AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੈਡ ਸੰਧੂ ਕਤਲ ਦੀਆਂ ਜੁੜੀਆਂ ਕੜੀਆਂ, ਪੁਲਿਸ ਨੇ ਮੁੱਖ ਸ਼ੂਟਰ ਸਮੇਤ 6 ਨੂੰ ਕੀਤਾ ਕਾਬੂ

ਪੁਲਿਸ ਮੁਤਾਬਕ ਮੁੱਖ ਸ਼ੂਟਰ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਲੋਹੀਆਂ ਖਾਸ, ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਰਮਿੰਦਰ ਖ਼ਿਲਾਫ਼ ਪਹਿਲਾਂ ਹੀ 5 ਮੁਕੱਦਮੇ ਦਰਜ ਹਨ। ਪੰਜਾਬ ਪੁਲਿਸ ਦੀ ਸੀਆਈਏ ਟੀਮ ਅੱਜ ਸਵੇਰੇ 11 ਵਜੇ ਦੀ ਫਲਾਈਟ ਰਾਹੀਂ ਅਹਿਮਦਾਬਾਦ ਲਈ ਰਵਾਨਾ ਹੋਈ ਹੈ ਤੇਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ।

ਮੈਡ ਸੰਧੂ ਕਤਲ ਦੀਆਂ ਜੁੜੀਆਂ ਕੜੀਆਂ, ਪੁਲਿਸ ਨੇ ਮੁੱਖ ਸ਼ੂਟਰ ਸਮੇਤ 6 ਨੂੰ ਕੀਤਾ ਕਾਬੂ
lalit-sharma
| Updated On: 08 Oct 2026 15:31 PM IST
Share

ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੇ ਮੁੱਖ ਸ਼ੂਟਰ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਹੁਣ ਤੱਕ ਕੁੱਲ 6 ਗ੍ਰਿਫ਼ਤਾਰੀਆਂ ਹੋਈਆਂ ਹਨ।

ਪੁਲਿਸ ਮੁਤਾਬਕ ਮੁੱਖ ਸ਼ੂਟਰ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਲੋਹੀਆਂ ਖਾਸ, ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਰਮਿੰਦਰ ਖ਼ਿਲਾਫ਼ ਪਹਿਲਾਂ ਹੀ 5 ਮੁਕੱਦਮੇ ਦਰਜ ਹਨ। ਪੰਜਾਬ ਪੁਲਿਸ ਦੀ ਸੀਆਈਏ ਟੀਮ ਅੱਜ ਸਵੇਰੇ 11 ਵਜੇ ਦੀ ਫਲਾਈਟ ਰਾਹੀਂ ਅਹਿਮਦਾਬਾਦ ਲਈ ਰਵਾਨਾ ਹੋਈ ਹੈ ਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਕੀਤੀ ਜਾਵੇਗੀ।

ਸ਼ੂਟਰ ਦੇ ਭਰਾ ਦੇ ਬੈਂਕ ਖਾਤੇ ਤੋਂ ਸਾਹਮਣੇ ਆਇਆ ਪੈਸਿਆਂ ਦਾ ਲੈਣ-ਦੇਣ

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁੱਖ ਸ਼ੂਟਰ ਪਰਮਿੰਦਰ ਸਿੰਘ ਦਾ ਭਰਾ ਅਮਨਦੀਪ ਸਿੰਘ ਵੀ ਇਸ ਮਾਮਲੇ ਨਾਲ ਜੁੜਿਆ ਹੋਇਆ ਹੈ। ਪੁਲਿਸ ਕਮਿਸ਼ਨਰ ਮੁਤਾਬਕ ਜਦੋਂ ਦੋਵੇਂ ਮੁੱਖ ਸ਼ੂਟਰਾਂ ਦੀ ਪਛਾਣ ਕੀਤੀ ਗਈ ਤਾਂ ਸ਼ੂਟਰ ਦੇ ਭਰਾ ਅਮਨਦੀਪ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਗਈ।

