AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ, ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ

ਆਗੂਆਂ ਨੇ ਕਿਹਾ ਕਿ ਇੱਕ ਅਜਿਹੇ ਅਧਿਕਾਰੀ, ਜੋ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰ ਰਿਹਾ ਸੀ, ਦਾ ਤਬਾਦਲਾ ਕਰਨਾ ਤੇ ਉਸ ਖ਼ਿਲਾਫ਼ ਕਾਰਵਾਈ ਕਰਨਾ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਭਿਨਵ ਖੋਸਲਾ ਨੂੰ ਮੁੜ ਫਿਰੋਜ਼ਪੁਰ 'ਚ ਤਾਇਨਾਤ ਕੀਤਾ ਜਾਵੇ ਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ।

ਫਿਰੋਜ਼ਪੁਰ 'ਚ ਅਨੋਖਾ ਰੋਸ ਪ੍ਰਦਰਸ਼ਨ, ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ
sunny-chopra-ferozepur
| Published: 08 Oct 2026 15:19 PM IST
Share

ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ‘ਚ ਅੱਜ ਇੱਕ ਅਨੋਖਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਮਾਜਸੇਵੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ‘ਚ ਤਾਇਨਾਤ ਰਹੇ ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਮੁੜ ਤਾਇਨਾਤੀ ਤੇ ਬਹਾਲੀ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਇਹ ਪ੍ਰਦਰਸ਼ਨ ਕਿਸੇ ਅਧਿਕਾਰੀ ਖ਼ਿਲਾਫ਼ ਨਹੀਂ, ਸਗੋਂ ਉਸ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ।

ਅਭਿਨਵ ਖੋਸਲਾ ਫਿਰੋਜ਼ਪੁਰ ‘ਚ ਫੂਡ ਇੰਸਪੈਕਟਰ ਵਜੋਂ ਤਾਇਨਾਤ ਰਹੇ ਹਨ। ਉਨ੍ਹਾਂ ਵੱਲੋਂ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਕਈ ਦੁਕਾਨਾਂ ਤੋਂ ਸੈਂਪਲ ਭਰੇ ਗਏ ਸਨ। ਇਸ ਤੋਂ ਇਲਾਵਾ ਬਾਹਰੀ ਰਾਜਾਂ ਤੇ ਵੱਖ-ਵੱਖ ਸ਼ਹਿਰਾਂ ਤੋਂ ਫਿਰੋਜ਼ਪੁਰ ਪਹੁੰਚਣ ਵਾਲੀਆਂ ਮਿਠਾਈਆਂ ਦੀ ਵੀ ਜਾਂਚ ਕੀਤੀ ਜਾਂਦੀ ਰਹੀ। ਮਿਲਾਵਟਖੋਰੀ ਖ਼ਿਲਾਫ਼ ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਸਿੰਘਮ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ ਸੀ।

ਫਿਰੋਜ਼ਪੁਰ ਤੋਂ ਤਰਨਤਾਰਨ ਤਬਾਦਲਾ

ਹਾਲਾਂਕਿ, ਬਾਅਦ ‘ਚ ਅਭਿਨਵ ਖੋਸਲਾ ਦਾ ਫਿਰੋਜ਼ਪੁਰ ਤੋਂ ਤਰਨਤਾਰਨ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਭਾਗ ਵੱਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ। ਇਸ ਦੇ ਵਿਰੋਧ ‘ਚ ਹੁਣ ਕਿਸਾਨ ਜਥੇਬੰਦੀਆਂ ਤੇ ਸਮਾਜਸੇਵੀਆਂ ਵੱਲੋਂ ਉਨ੍ਹਾਂ ਨੂੰ ਮੁੜ ਫਿਰੋਜ਼ਪੁਰ ਤਾਇਨਾਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪ੍ਰਦਰਸ਼ਨਕਾਰੀਆਂ ਵੱਲੋਂ ਫਿਰੋਜ਼ਪੁਰ ਦੀ ਸੱਤ ਨੰਬਰ ਚੁੰਗੀ ਵਿਖੇ ਧਰਨਾ ਲਗਾਇਆ ਗਿਆ। ਇਹ ਥਾਂ ਫਾਜ਼ਿਲਕਾ, ਅਬੋਹਰ ਤੇ ਸ੍ਰੀਗੰਗਾਨਗਰ ਸਮੇਤ ਜਲੰਧਰ, ਲੁਧਿਆਣਾ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੰਡੀਗੜ੍ਹ ਵੱਲ ਜਾਣ ਵਾਲੇ ਮੁੱਖ ਮਾਰਗਾਂ ਨੂੰ ਜੋੜਦੀ ਹੈ। ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਅਭਿਨਵ ਖੋਸਲਾ ਦੀ ਮੁੜ ਫਿਰੋਜ਼ਪੁਰ ‘ਚ ਤਾਇਨਾਤੀ ਦੀ ਮੰਗ

ਧਰਨੇ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਮਹਿਮਾ ਤੇ ਅਦਾਕਾਰ ਤੇ ਸਮਾਜਸੇਵੀ ਆਗੂ ਗੁਰਨਾਮ ਗਾਮਾ ਨੇ ਕਿਹਾ ਕਿ ਉਨ੍ਹਾਂ ਦਾ ਇਹ ਧਰਨਾ ਮਿਲਾਵਟਖੋਰੀ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਭਿਨਵ ਖੋਸਲਾ ਨੇ ਫਿਰੋਜ਼ਪੁਰ ‘ਚ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਤੇ ਲੋਕ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਸਨ।

ਆਗੂਆਂ ਨੇ ਕਿਹਾ ਕਿ ਇੱਕ ਅਜਿਹੇ ਅਧਿਕਾਰੀ, ਜੋ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰ ਰਿਹਾ ਸੀ, ਦਾ ਤਬਾਦਲਾ ਕਰਨਾ ਤੇ ਉਸ ਖ਼ਿਲਾਫ਼ ਕਾਰਵਾਈ ਕਰਨਾ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਭਿਨਵ ਖੋਸਲਾ ਨੂੰ ਮੁੜ ਫਿਰੋਜ਼ਪੁਰ ‘ਚ ਤਾਇਨਾਤ ਕੀਤਾ ਜਾਵੇ ਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ।

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...