Jalandhar Bypoll ਚੋਣ ‘ਚ ‘ਆਪ’ ਦੀ ਨਹੀਂ ਸਗੋਂ ਸਰਕਾਰੀ ਤੰਤਰ ਦੀ ਹੋਈ ਜਿੱਤ-ਸਾਬਕਾ ਮੁੱਖ ਮੰਤਰੀ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਨੇ ਜਲੰਧਰ ਵਿੱਚ ਹੋਈ 'ਆਪ' ਦੀ ਜਿੱਤ ਤੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾ ਨੇ ਕਿਹਾ ਆਪ ਦੀ ਨਹੀਂ ਸਗੋਂ ਜ਼ਿਮਨੀ ਚੋਣ ਵਿੱਚ ਸਰਕਾਰੀ ਤੰਤਰ ਦੀ ਜਿੱਤ ਹੋਈ ਹੈ ਕਿਉਂਕਿ ਇਸ ਚੋਣ ਵਿੱਚ ਸਰਕਾਰੀ ਮਸ਼ੀਨਰੀ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ।

ਮਾਨਸਾ ਨਿਊਜ। ਮਾਨਸਾ ਪਹੁੰਚੇ ਸਾਬਕਾ ਮੁੱਖ ਮੰਤਰੀ (Former Chief Minister) ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਆਪ ਨੇ ਸਰਕਾਰੀ ਮਸ਼ੀਨਰੀ ਤੇ ਸਰਕਾਰੀ ਤੰਤਰ ਦੇ ਸਹਾਰੇ ਜਿੱਤੀ ਹੈ ਤੇ ਬੇਸ਼ੱਕ ਰਸਮੀ ਤੌਰ ਤੇ ਆਪ ਦੀ ਜਿੱਤ ਹੋਈ ਹੈ ਪਰ ਇਹ ਜਿੱਤ ਸਰਕਾਰੀ ਤੰਤਰ ਦੀ ਜਿੱਤ ਹੈ।
ਮਾਨਸਾ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਦੇ ਵਿਚ ਅਕਾਲੀ ਦਲ ਜਾਂ ਬੀਜੇਪੀ (BJP) ਇਹ ਸਾਰੇ ਤੀਜੇ ਜਾਂ ਚੌਥੇ ਨੰਬਰ ਤੇ ਆਏ ਹਨ ਪਰ ਪੰਜਾਬ ਦੇ ਵਿੱਚ ਇੱਕ ਦੋ ਪਾਰਲੀਮੈਂਟ ਦੀ ਸੀਟ ਆਪ ਨੇ ਜਿੱਤੀ ਹੈ ਪਰ ਇਹ ਆਪ ਦੀ ਜਿੱਤ ਨਹੀਂ ਬੇਸ਼ੱਕ ਰਸਮੀ ਤੌਰ ਤੇ ਲੋਕ ਜਿੱਤ ਦੀ ਵਧਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਬਲਕਿ ਇੱਥੇ ਸਰਕਾਰੀ ਮਸ਼ੀਨਰੀ ਦੀ ਜਿੱਤ ਹੋਈ ਹੈ।
‘ਕਰਨਾਟਕ ਜਿੱਤ ਨੇ ਦਿੱਤਾ ਬਦਲਾਅ ਦਾ ਇਸ਼ਾਰਾ’
ਉਨ੍ਹਾਂ 2024 ਦੀਆਂ ਚੋਣਾਂ ਤੇ ਬੋਲਦੇ ਹੋਏ ਕਿਹਾ ਕਿ ਕਰਨਾਟਕ (Karnataka) ਵਿੱਚ ਜਿਹੜੀ ਕਾਂਗਰਸ ਦੀ ਜਿੱਤ ਹੋਈ ਹੈ ਉਸਨੇ ਆਉਣ ਵਾਲੇ ਬਦਲਾਅ ਲਈ ਇਸ਼ਾਰਾ ਦੇ ਦਿੱਤਾ ਹੈ। ਭੱਠਲ ਨੇ ਕਿਹਾ ਕਿ ਹੁਣ ਹਵਾ ਬਦਲੇਗੀ ਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