ਪਹਿਲੀ ਵਾਰ ਜੰਗ ਜਿੱਤ ਕੇ ਵਿਦੇਸ਼ ਦੱਸਣ ਗਏ, ਆਪ੍ਰੇਸ਼ਨ ਸਿੰਦੂਰ ‘ਤੇ ਬੋਲੇ ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਕਿ ਜੰਗ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਤੀਨਿਧੀ ਮੰਡਲ ਵਿਦੇਸ਼ ਦੱਸਣ ਗਿਆ ਹੈ ਕਿ ਅਸੀਂ ਜੰਗ ਜਿੱਤ ਗਏ ਹਾਂ। ਇਹ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਜੰਗ ਕੌਣ ਜਿੱਤ ਰਿਹਾ ਹੈ। ਕਿੱਥੋਂ ਮੁੜ ਕੇ ਆਏ ਹਨ, ਕਿੱਥੋਂ ਸਮਝੌਤਾ ਹੋਇਆ ਹੈ ਤੇ ਉਨ੍ਹਾਂ ਦੀ ਕਿੰਨੀ ਜ਼ਮੀਨ ਅਸੀਂ ਕਬਜ਼ੇ 'ਚ ਲਈ ਹੈ?

ਸੀਐਮ ਭਗਵੰਤ ਮਾਨ
ਆਪ੍ਰੇਸ਼ਨ ਸਿੰਦੂਰ ‘ਤੇ ਬੀਤੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ, ਜਿਸ ‘ਤੇ ਭਾਜਪਾ ਨੇ ਉਨ੍ਹਾਂ ਨੂੰ ਘੇਰਦੇ ਹੋਏ ਕਿਹਾ ਸੀ ਕਿ ਸੀਐਮ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਹੁਣ ਇਸ ‘ਤੇ ਸੀਐਮ ਮਾਨ ਨੇ ਜਵਾਬ ਦਿੱਤਾ ਹੈ ਤੇ ਭਾਜਪਾ ਤੋਂ ਤੀਖੇ ਸਵਾਲ ਪੁੱਛੇ ਹਨ। ਸੀਐਮ ਮਾਨ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਕਿਹਾ ਹੈ ਕਿ ਉਹ ਆਪਣੇ ਪਾਰਟੀ ਦੇ ਸਲਾਹਕਾਰਾਂ ਨੂੰ ਪੁੱਛਣ ਕਿ ਹਰ ਘਰ ਸਿੰਦੂਰ ਭੇਜਣ ਦੇ ਫੈਸਲੇ ਨੂੰ ਵਾਪਸ ਕਿਉਂ ਲਿਆ ਗਿਆ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਪਾਕਿਸਤਾਨ ਖਿਲਾਫ਼ ਮਿਲੀ ਜਿੱਤ ਦੇ ਬਾਰੇ ਦੁਨੀਆਂ ਨੂੰ ਦੱਸਣ ਲਈ ਵਿਦੇਸ਼ ਭੇਜੇ ਗਏ ਪ੍ਰਤੀਨਿਧੀ ਮੰਡਲ ਦੀ ਜ਼ਰੂਰਤ ‘ਤੇ ਵੀ ਸਵਾਲ ਚੁੱਕੇ।