ਬੈਂਕ ਖਾਤੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਵਿਦੇਸ਼ ਬੈਠੇ ਕੁਝ ਬਦਮਾਸ਼ਾਂ ਵੱਲੋਂ ਅਮਨਦੀਪ ਦੇ ਖਾਤੇ ‘ਚ 16 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ ਸਨ। ਇਸ ‘ਚੋਂ 11 ਹਜ਼ਾਰ ਰੁਪਏ ਅਮਨਦੀਪ ਨੇ ਆਪਣੇ ਭਰਾ ਪਰਮਿੰਦਰ ਉਰਫ਼ ਕਾਕਾ ਦੇ ਖਾਤੇ ‘ਚ ਟਰਾਂਸਫਰ ਕੀਤੇ, ਜਦਕਿ 5 ਹਜ਼ਾਰ ਰੁਪਏ ਪਰਮਵੀਰ ਸਿੰਘ ਵਾਸੀ ਲੋਹੀਆਂ ਖਾਸ ਦੇ ਖਾਤੇ ‘ਚ ਪਾਏ ਗਏ। ਪੁਲਿਸ ਮੁਤਾਬਕ ਪਰਮਵੀਰ ਸਿੰਘ ਵੱਲੋਂ ਇਸ ਮਾਮਲੇ ‘ਚ ਹਥਿਆਰ ਤੇ ਹੋਰ ਲੌਜਿਸਟਿਕਸ ਮੁਹੱਈਆ ਕਰਵਾਉਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਪਰਮਵੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ‘ਚ ਵਿਦੇਸ਼ ਬੈਠੇ ਬਦਮਾਸ਼ਾਂ ਵੱਲੋਂ ਹੋਰ ਪੈਸੇ ਭੇਜੇ ਜਾਣੇ ਸਨ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਲਾਲਚ ਦੇ ਕੇ ਅਪਰਾਧ ‘ਚ ਫਸਾਇਆ ਜਾਂਦਾ ਹੈ, ਪਰ ਬਾਅਦ ‘ਚ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਦਾ।

ਟੈਕਨੀਕਲ ਜਾਂਚ ਤੋਂ ਬਾਅਦ ਮੁੱਖ ਸ਼ੂਟਰ ਤੱਕ ਪਹੁੰਚੀ ਪੁਲਿਸ

ਪੁਲਿਸ ਮੁਤਾਬਕ ਅਮਨਦੀਪ ਸਿੰਘ ਨੂੰ ਜਾਂਚ ਦੇ ਘੇਰੇ ‘ਚ ਲੈ ਕੇ ਟੈਕਨੀਕਲ ਜਾਂਚ ਕੀਤੀ ਗਈ। ਇਸ ਜਾਂਚ ਤੋਂ ਮਿਲੇ ਸੁਰਾਗਾਂ ਦੇ ਆਧਾਰ ‘ਤੇ ਪੁਲਿਸ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਤੱਕ ਪਹੁੰਚੀ ਤੇ ਉਸ ਨੂੰ ਅਹਿਮਦਾਬਾਦ ਤੋਂ ਕਾਬੂ ਕੀਤਾ ਗਿਆ।

ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮੁੱਖ ਸ਼ੂਟਰ ਪਰਮਿੰਦਰ ਨਾਲ ਹੋਰ ਵੀ ਵਿਅਕਤੀ ਅਹਿਮਦਾਬਾਦ ‘ਚ ਹਨ। ਪੰਜਾਬ ਪੁਲਿਸ ਵੱਲੋਂ ਫੋਨ ਕਾਲਾਂ ‘ਤੇ ਹੀ ਅਹਿਮਦਾਬਾਦ ਸੰਪਰਕ ਹੋਇਆ ਹੈ। ਹਾਲਾਂਕਿ, ਅਹਮਿਦਾਬਾਦ ਪੁਲਿਸ ਨੂੰ ਮਾਮਲੇ ਦਾ ਡੂੰਘਾਈ ਨਾਲ ਜਾਣਕਾਰੀ ਨਾ ਹੋਣ ਤੇ ਭਾਸ਼ਾ ਸਮਝਣ ਦੀ ਦਿੱਕਤ ਕਾਰਨ ਕੁਝ ਸੰਚਾਰ ‘ਚ ਦਿੱਕਤ ਆ ਰਹੀ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਦੇ ਅਹਿਮਦਾਬਾਦ ‘ਚ ਪਹੁੰਚਣ ‘ਤੇ ਸਥਿਤੀ ਹੋਰ ਸਪੱਸ਼ਟ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਾ ਸ਼ੂਟਰ ਵੀ ਅਹਿਮਦਾਬਾਦ ‘ਚ ਫੜੇ ਗਏ ਬੰਦਿਆਂ ‘ਚ ਸ਼ਾਮਲ ਹੋ ਸਕਦਾ ਹੈ।

