AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਜਿਹੀ ਸਾਂਤੀ ਕਿਧਰੇ ਨਹੀਂ ਮਿਲਦੀ….ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ‘ਨਾਨਾ’, ਪੰਜਾਬੀਆਂ ਨਾਲ ਸੀ ਲਗਾਵ…

Nana Patekar: ਨਾਨਾ ਪਾਟੇਕਰ ਨੂੰ ਪੰਜਾਬੀਆਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਨੇ 17 ਸਾਲ ਪਹਿਲਾਂ ਪੰਜਾਬ ਵਿੱਚ ਸ਼ੂਟਿੰਗ ਦੌਰਾਨ ਪੰਜਾਬੀ ਸਿੱਖੀ ਸੀ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬੀ ਬਹੁਤ ਪਸੰਦ ਹੈ। ਚੰਡੀਗੜ੍ਹ ਵਿੱਚ ਫਿਲਮ ਦੌਰਾਨ ਉਨ੍ਹਾਂ ਨੇ ਸਹਾਇਕ ਨਿਰਦੇਸ਼ਕ ਦੇ ਕਿਸਾਨ ਪਿਤਾ ਦੀ ਬਾਈਪਾਸ ਸਰਜਰੀ ਲਈ ਤੁਰੰਤ 3 ਲੱਖ ਰੁਪਏ ਦਾਨ ਕੀਤੇ।

ਅਜਿਹੀ ਸਾਂਤੀ ਕਿਧਰੇ ਨਹੀਂ ਮਿਲਦੀ....ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ 'ਨਾਨਾ', ਪੰਜਾਬੀਆਂ ਨਾਲ ਸੀ ਲਗਾਵ...
Photo Credit: Social Media
tv9-punjabi
| Updated On: 08 Oct 2026 16:12 PM IST
Share

ਬਾਲੀਵੁੱਡ ਸੁਪਰਸਟਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਗੋਆ ਸਥਿਤ ਆਪਣੇ ਘਰ ਵਿੱਚ ਦਿਲ ਦਾ ਦੌਰਾ ਪਿਆ। ਮਨੀਪਾਲ ਹਸਪਤਾਲ ਦੇ ਡਾਕਟਰ ਸ਼ੇਖਰ ਸਾਲਕਰ ਦੇ ਅਨੁਸਾਰ, ਨਾਨਾ ਪਾਟੇਕਰ ਦੀ ਮੌਤ ਸਵੇਰੇ 5:20 ਵਜੇ ਹੋਈ। ਘਟਨਾ ਦੇ ਸਮੇਂ ਘਰ ਵਿੱਚ ਨਾਨਾ ਦੇ ਨਾਲ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਸੀ। ਉਨ੍ਹਾਂ ਦੇ ਦੋਸਤ ਅਤੇ ਦੇਖਭਾਲ ਕਰਨ ਵਾਲੇ ਮੌਜੂਦ ਸਨ।

ਨਾਨਾ ਪਾਟੇਕਰ ਨੂੰ ਪੰਜਾਬੀਆਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਨੇ 17 ਸਾਲ ਪਹਿਲਾਂ ਪੰਜਾਬ ਵਿੱਚ ਸ਼ੂਟਿੰਗ ਦੌਰਾਨ ਪੰਜਾਬੀ ਸਿੱਖੀ ਸੀ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬੀ ਬਹੁਤ ਪਸੰਦ ਹੈ। ਚੰਡੀਗੜ੍ਹ ਵਿੱਚ ਫਿਲਮ ਦੌਰਾਨ ਉਨ੍ਹਾਂ ਨੇ ਸਹਾਇਕ ਨਿਰਦੇਸ਼ਕ ਦੇ ਕਿਸਾਨ ਪਿਤਾ ਦੀ ਬਾਈਪਾਸ ਸਰਜਰੀ ਲਈ ਤੁਰੰਤ 3 ਲੱਖ ਰੁਪਏ ਦਾਨ ਕੀਤੇ।

ਇਸ ਤੋਂ ਇਲਾਵਾ ਨਾਨਾ ਪਾਟੇਕਰ ਜਨਵਰੀ 2018 ਵਿੱਚ ਆਪਣੀ ਪਤਨੀ ਨੀਲਕੰਤੀ ਪਾਟੇਕਰ ਨਾਲ ਅੰਮ੍ਰਿਤਸਰ ਆਏ ਸਨ। ਉੱਥੇ, ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ, ਨਾਨਾ ਪਾਟੇਕਰ ਨੇ ਕਿਹਾ: ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਜਿਉਂਦੇ ਜੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਮਿਲਿਆ।

ਇਸ ਸਮੇਂ ਦੌਰਾਨ, ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਲੰਗਰ ਹਾਲ ਵਿੱਚ ਭਾਂਡਿਆਂ ਦੀ ਸੇਵਾ ਕੀਤੀ। ਬਾਅਦ ਵਿੱਚ, ਜਦੋਂ ਉਹ ਅੰਮ੍ਰਿਤਸਰ ਵਾਪਸ ਆਏ ਤਾਂ ਉਨ੍ਹਾਂ ਨੇ ਵਾਹਗਾ ਸਰਹੱਦ ‘ਤੇ ਰਿਟਰੀਟ ਸਮਾਰੋਹ ਵਿੱਚ ਹਿੱਸਾ ਲਿਆ ਸੀ। ਉਹ ਬੀਐਸਐਫ ਦੀ ਨਸ਼ਾ ਵਿਰੋਧੀ ਦੌੜ ਵਿੱਚ ਵੀ ਸ਼ਾਮਲ ਹੋਏ ਸਨ।

