾਦ ਫੈਲਾਉਣ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਸਕਣ। ਇਨ੍ਹਾਂ ਪਿਸਤੌਲਾਂ ‘ਤੇ ਸਪੈਸ਼ਲ ਗਿਫ਼ਟ ਲਿਖਿਆ ਹੁੰਦਾ ਹੈ। ਅਜਿਹੀਆਂ ਕਈ ਪਿਸਤੌਲਾਂ ਪਿਛਲੇ ਦਿਨਾਂ ‘ਚ ਬੀਐਸਐਫ ਨੇ ਬਰਾਮਦ ਕੀਤੀਆਂ ਹਨ, ਜੋ ਹਥਿਆਰਾਂ ਦੀ ਖੇਪ ਨਾਲ ਪਾਕਿਸਤਾਨ ਤੋਂ ਡਰੋਨ ਨਾਲ ਭੇਜੀਆਂ ਗਈਆਂ ਸਨ। ਪਾਕਿਸਤਾਨ ਵੱਲੋਂ ਨਸ਼ਾਂ ਤਸਕਰਾਂ ਨੂੰ ਧੋਖੇ ‘ਚ ਰੱਖਣ ਲਈ ਤੇ ਲਾਲਚ ਦੇਣ ਲਈ ਇਹ ਪਿਸਤੌਲਾਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦਾ ਨੈੱਟਵਰਕ ਮਜ਼ਬੂਤ ਹੋਵੇ।
ਨਸ਼ਿਆਂ ਦੇ ਨਾਲ ਇਨ੍ਹਾਂ ਹਥਿਆਰਾਂ ਦੀ ਸਪਲਾਈ ਪੰਜਾਬ ਸਮੇਤ ਹੋਰ ਸੂਬਿਆਂ ‘ਚ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਕੀਤੀ ਜਾਂਦੀ ਹੈ। ਹੁਣ ਤੱਕ ਪਾਕਿਸਤਾਨ ਤੇ ਚੀਨ ‘ਚ ਬਣੀਆਂ ਪਿਸਤੌਲਾਂ ਦੀ ਖੇਪ ਭੇਜੀ ਜਾ ਰਹੀ ਸੀ। ਪਰ, ਪਿਛਲੇ ਕੁੱਝ ਸਮੇਂ ਤੋਂ ਆਸਟ੍ਰੀਆ, ਸਵਿਜ਼ਰਲੈਂਡ, ਸਪੇਨ, ਰੂਸ ਤੇ ਤੁਰਕੀ ਮੇਡ ਹਥਿਆਰਾਂ ਦੀ ਸਪਲਾਈ ਤੇ ਡਿਮਾਂਡ ਵਧੀ ਹੈ। ਇਹ ਸਾਰੇ ਹਥਿਆਰ 9 ਐਮਐਮ ਤੇ .30 ਕੈਲਿਬਰ ਦੇ ਹਨ।
ਇਹ ਹਥਿਆਰ ਨਾ ਸਿਰਫ਼ ਨਸ਼ਾ ਤਸਕਰ ਆਪਣੇ ਕੋਲ ਰੱਖਦੇ ਹਨ, ਸਗੋਂ ਪੰਜਾਬ ਸਮੇਤ ਹੋਰ ਸੂਬਿਆਂ ‘ਚ ਗੈਂਗਸਟਰਾਂ ਨੂੰ ਵੀ ਸਪਲਾਈ ਕਰਦੇ ਹਨ। ਪਿੱਛਲੇ ਦਿਨਾਂ ‘ਚ ਪਾਕਿਸਤਾਨ ਰਾਹੀਂ ਭਾਰਤ ਆਏ ਹਥਿਆਰਾਂ ‘ਚ ਰੋਲੈਕਸ, ਪੀਐਕਸ- 5 ਸਟਾਰਮ, ਜਿਗਾਨਾ -ਐਫ, ਗਲਾਕ 43-9 ਐਮਐਮ, ਸਟਾਰ ਮਾਡਲ-81 ਵਰਗੀਆਂ ਹੋਰ ਪਿਸਤੌਲਾਂ ਸ਼ਾਮਲ ਹਨ। ਇਨ੍ਹਾਂ ਹਥਿਆਰਾਂ ਦੀ ਤਸਕਰੀ ਲਈ ਸਥਾਨਕ ਗੈਂਗਸਟਰਾਂ ਤੇ ਤਸਕਰਾਂ ਦਾ ਗਿਰੋਹ ਐਕਟਿਵ ਹੈ।
ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪਾਕਿਸਤਾਨ ‘ਚ ਬੈਠਾ ਹਰਵਿੰਦਰ ਸਿੰਘ ਰਿੰਦਾ ਹਥਿਆਰ ਤਸਕਰੀ ਦੇ ਮਾਡਿਊਲ ਨੂੰ ਆਪਰੇਟ ਕਰ ਰਿਹਾ ਹੈ। ਰਿੰਦਾ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਲ ਤੇ ਪਾਕਿਸਤਾਨ ਏਜੰਸੀ ਆਈਐਸਆਈ ਦਾ ਹੱਥ ਦੱਸਿਆ ਜਾਂਦਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਬੀਤੇ ਦਿਨਾਂ ‘ਚ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਗੁਰਦਾਸਪੁਰ ਦੇ ਜੰਗਲਾਤ ਇਲਾਕੇ ਤੋਂ 2 ਏਕੇ-47 ਰਾਈਫਲਾਂ, 16 ਕਾਰਤੂਸ, ਦੋ ਮੈਗਜਿਨ ਤੇ ਦੋ ਪੀ-86 ਗ੍ਰਨੇਡ ਬਰਾਮਦ ਕੀਤੇ ਸਨ। ਟਾਸਕ ਫੋਰਸ ਦੀ ਜਾਂਚ ‘ਚ ਖੁਲਾਸਾ ਹੋਇਆ ਸੀ ਕਿ ਇਹ ਖੇਪ ਆਈਐਸਆਈ ਤੇ ਰਿੰਦਾ ਵੱਲੋਂ ਪੰਜਾਬ ‘ਚ ਕਈ ਥਾਂਵਾਂ ‘ਤੇ ਹਮਲੇ ਕਰਨ ਦੇ ਇਰਾਦੇ ਨਾਲ ਭੇਜੀ ਗਈ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ।


