ਨਸ਼ਾ ਮੁਕਤ ਭਾਰਤ ਅਭਿਆਨ ਦੇ 5 ਸਾਲ ਪੂਰੇ ਹੋਣ ਮੌਕੇ ਵਿਸ਼ੇਸ਼ ਪ੍ਰੋਗਰਾਮ, ਸੀਐਮ ਤੇ ਰਾਜਪਾਲ ਹੋਣਗੇ ਸ਼ਾਮਲ
ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਾਂਤੀ ਸੰਦੇਸ਼ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ 'ਚ ਚੱਲ ਰਹੀ ਨਸ਼ਾ ਮੁਕਤੀ ਮੁਹਿੰਮ ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ। ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਾ ਮੁਕੀ ਭਾਰਤ ਅਭਿਆਨ ਤੇ ਸਮਾਜ ਦੀ ਭੂਮਿਕਾ 'ਤੇ ਆਪਣੇ ਵਿਚਾਰ ਰੱਖਣਗੇ। ਕੇਂਦਰ ਮੰਤਰੀ ਡਾ. ਵੀਰੇਂਦਰ ਕੁਮਾਰ ਅਭਿਆਨ ਦੇ ਪੰਜ ਸਾਲਾਂ 'ਚ ਰਾਸ਼ਟਰ ਪੱਧਰ 'ਤੇ ਆਏ ਸਕਾਰਾਤਮਕ ਨਤੀਜ਼ਿਆਂ ਤੇ ਅੱਗੇ ਦੀ ਰਣਨੀਤੀ ਬਾਰੇ ਗੱਲ ਕਰਨਗੇ।
ਨਸ਼ਾ ਮੁਕਤ ਭਾਰਤ ਅਭਿਆਨ ਦੇ 5 ਸਾਲ ਪੂਰੇ ਹੋਣ ਮੌਕੇ ਅੱਜ ਅੰਮ੍ਰਿਤਸਰ ਦੀ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਵਿਸ਼ੇਸ਼ ਪ੍ਰਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਮੌਕੇ ‘ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੂਰੇ ਪਰਿਸਰ ਦੀ ਸੁਰੱਖਿਆ ਤੇ ਵਿਵਸਥਾ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਾਂਤੀ ਸੰਦੇਸ਼ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ‘ਚ ਚੱਲ ਰਹੀ ਨਸ਼ਾ ਮੁਕਤੀ ਮੁਹਿੰਮ ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ। ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਾ ਮੁਕੀ ਭਾਰਤ ਅਭਿਆਨ ਤੇ ਸਮਾਜ ਦੀ ਭੂਮਿਕਾ ‘ਤੇ ਆਪਣੇ ਵਿਚਾਰ ਰੱਖਣਗੇ। ਕੇਂਦਰ ਮੰਤਰੀ ਡਾ. ਵੀਰੇਂਦਰ ਕੁਮਾਰ ਅਭਿਆਨ ਦੇ ਪੰਜ ਸਾਲਾਂ ‘ਚ ਰਾਸ਼ਟਰ ਪੱਧਰ ‘ਤੇ ਆਏ ਸਕਾਰਾਤਮਕ ਨਤੀਜ਼ਿਆਂ ਤੇ ਅੱਗੇ ਦੀ ਰਣਨੀਤੀ ਬਾਰੇ ਗੱਲ ਕਰਨਗੇ।
ਰਾਜਪਾਲ ਨੇ ਕੱਢੀ ਦੀ ਯਾਤਰਾ
ਪੰਜਾਬ ‘ਚ ਵੱਧਦੇ ਨਸ਼ੇ ਦੇ ਖ਼ਤਰੇ ਨੂੰ ਦੇਖਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਇੱਕ ਮਹੱਤਵਪੂਰਨ ਨਸ਼ਾ-ਵਿਰੋਧੀ ਪਦਯਾਤਰਾ ਵੀ ਕੱਢੀ ਸੀ, ਜੋ 3 ਅਪ੍ਰੈਲ ਤੋਂ 8 ਅਪ੍ਰੈਲ 2025 ਤੱਕ ਆਯੋਜਿਤ ਹੋਈ। ਇਹ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਇਤਿਹਾਸਕ ਜਲ੍ਹਿਆਂਵਾਲਾ ਬਾਘ ਵਿਖੇ ਪੂਰੀ ਹੋਈ ਸੀ। 6 ਦਿਨਾਂ ਦੀ ਇਸ ਪਦਯਾਤਰਾ ਦੌਰਾਨ ਗੁਰਦਾਸਪੁਰ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ‘ਚ ਨਸ਼ਿਆਂ ਖਿਲਾਫ਼ ਜਨ-ਸਭਾਵਾਂ ਕੀਤੀਆਂ ਗਈਆਂ। ਇਸ ‘ਚ ਸਮਾਜ ਦੇ ਵੱਖ-ਵੱਖ ਵਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਯਾਦਰਾ ਦਾ ਉਦੇਸ਼ ਨੌਜਵਾਨਾਂ ‘ਚ ਵੱਧ ਰਹੀ ਨਸ਼ੇ ਦੀ ਨੂੰ ਰੋਕਣਾ, ਲੋਕਾਂ ‘ਚ ਜਾਗਰੂਕਤਾ ਫੈਲਾਉਣਾ ਤੇ ਸਮਾਜ ਨੂੰ ਇਸ ਸਮੱਸਿਆ ਖਿਲਾਫ਼ ਇੱਕਜੁਟ ਕਰਨਾ ਸੀ। ਰਾਜਪਾਲ ਕਟਾਰੀਆ ਨੇ ਯਾਤਰਾ ਦੇ ਦੌਰਾਨ ਕਿਹਾ ਸੀ ਕਿ ਨਸ਼ਿਆਂ ਨਾਲ ਲੜਾਈ ਸਿਰਫ਼ ਸਰਕਾਰੀ ਪੱਧਰ ‘ਤੇ ਨਹੀਂ, ਸਗੋਂ ਜਨਤਾ ਦੇ ਸਹਿਯੋਗ ਨਾਲ ਸਫ਼ਲ ਹੋ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਮਜ਼ਬੂਤ ਬਣਾਉਣ ‘ਚ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।