‘ਅਜਿਹੀ ਸ਼ਾਂਤੀ ਕਿਤੇ ਹੋਰ ਨਹੀਂ ਮਿਲਦੀ’

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਨਾਨਾ ਪਾਟੇਕਰ ਨੇ ਕਿਹਾ, “ਮੈਨੂੰ ਇੱਥੇ ਬਹੁਤ ਸ਼ਾਂਤੀ ਮਿਲੀ ਹੈ, ਅਜਿਹੀ ਸ਼ਾਂਤੀ ਮੈਂ ਹੋਰ ਕਿਤੇ ਅਨੁਭਵ ਨਹੀਂ ਕੀਤੀ। ਮੈਂ ਇੱਥੋਂ ਦੇ ਲੋਕਾਂ ਦੀ ਸੇਵਾ ਅਤੇ ਸ਼ਰਧਾ ਤੋਂ ਹੈਰਾਨ ਹਾਂ। ਮੈਂ ਸੋਚ ਰਿਹਾ ਹਾਂ ਕਿ ਮੈਂ ਇੱਥੇ ਪਹਿਲਾਂ ਕਿਉਂ ਨਹੀਂ ਆਇਆ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੈ। ਜੇਕਰ ਪੂਰਾ ਦੇਸ਼ ਇਸ ਗੱਲ ਨੂੰ ਸਮਝ ਲਵੇ ਅਤੇ ਆਪਣੇ ਜੀਵਨ ਵਿੱਚ ਅਪਣਾ ਲਵੇ ਤਾਂ ਸਾਡਾ ਦੇਸ਼ ਸੋਨੇ ਵਾਂਗ ਸੁਨਹਿਰੀ ਬਣ ਜਾਵੇਗਾ।”

ਨਾਨਾ ਪਾਟੇਕਰ ਨੇ ਪੰਜਾਬ ਵਿੱਚ ਸ਼ੂਟਿੰਗ ਦੌਰਾਨ ਸਿੱਖੀ ਪੰਜਾਬੀ

2009 ਵਿੱਚ, “ਏਕ: ਦ ਪਾਵਰ ਆਫ਼ ਵਨ” ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ ਚੰਡੀਗੜ੍ਹ ਅਤੇ ਪੰਜਾਬ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਫਿਲਮ ਵਿੱਚ ਇੱਕ ਸੀਬੀਆਈ ਅਫਸਰ ਦੀ ਭੂਮਿਕਾ ਨਿਭਾਈ ਅਤੇ ਉਨ੍ਹਾਂ ਦੇ ਬਹੁਤ ਸਾਰੇ ਸੀਨ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਨਾ ਸ਼ਾਮਲ ਸੀ। ਆਪਣੇ ਮਰਾਠੀ ਲਹਿਜ਼ੇ ਦੇ ਬਾਵਜੂਦ, ਉਨ੍ਹਾਂ ਨੇ ਆਪਣੇ ਡਾਇਲਾਗ ਨੂੰ ਪੰਜਾਬੀ ਸ਼ੈਲੀ ਵਿੱਚ ਪੇਸ਼ ਕਰਨ ਲਈ ਸਥਾਨਕ ਪੰਜਾਬੀ ਔਰਤਾਂ ਤੋਂ ਪੰਜਾਬੀ ਲਹਿਜ਼ਾ ਸਿੱਖਣ ਦੀ ਕੋਸ਼ਿਸ਼ ਵੀ ਕੀਤੀ।

ਨਾਨਾ ਪਾਟੇਕਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬੀ ਬਹੁਤ ਪਸੰਦ ਹੈ। ਉਨ੍ਹਾਂ ਦੇ ਪਿਤਾ ਵੀ ਚੰਗੀ ਤਰ੍ਹਾਂ ਪੰਜਾਬੀ ਬੋਲ ਲੈਂਦੇ ਸਨ, ਕਿਉਂਕਿ ਟੈਕਸਟਾਈਲ ਪ੍ਰਿੰਟਿੰਗ ਕਾਰੋਬਾਰ ਵਿੱਚ ਰੋਜ਼ਾਨਾ ਉਨ੍ਹਾਂ ਦਾ ਪੰਜਾਬੀਆਂ ਨਾਲ ਵਾਸਤਾ ਪੈਂਦਾ ਸੀ। ਨਾਨਾ ਪਾਟੇਕਰ ਨੂੰ ਖੇਤੀਬਾੜੀ ਵੀ ਬਹੁਤ ਪਸੰਦ ਸੀ। ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਹ ਕੁਦਰਤ ਦੇ ਨੇੜੇ ਰਹਿਣਾ ਪਸੰਦ ਕਰਦੇ ਹਨ ਅਤੇ “ਦਿਲੋਂ ਕਿਸਾਨ” ਸਨ।

Follow Us