ਕੋਡ ਸਕੈਨ ਕਰਵਾ ਕੇ ਮੁੱਖ ਸ਼ੂਟਰ ਦੀ ਲੋਕੇਸ਼ਨ ਤੱਕ ਪਹੁੰਚੀ ਪੁਲਿਸ

ਪੁਲਿਸ ਕਮਿਸ਼ਨਰ ਮੁਤਾਬਕ ਵਾਰਦਾਤ ਤੋਂ ਬਾਅਦ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਆਪਣੇ ਭਰਾ ਅਮਨਦੀਪ ਦੇ ਸੰਪਰਕ ‘ਚ ਸੀ। ਜਦੋਂ ਪਰਮਿੰਦਰ ਕੋਲ ਪੈਸੇ ਖ਼ਤਮ ਹੋ ਗਏ ਤਾਂ ਉਸ ਨੇ ਅਮਨਦੀਪ ਨਾਲ ਸੰਪਰਕ ਕੀਤਾ। ਹਾਲਾਂਕਿ, ਇਸ ਦੌਰਾਨ ਅਮਨਦੀਪ ਪਹਿਲਾਂ ਹੀ ਪੁਲਿਸ ਦੀ ਜਾਂਚ ਦੇ ਘੇਰੇ ‘ਚ ਆ ਚੁੱਕਾ ਸੀ। ਪੁਲਿਸ ਨੇ ਅਮਨਦੀਪ ਰਾਹੀਂ ਪਰਮਿੰਦਰ ਨੂੰ ਇੱਕ ਕੋਡ ਸਕੈਨ ਕਰਨ ਲਈ ਭੇਜਿਆ। ਇਸ ਕੋਡ ਰਾਹੀਂ ਪੁਲਿਸ ਨੂੰ ਪਰਮਿੰਦਰ ਦੀ ਲੋਕੇਸ਼ਨ ਦਾ ਪਤਾ ਲੱਗਾ। ਇਸ ਤੋਂ ਬਾਅਦ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ, ਅਹਿਮਦਾਬਾਦ ਵੱਲੋਂ ਪਰਮਿੰਦਰ ਨੂੰ ਕਾਬੂ ਕਰ ਲਿਆ ਗਿਆ।

ਪੁਲਿਸ ਮੁਤਾਬਕ ਮੈਡ ਸੰਧੂ ਕਤਲ ਮਾਮਲੇ ‘ਚ ਹੁਣ ਤੱਕ ਕੁੱਲ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ‘ਚ ਮੁੱਖ ਸ਼ੂਟਰ ਪਰਮਿੰਦਰ ਸਿੰਘ ਉਰਫ਼ ਕਾਕਾ, ਉਸ ਦਾ ਭਰਾ ਅਮਨਦੀਪ ਸਿੰਘ ਤੇ ਇੱਕ ਹੋਰ ਮੁਲਜ਼ਮ ਪਰਮਵੀਰ ਸਿੰਘ ਸ਼ਾਮਲ ਹਨ, ਜੋ ਤਿੰਨੋਂ ਲੋਹੀਆਂ ਖਾਸ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਬਲਰਾਜ ਸਿੰਘ ਬੰਟੀ ਵਾਸੀ ਖਲਚੀਆਂ, ਵਿਕਾਸ ਸਿੰਘ ਵਾਸੀ ਖਲਚੀਆਂ ਤੇ ਬਲਜਿੰਦਰ ਸਿੰਘ ਵਾਸੀ ਦਿਲਾਵਰਪੁਰ, ਤਰਨਤਾਰਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ‘ਚ ਦੂਜੇ ਸ਼ੂਟਰ ਦੀ ਪਹਿਚਾਣ ਵੀ ਹੋ ਚੁੱਕੀ ਹੈ।

Follow Us